Home /News /national /

JIO ਨੇ ਦਿੱਲੀ NCR 'ਚ ਕੀਤੀਆਂ 5G ਨੈੱਟਵਰਕ ਸੇਵਾਵਾਂ ਲਾਂਚ, ਜਾਣੋ ਭਾਰਤ ਦੇ ਕਿਨ੍ਹਾਂ ਸ਼ਹਿਰਾਂ ਵਿੱਚ ਹੈ ਉਪਲੱਬਧ

JIO ਨੇ ਦਿੱਲੀ NCR 'ਚ ਕੀਤੀਆਂ 5G ਨੈੱਟਵਰਕ ਸੇਵਾਵਾਂ ਲਾਂਚ, ਜਾਣੋ ਭਾਰਤ ਦੇ ਕਿਨ੍ਹਾਂ ਸ਼ਹਿਰਾਂ ਵਿੱਚ ਹੈ ਉਪਲੱਬਧ

4G ਨੈੱਟ ਤੋਂ ਬਾਅਦ 5G ਦਾ ਜ਼ਮਾਨਾ ਆ ਰਿਹਾ ਹੈ। ਜੀਓ ਤੇਜ਼ੀ ਨਾਲ True 5G ਨੈੱਟਵਰਕ ਨੂੰ ਰੋਲਆਊਟ ਕਰ ਰਿਹਾ ਹੈ। ਰਿਲਾਇੰਸ ਜੀਓ ਦਿੱਲੀ, ਨੋਇਡਾ, ਫਰੀਦਾਬਾਦ, ਗਾਜ਼ੀਆਬਾਦ ਤੇ ਗੁਰੂਗ੍ਰਾਮ ਵਿੱਚ ਆਪਣਾ True 5G ਨੈੱਟਵਰਕ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਕੋਲਕਾਤਾ, ਮੁੰਬਈ, ਹੈਦਰਾਬਾਦ, ਬੈਂਗਲੁਰੂ, ਚੇਨਈ, ਵਾਰਾਣਸੀ ਆਦਿ ਵਿੱਚ ਵੀ ਰਿਲਾਇੰਸ ਜੀਓ ਨੇ ਆਪਣੀਆਂ 5 ਜੀ ਸੇਵਾਵਾਂ ਸ਼ੁਰੂ ਕੀਤੀਆਂ ਹਨ।

ਹੋਰ ਪੜ੍ਹੋ ...
  • Share this:

4G ਨੈੱਟ ਤੋਂ ਬਾਅਦ 5G ਦਾ ਜ਼ਮਾਨਾ ਆ ਰਿਹਾ ਹੈ। ਜੀਓ ਤੇਜ਼ੀ ਨਾਲ True 5G ਨੈੱਟਵਰਕ ਨੂੰ ਰੋਲਆਊਟ ਕਰ ਰਿਹਾ ਹੈ। ਰਿਲਾਇੰਸ ਜੀਓ ਦਿੱਲੀ, ਨੋਇਡਾ, ਫਰੀਦਾਬਾਦ, ਗਾਜ਼ੀਆਬਾਦ ਤੇ ਗੁਰੂਗ੍ਰਾਮ ਵਿੱਚ ਆਪਣਾ True 5G ਨੈੱਟਵਰਕ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਕੋਲਕਾਤਾ, ਮੁੰਬਈ, ਹੈਦਰਾਬਾਦ, ਬੈਂਗਲੁਰੂ, ਚੇਨਈ, ਵਾਰਾਣਸੀ ਆਦਿ ਵਿੱਚ ਵੀ ਰਿਲਾਇੰਸ ਜੀਓ ਨੇ ਆਪਣੀਆਂ 5 ਜੀ ਸੇਵਾਵਾਂ ਸ਼ੁਰੂ ਕੀਤੀਆਂ ਹਨ। ਇਸ ਸਮੇ ਰਿਲਾਇੰਸ ਜੀਓ ਐਨੇ ਲੰਮੇ ਖੇਤਰ ਵਿੱਤ 5ਜੀ ਸੇਵਾਵਾਂ ਪੇਸ਼ ਕਰਨ ਵਾਲਾ ਇੱਕੋ ਇੱਕ ਅਪਰੇਟਰ ਹੈ।

ਰਿਲਾਇੰਸ ਜੀਓ ਕੰਪਨੀ ਨਾ ਹਾਲ ਹੀ ਵਿੱਚ ਦਿੱਲੀ ਐਨਸੀਆਰ ਵਿਖੇ 5ਜੀ ਨੈੱਟਵਰਕ ਸੇਵਾਵਾਂ ਉਪਲੱਬਧ ਕਰਵਾਈਆਂ ਹਨ। ਕੰਪਨੀ ਦੇ ਅਨੁਸਾਰ ਇਸਦੇ ਨੈਟਵਰਕ ਸਿਗਨਲ ਦਿੱਲੀ-ਐਨਸੀਆਰ ਦੇ ਸਾਰੇ ਮਹੱਤਵਪੂਰਨ ਖੇਤਰਾਂ ਵਿੱਚ ਉਪਲਬਧ ਹੋਣਗੇ। ਦੱਸ ਦੇਈਏ ਕਿ Jio True 5G ਨੈੱਟਵਰਕ ਜ਼ਿਆਦਾਤਰ ਰਿਹਾਇਸ਼ੀ ਖੇਤਰਾਂ, ਹਸਪਤਾਲਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਸਰਕਾਰੀ ਇਮਾਰਤਾਂ, ਮਾਲਾਂ, ਪ੍ਰਮੁੱਖ ਬਾਜ਼ਾਰਾਂ, ਤਕਨੀਕੀ ਪਾਰਕਾਂ ਅਤੇ ਮੈਟਰੋ ਸਟੇਸ਼ਨਾਂ ਵਿੱਚ ਉਪਲਬਧ ਹੋਵੇਗਾ।

ਜਾਣਕਾਰੀ ਲਈ ਦੱਸ ਦੇਈਏ ਕਿ ਦਿੱਲੀ ਵਿੱਚ ਲੱਖਾਂ ਜੀਓ ਉਪਭੋਗਤਾ ਪਹਿਲਾਂ ਹੀ ਜੀਓ ਟਰੂ 5ਜੀ ਸੇਵਾ ਦੀ ਵਰਤੋਂ ਕਰ ਰਹੇ ਹਨ। ਦਿੱਲੀ ਦੇ ਐਨਸੀਆਰ ਖੇਤਰ ਵਿੱਚ 5G ਸੇਵਾ ਲਾਂਚ ਹੋਣ ਤੋਂ ਬਾਅਦ, ਜੀਓ ਵਰਤਣ ਵਾਲਿਆਂ ਨੂੰ Jio ਵੈਲਕਮ ਆਫਰ ਮਿਲਣ ਲੱਗਣਗੇ। ਇਸ ਆਫਰ ਦੇ ਤਹਿਤ ਗਾਹਕਾਂ ਨੂੰ ਅਸੀਮਤ 5G ਡਾਟਾ ਅਤੇ 1 Gbps ਤੱਕ ਦੀ ਸਪੀਡ ਮਿਲੇਗੀ। ਜਿਸ ਲਈ ਉਨ੍ਹਾਂ ਨੂੰ ਕੋਈ ਕੀਮਤ ਨਹੀਂ ਚੁਕਾਉਣੀ ਪਵੇਗੀ।

ਰਿਲਾਇੰਸ ਜੀਓ ਦੇ ਬੁਲਾਰੇ ਨੇ ਕਿਹਾ ਕਿ ਜੀਓ ਆਪਣੀ ਟਰੂ 5ਜੀ ਸੇਵਾ ਦਾ ਤੇਜ਼ੀ ਨਾਲ ਵਿਸਤਾਰ ਕਰ ਰਿਹਾ ਹੈ ਅਤੇ ਇਸ ਨੂੰ ਖੇਤਰ ਦੇ ਵੱਡੇ ਹਿੱਸੇ ਵਿੱਚ ਪਹਿਲਾਂ ਹੀ ਰੋਲ ਆਊਟ ਕਰ ਚੁੱਕਾ ਹੈ। ਰਾਸ਼ਟਰੀ ਰਾਜਧਾਨੀ ਅਤੇ ਐਨਸੀਆਰ ਖੇਤਰ ਦੇ ਜ਼ਿਆਦਾਤਰ ਹਿੱਸਿਆਂ ਨੂੰ ਕਵਰ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ 5 ਜੀ ਦਾ ਸਾਡੀ ਜ਼ਿੰਦਗੀ ਉੱਤੇ ਬਿਹਤਰ ਅਸਰ ਪਵੇਗਾ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਰਿਲਾਇੰਸ ਜੀਓ ਪੂਰੀ ਦਿੱਲੀ-ਐਨਸੀਆਰ ਵਿੱਚ 5ਜੀ ਸੇਵਾ ਪ੍ਰਦਾਨ ਕਰਨ ਵਾਲਾ ਇੱਕੋ ਇੱਕ ਆਪਰੇਟਰ ਹੈ। ਜੀਓ ਇੰਜੀਨੀਅਰ ਇਨ੍ਹਾਂ ਸੇਵਾਵਾਂ ਨੂੰ ਹੋਰ ਖੇਤਰਾਂ ਵਿੱਚ ਵੀ 5ਜੀ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ।

Published by:Drishti Gupta
First published:

Tags: Delhi, Jio, Jio 5G, Uttar Pardesh