ਝਾਰਖੰਡ ਦੇ ਗੁਮਲਾ ਜ਼ਿਲ੍ਹੇ ਦੇ ਬਸੀਆ ਥਾਣਾ ਖੇਤਰ ਅਧੀਨ ਪੈਂਦੇ ਲੁੰਗਟੂ ਪਿੰਡ 'ਚ ਪਤੀ ਦੀ ਮੌਤ ਤੋਂ ਬਾਅਦ ਪਤਨੀ ਨੂੰ ਮਿਲੇ 11 ਲੱਖ ਰੁਪਏ ਦੇ ਜੀਵਨ ਬੀਮਾ ਨੂੰ ਲੈ ਕੇ ਹੋਏ ਝਗੜੇ ਵਿਚ ਦਿਓਰ ਨੇ ਆਪਣੀ ਭਰਜਾਈ ਤੇ ਉਸ ਦੇ ਦੋ ਬੱਚਿਆਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ।
ਇਸ ਤੋਂ ਬਾਅਦ ਲਾਸ਼ਾਂ ਨੂੰ ਬਿਲੇ ਲਾਉਣ ਦੀ ਨੀਅਤ ਨਾਲ ਟੋਏ ਵਿਚ ਦੱਬ ਦਿੱਤਾ ਗਿਆ। ਪੂਰੀ ਘਟਨਾ ਬੁੱਧਵਾਰ ਦੇਰ ਰਾਤ ਦੀ ਹੈ। ਸ਼ਨੀਵਾਰ ਸ਼ਾਮ ਪੁਲਿਸ ਨੇ ਮੁਲਜ਼ਮ ਇਨੋਸ਼ ਕੰਦੂਲਨਾ ਨੂੰ ਗ੍ਰਿਫਤਾਰ ਕਰ ਲਿਆ।
ਗੁਮਲਾ ਦੇ ਐਸਪੀ ਅਹਿਤੇਸ਼ਾਮ ਵਕਾਰੀਬ ਨੇ ਦੱਸਿਆ ਕਿ ਇਨੋਸ਼ ਦਾ ਆਪਣੀ ਭਰਜਾਈ ਪੂਨਮ ਕੰਦੁਲਨਾ ਨਾਲ ਪੈਸਿਆਂ ਦੀ ਵੰਡ ਨੂੰ ਲੈ ਕੇ ਝਗੜਾ ਹੋਇਆ ਸੀ। ਜ਼ਿਆਦਾ ਸੱਟਾਂ ਲੱਗਣ ਕਾਰਨ ਭਾਬੀ ਦੀ ਮੌਤ ਹੋ ਗਈ। ਦੋ ਬੱਚਿਆਂ ਨੇ ਸਾਰੀ ਘਟਨਾ ਨੂੰ ਦੇਖ ਲਿਆ ਅਤੇ ਗੁੱਸੇ 'ਚ ਆਏ ਦਿਓਰ ਨੇ ਦੋਹਾਂ ਬੱਚਿਆਂ ਨੂੰ ਵੀ ਮਾਰ ਮੁਕਾਇਆ।
ਐਸਪੀ ਨੇ ਦੱਸਿਆ ਕਿ ਪੁਲਿਸ ਟੀਮ ਅਤੇ ਮੈਜਿਸਟਰੇਟ ਦੀ ਮੌਜੂਦਗੀ ਵਿਚ ਤਿੰਨੋਂ ਲਾਸ਼ਾਂ ਨੂੰ ਟੋਆ ਪੁੱਟ ਕੇ ਬਾਹਰ ਕੱਢਿਆ ਗਿਆ। ਕਾਤਲ ਵੱਲੋਂ ਵਰਤੇ ਹਥਿਆਰ, ਵਾਰਦਾਤ ਸਮੇਂ ਮੁਲਜ਼ਮ ਵੱਲੋਂ ਪਹਿਨੇ ਕੱਪੜੇ ਵੀ ਮੌਕੇ ਤੋਂ ਬਰਾਮਦ ਕਰ ਲਏ ਗਏ ਹਨ। ਤਿੰਨੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਹੋਰ ਪਹਿਲੂਆਂ ਤੋਂ ਵੀ ਜਾਂਚ ਕਰ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime against women, Crime news