ਹਰਿਆਣੇ ਦੇ ਜੀਂਦ ਵਿੱਚ ਖਾਪਾਂ ਅਤੇ ਕਿਸਾਨਾਂ ਨੇ ਦੁੱਧ ਦੀ ਕੀਮਤ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਖਾਪ ਮਹਾਪੰਚਾਇਤ ਵਿੱਚ ਲਏ ਗਏ ਇਸ ਫੈਸਲੇ ਤੋਂ ਬਾਅਦ ਸਰਕਾਰ ਦੀ ਨੀਂਦ ਉਡ ਸਕਦੀ ਹੈ। ਕਿਸਾਨਾਂ ਨੇ ਹਰਿਆਣੇ ਵਿਚ 100 ਰੁਪਏ ਪ੍ਰਤੀ ਲੀਟਰ ਦੁੱਧ ਦਾ ਭਾਅ ਤੈਅ ਕੀਤਾ ਹੈ।
ਇੱਥੇ ਕਿਸਾਨਾਂ ਨੇ ਕਿਹਾ ਕਿ ਹੁਣ ਉਹ 100 ਰੁਪਏ ਲੀਟਰ ਤੋਂ ਘੱਟ ਦੁੱਧ ਸਰਕਾਰ ਅਤੇ ਸਹਿਕਾਰੀ ਸੰਸਥਾਵਾਂ ਨੂੰ ਨਹੀਂ ਵੇਚਣਗੇ। ਇਸ ਨਾਲ ਖਾਪ ਪੰਚਾਇਤ ਵਿੱਚ ਆਮ ਲੋਕਾਂ ਨੂੰ ਦੁੱਧ ਦੇਣ ਵਿੱਚ ਰਾਹਤ ਦੀ ਗੱਲ ਕੀਤੀ ਗਈ। ਉਨ੍ਹਾਂ ਕਿਹਾ ਕਿ ਦੁੱਧ ਦੀ ਪੁਰਾਣੀ ਦਰ ਆਮ ਲੋਕਾਂ ਲਈ ਲਾਗੂ ਰਹੇਗੀ। ਕਿਸਾਨਾਂ ਨੇ ਕਿਹਾ ਕਿ ਹੁਣ ਸਰਕਾਰ ਨਾਲ ਐਸਐਸਪੀ ਉਤੇ ਨਹੀਂ ਸਗੋਂ ਐਮਆਰਪੀ ਬਾਰੇ ਗੱਲ ਕੀਤੀ ਜਾਵੇਗੀ।
ਪਿਛਲੇ ਦੋ ਮਹੀਨਿਆਂ ਤੋਂ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਖਟਕੜ ਟੋਲ ਪਲਾਜ਼ੇ ਉਤੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਨੇ ਐਤਵਾਰ ਨੂੰ ਸਰਵ ਧਰਮ ਸੰਮੇਲਨ ਦਾ ਆਯੋਜਨ ਕੀਤਾ। ਕਾਨਫਰੰਸ ਦੀ ਪ੍ਰਧਾਨਗੀ ਸਰਵ ਜਾਤੀ ਖੇੜਾ ਖਾਪ ਦੇ ਮੁਖੀ ਸਤਬੀਰ ਪਹਿਲਵਾਨ ਬਰਸੋਲਾ ਨੇ ਕੀਤੀ। ਇਸ ਬੈਠਕ ਵਿਚ ਦੁੱਧ ਦੀ ਕੀਮਤ ਸੌ ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ।
ਇਸ ਦੇ ਨਾਲ ਹੀ, ਕਿਸਾਨਾਂ ਨੇ ਕਿਹਾ ਕਿ ਉਹ ਹੁਣ ਐਮਐਸਪੀ ਲਈ ਨਹੀਂ ਬਲਕਿ ਐਮਆਰਪੀ ਲਈ ਗੱਲ ਕਰਨਗੇ। ਕਿਸਾਨਾਂ ਨੇ ਦੁੱਧ ਦਾ 5.85 ਰੁਪਏ ਦਾ ਮੁਨਾਫਾ ਜੋੜ ਕੇ ਦੁੱਧ ਦੀ ਇਹ ਦਰ ਨਿਰਧਾਰਤ ਕੀਤੀ। ਦੁੱਧ ਦੀ ਆਧਾਰ ਕੀਮਤ 35.50, ਹਰਾ ਚਾਰਾ 20.35, ਤੂੜੀ 14.15, ਗੋਬਰ ਦੇ ਖਰਚੇ 9.00 ਅਤੇ 15.15 ਲੇਬਰ ਜੋੜ ਕੇ ਐਮਆਰਪੀ ਨਿਰਧਾਰਤ ਕੀਤੀ ਗਈ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਐਮਆਰਪੀ ਦਾ ਇਹ ਫੈਸਲਾ ਬਹੁਤ ਪਹਿਲਾਂ ਲਿਆ ਜਾਣਾ ਚਾਹੀਦਾ ਸੀ। ਹੁਣ ਐਮਆਰਪੀ ਦਾ ਫੈਸਲਾ ਅਨਾਜ ਅਤੇ ਦਾਲਾਂ ਲਈ ਵੀ ਲਿਆ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crops, Kisan andolan, Milk, Minimum support price (MSP)