ਬੱਚੇ ਦੇ ਇਲਾਜ ਲਈ ਤਰਲੇ ਲੈ ਰਹੇ ਪਿਤਾ ਨੂੰ ਡਾਕਟਰ ਨੇ ਮਾਰਿਆ ਥੱਪੜ, VIDEO ਵਾਇਰਲ

News18 Punjabi | News18 Punjab
Updated: January 13, 2020, 4:27 PM IST
share image
ਬੱਚੇ ਦੇ ਇਲਾਜ ਲਈ ਤਰਲੇ ਲੈ ਰਹੇ ਪਿਤਾ ਨੂੰ ਡਾਕਟਰ ਨੇ ਮਾਰਿਆ ਥੱਪੜ, VIDEO ਵਾਇਰਲ
ਬੱਚੇ ਦੇ ਇਲਾਜ ਲਈ ਤਰਲੇ ਲੈ ਰਹੇ ਪਿਤਾ ਨੂੰ ਡਾਕਟਰ ਨੇ ਮਾਰਿਆ ਥੱਪੜ, VIDEO ਵਾਇਰਲ

  • Share this:
  • Facebook share img
  • Twitter share img
  • Linkedin share img
ਹਰਿਆਣਾ ਵਿਚ ਜੀਂਦ ਦੇ ਸਿਵਲ ਹਸਪਤਾਲ (Civil Hospital) ਦੇ ਐਮਰਜੈਂਸੀ ਵਾਰਡ ਵਿਚ ਆਪਣੇ ਇਕ ਮਹੀਨੇ ਦੇ ਬੱਚੇ ਦਾ ਇਲਾਜ ਕਰਵਾਉਣ ਆਏ ਇਕ ਪਿਤਾ ਨੂੰ ਡਾਕਟਰ ਵੱਲੋਂ ਥੱਪੜ ਮਾਰਨ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ।

ਇਸ ਵੀਡੀਓ ਵਿਚ ਪਿਤਾ ਆਪਣੇ ਪੁੱਤਰ ਨੂੰ ਚੰਗੀ ਤਰ੍ਹਾਂ ਵੇਖਣ ਲਈ ਵਾਰ ਵਾਰ ਡਾਕਟਰ ਅੱਗੇ ਬੇਨਤੀ ਕਰ ਰਿਹਾ ਹੈ, ਪਰ ਡਾਕਟਰ ਉਸ ਨੂੰ ਬੱਚਿਆਂ ਦੇ ਵਿਭਾਗ ਵਿਚ ਲਿਜਾਣ ਦੀ ਗੱਲ ਕਰ ਰਿਹਾ ਹੈ। ਪਿਤਾ ਕਹਿ ਰਿਹਾ ਹੈ ਕਿ ਡਾਕਟਰ ਉਸ ਨੂੰ ਉਥੋਂ ਐਮਰਜੈਂਸੀ ਵਿੱਚ ਭੇਜ ਰਹੇ ਹਨ।

ਬੇਟੇ ਦੀ ਹਾਲਤ ਵਿਗੜ ਰਹੀ ਸੀ। ਪਿਤਾ ਵਾਰ ਵਾਰ ਪੁੱਤ ਦੇ ਇਲਾਜ ਲਈ ਤਰਲੇ ਲੈ ਰਿਹਾ ਸੀ। ਪਰ ਡਾਕਟਰ ਦਾ ਗੁੱਸਾ ਸੱਤਵੇਂ ਆਸਮਾਨ ਉਤੇ ਪਹੁੰਚ ਗਿਆ ਅਤੇ ਉਸ ਨੇ ਬੱਚੇ ਦੇ ਪਿਤਾ ਨੂੰ ਥੱਪੜ ਮਾਰ ਦਿੱਤਾ। ਬਾਅਦ ਵਿਚ ਪਿਤਾ ਨੂੰ ਆਪਣੇ ਬੇਟੇ ਨੂੰ ਇਕ ਨਿੱਜੀ ਹਸਪਤਾਲ ਲੈ ਜਾਣਾ ਪਿਆ, ਜਿੱਥੇ ਉਸ ਦਾ ਬੇਟਾ ਆਈਸੀਯੂ ਵਿਚ ਦਾਖਲ ਹੈ।

ਇਸ ਬੇਵੱਸ ਪਿਤਾ ਦਾ ਨਾਮ ਛੱਜੂਰਾਮ ਹੈ ਅਤੇ ਉਹ ਆਪਣੇ 28 ਦਿਨਾਂ ਦੇ ਬੇਟੇ ਦਾ ਇਲਾਜ ਕਰਵਾਉਣ ਲਈ ਹਸਪਤਾਲ ਪਹੁੰਚਿਆ ਸੀ।

ਪਿਤਾ ਦਾ ਕਹਿਣਾ ਸੀ ਕਿ ਡਾਕਟਰ ਨੇ ਬੇਟੇ ਨੂੰ ਫਸਟ ਏਡ ਦੀ ਬਜਾਏ ਪੀਜੀਆਈ ਰੋਹਤਕ ਲੈਣ ਲਈ ਕਿਹਾ। ਮੈਂ ਡਾਕਟਰ ਨੂੰ ਬੇਨਤੀ ਕੀਤੀ ਕਿ ਰੋਹਤਕ ਜਾਣ ਵਿਚ ਕਾਫ਼ੀ ਸਮਾਂ ਲੱਗੇਗਾ। ਤੁਸੀਂ ਮੁਢਲੀ ਸਹਾਇਤਾ ਦੇ ਕੇ ਬੱਚੇ ਦਾ ਇਲਾਜ ਕਰੋ, ਪਰ ਡਾਕਟਰ ਨੇ ਕੁਝ ਨਹੀਂ ਕੀਤਾ ਅਤੇ ਮੈਨੂੰ ਥੱਪੜ ਮਾਰਿਆ। ਉਧਰ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਹੈ ਕਿ ਡੀਜੀ ਹੈਲਥ ਨੂੰ ਹੁਕਮ ਦਿੱਤੇ ਗਏ ਹਨ ਕਿ ਇਸ ਡਾਕਟਰ ਨੂੰ ਸਸਪੈਂਡ ਕੀਤਾ ਜਾਵੇ।
Published by: Gurwinder Singh
First published: January 13, 2020, 4:27 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading