• Home
  • »
  • News
  • »
  • national
  • »
  • JIO MEET BRNGS TOGETHER CONNECTS MORE THAN 3 LAKH 20 THOUSAND AT RELIANCE AGM AS

RIL AGM 2020: JioMeet ਨੇ 42 ਦੇਸ਼ਾਂ ਤੋਂ 3.2 ਲੱਖ ਦਰਸ਼ਕਾਂ ਨੂੰ ਇੱਕ ਪਲੇਟਫਾਰਮ ਤੇ ਜੋੜਿਆ

RIL AGM 2020 Live Updates : Jio ਪਲੇਟਫਾਰਮਸ ‘ਚ Google 33737 ਕਰੋੜ ਵਿਚ 7.7 ਫੀਸਦੀ ਹਿੱਸਾ ਖਰੀਦੇਗੀ

RIL AGM 2020 Live Updates : Jio ਪਲੇਟਫਾਰਮਸ ‘ਚ Google 33737 ਕਰੋੜ ਵਿਚ 7.7 ਫੀਸਦੀ ਹਿੱਸਾ ਖਰੀਦੇਗੀ

  • Share this:
    JioMeet, ਭਾਰਤ ਦੀ ਪਹਿਲੀ ਕਲਾਉੱਡ ਬੇਸਡ ਵੀਡੀਓ ਕੌਂਫਰੇਨਸਿੰਗ ਸੇਵਾ (Cloud-based video conferencing service), ਨੇ ਵੱਡਾ ਮੁਕਾਮ ਹਾਸਲ ਕੀਤਾ ਜਦੋਂ ਰਿਲਾਇੰਸ ਦੀ ਸਲਾਨਾਂ ਏ ਜੀ ਐੱਮ ਵਿੱਚ ਲੱਖਾਂ ਸ਼ੇਰਹੋਲਡਰਾਂ ਨੇ ਜੀਓ ਮੀਟ (Jio Meet) ਰਾਹੀਂ ਇਸ ਵਿੱਚ ਕਲ ਹਿੱਸਾ ਲਿਆ। ਮੀਟਿੰਗ ਦੌਰਾਨ JioMeet ਨੇ 3.21 ਲੱਖ ਦਰਸ਼ਕਾਂ ਤੋਂ ਜ਼ਿਆਦਾ ਨੂੰ ਕੱਠੇ ਹੋਸਟ ਕੀਤਾ ਉਹ ਵੀ ਦੁਨੀਆ ਦੇ 42 ਦੇਸ਼ਾਂ ਦੀ 468 ਸ਼ਹਿਰਾਂ ਤੋਂ।


    ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਨੇ ਵਪਾਰਕ ਘੋਸ਼ਣਾਵਾਂ ਕਰਨ ਤੋਂ ਪਹਿਲਾਂ ਕਿਹਾ ਕਿ ਜੀਓ ਮੀਟ ਦੇ ਲੌਂਚ ਦੇ ਪਹਿਲੇ ਕੁੱਝ ਹਫ਼ਤਿਆਂ ਵਿੱਚ ਹੀ 5 ਮਿਲੀਅਨ ਤੋਂ ਜ਼ਿਆਦਾ ਡਾਊਨਲੋਡ ਹੋ ਚੁੱਕੇ ਹਨ। ਇਹ ਭਾਰਤ ਵਿੱਚ ਹੀ ਬਣੀ ਤੇ ਭਾਰਤੀਆਂ ਲਈ ਬਣੀ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਵਧਣ ਵਾਲੀ ਐਪ ਬਣ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੀਓ ਮੀਟ ਨੂੰ ਜੀਓ ਦੇ ਡਿਵੈਲਪਰ ਨੇ ਸਿਰਫ਼ ਦੋ ਹਫ਼ਤਿਆਂ ਵਿੱਚ ਹੀ ਬਣਾ ਦਿੱਤਾ ਸੀ।

    ਜੀਓ ਮੀਟ ਨੇ ਪ੍ਰਧਾਨ ਮੰਤਰੀ ਦੀ ਵੋਕਲ ਫ਼ਾਰ ਲੋਕਲ ਅਤੇ ਆਤਮਨਿਰਭਰ ਭਾਰਤ ਦੀ ਕਾਲ ਤੇ ਵੀ ਖਰਾ ਉੱਤਰਿਆ ਹੈ। ਜੀਓ ਮੀਟ ਦੀ 100 ਜਾਣਿਆਂ ਨੂੰ ਇਕੱਠੇ ਹੋਸਟ ਕਰਨ ਦੀ ਸਮਰੱਥਾ ਇਸ ਨੂੰ ਕਾਰਪੋਰੇਟ ਜਗਤ ਲਈ ਸਭ ਤੋਂ ਪਸੰਦੀਦਾ ਬਣਾਉਂਦੀਆਂ ਹਨ।

    JioMeet ਨੂੰ Android, iOS, macOS, Windows ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਰਿਲਾਇੰਸ ਦੀ ਏ ਜੀ ਐੱਮ ਤੇ ਜੀਓ ਮੀਟ ਨੇ ਹਜ਼ਾਰਾਂ ਲੋਕਾਂ ਨੂੰ ਨਾਲ ਜੋੜਨ ਦੀ ਆਪਣੀ ਸਮਰੱਥਾ ਨੂੰ ਸਾਬਤ ਕਰ ਦਿੱਤਾ ਹੈ।

    (Disclaimer: News18Punjabi Network18 Media & Investment Limited ਦਾ ਹਿੱਸਾ ਹੈ ਜਿਸਦੀ ਮਲਕੀਅਤ Reliance Industries Limited ਕੋਲ ਹੈ ਜੋ Reliance Jio ਦੀ ਵੀ ਮਾਲਕ ਹੈ।)
    Published by:Anuradha Shukla
    First published: