ਇੱਕ ਸੀਸੀਟੀਵੀ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਮੁਸਲਿਮ ਵਿਅਕਤੀ ਭੱਜਿਆ ਜਾ ਰਿਹਾ ਹੈ। ਉਸ ਦੇ ਪਿੱਛੇ ਦੰਗਾਕਾਰੀਆਂ ਦੀ ਭੀੜ ਲੱਗੀ ਹੋਈ ਹੈ। ਫਿਰੇ ਉਹ ਅਚਾਨਕ ਡਿੱਗ ਜਾਂਦਾ ਹੈ। ਇਹ ਭੀੜ ਉਸ ਨੂੰ ਮਾਰਨ ਲੱਗਦੀ ਹੈ। ਉਸੇ ਸਮੇਂ ਗਲੀ ਵਿੱਚ ਰਹਿਣ ਵਾਲੇ ਸਿੱਖ ਜਿੰਦਰ ਸਿੰਘ ਆਉਂਦਾ ਹੈ ਤੇ ਉਸਨੂੰ ਮੁਸਲਿਮ ਨੂੰ ਦੰਗਾਕਾਰੀਆਂ ਦੀ ਭੀੜ ਵਿੱਚੋਂ ਕੱਢ ਕੇ ਲੈ ਆਉਂਦਾ ਹੈ। ਪੀੜਤ ਸਖਸ਼ ਦਾ ਨਾਮ ਜਿਓਦੀਨ ਹੈ, ਜਿਸਨੂੰ ਜਿੰਦਰ ਸਿੰਘ ਆਪਣੇ ਘਰ ਰੱਖ ਕੇ ਉਸਦੀ ਜਾਨ ਬਚਾਉਂਦਾ ਹੈ। ਜਿਓਦੀਨ ਦੇ ਛੋਟੇ ਭਰਾ ਦੇ ਦੋਸਤ ਨੇ ਇਸ ਘਟਨਾ ਬਾਰੇ ਐਨਡੀਟੀਵੀ ਨੂੰ ਦੱਸੀ। ਜਿਸਨੇ ਕਿਹਾ ਕਿ ਅੰਕਲ ਜਿੰਦਰ ਸਿੰਘ ਦੀ ਬਦੌਲ ਹੀ ਜਿਉਦੀਨ ਦੀ ਜਾਨ ਬਚ ਗਈ। ਪਰਿਵਾਰ ਉਨ੍ਹਾ ਲੀ ਦੁਆਵਾਂ ਕਰ ਰਿਹਾ ਹੈ।
View this post on Instagram
ਇਹ ਘਟਨਾ ਬੀਤੀ 25 ਫਰਵਰੀ ਦੀ ਹੈ। ਸੀਸੀਟੀ ਦੀ ਇਹ ਵੀਡੀਓ ਇਹ ਵੀਡੀਓ ਭਜਨਪੁਰ ਦੇ ਨੇੜੇ ਦਾ ਹੈ। ਸਮਾਂ ਪੰਜ ਵੱਜ ਕੇ ਚਾਲੀ ਮਿੰਟ ਹੈ। ਗਲੀ ਭੱਜਦਾ ਹੋਇਆ ਜਿਓਦੀਨ ਡਿੱਗ ਜਾਂਦਾ ਹੈ ਤੇ ਦੰਗਾਕਾਰੀ ਮਾਰਨ ਲੱਗਦੇ ਹਨ। ਗਲੀ ਵਿੱਚ ਰਹਿਣ ਵਾਲੇ ਜਿੰਦਰ ਸਿੰਘ ਨਾਲ ਕੁੱਝ ਲੋਕ ਦੰਗਾਕਾਰੀਆਂ ਨੂੰ ਭਜਾ ਦਿੰਦੇ ਹਨ। ਮੁਸਲਿਮ ਨੌਜਵਾਨ ਨੂੰ ਬਚਾ ਲੈਂਦੇ ਹਨ। ਇਸ ਵਿੱਚ ਕੁੱਝ ਸਿੱਖ ਪਰਿਵਾਰ ਦੇ ਕੁੱਝ ਲੋਕ ਹਨ।
ਸੀਸੀਟੀਵੀ ਵਿੱਚ ਜਿੰਦਰ ਸਿੰਘ ਸਿੱਧੂ ਦੰਗਾਈਆਂ ਦੀ ਭੀੜ ਤੋਂ ਜਿਉਦੀਨ ਨੂੰ ਕੱਢ ਲਿਆਂਦੇ ਹਨ। ਉਨ੍ਹਾਂ ਨਾਲ 6 ਹੋਰ ਲੋਕ ਵੀ ਹੁੰਦੇ ਹਨ। ਸੁਨੀਲ ਵਿਕਾਸ ਤੇ ਜੈਨ ਹਨ। ਜਿੰਦਰ ਸਿੰਘ ਨੇ ਜਿਉਦੀਨ ਨੂੰ ਤਿੰਨ ਘੰਟੇ ਘਰ ਵਿੱਚ ਬਿਠਾਇਆ। ਉਸਨੂੰ ਸ਼ਾਂਤ ਕਰਦੇ ਹਨ। ਉਸ ਨੂੰ ਆਪਣੀ ਹੀ ਪੱਗ ਨਾਲ ਸਰਦਾਰ ਬਣਾ ਦਿੱਤਾ। ਮੂੰਹ ਸਿਰ ਲਪੇਟ ਕੇ ਹੈਲਮਟ ਪਾ ਦਿੱਤਾ ਗਿਆ। ਜਿਹੜਾ ਸਿੱਖ ਪਗੜੀ ਲਈ ਜਾਨ ਦਿੰਦਾ ਹੈ ਉਹੀ ਆਪਣੀ ਪੱਗ ਨਾਲ ਕਿਸੇ ਦੀ ਜਾਨ ਵੀ ਬਚਾ ਲੈਂਦਾ ਹੈ। ਫੇਰ ਗਲੀ ਦੇ ਕੁੱਝ ਹੋਰ ਨੋਜਵਾਨ ਉਸਨੂੰ ਸੁਰਖਿਅਤ ਛੱਡ ਦਿੰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: CCTV, Delhi Violence, Sikh