• Home
 • »
 • News
 • »
 • national
 • »
 • JIO PIF DEAL JIO PLATFORMS GETS 11TH INVESTOR AS SAUDI ARABAS PIF JOINS RUSH FOR RIL UNIT

ਜਿਓ ਪਲੇਟਫਾਰਮ ‘ਚ 11ਵਾਂ ਨਿਵੇਸ਼, ਸਾਊਦੀ ਅਰਬ ਦੀ PIF ਖਰੀਦੇਗੀ 2.32 ਫੀਸਦੀ ਹਿੱਸੇਦਾਰੀ

ਰਿਲਾਇੰਸ ਇੰਡਸਟਰੀਜ਼ (RIL) ਨੇ ਵੀਰਵਾਰ ਨੂੰ ਜੀਓ ਪਲੇਟਫਾਰਮਸ ਵਿੱਚ 11ਵਾਂ ਨਿਵੇਸ਼ ਦਾ ਐਲਾਨ ਕੀਤਾ ਹੈ। ਪਿਛਲੇ 9 ਹਫਤਿਆਂ ਵਿੱਚ 10 ਲਗਾਤਾਰ ਨਿਵੇਸ਼ਕਾਂ ਤੋਂ ਬਾਅਦ ਸਾਊiਦੀ ਅਰਬ ਦਾ ਸਾਵਰੇਨ ਵੈਲਥ ਫੰਡ PIF 2.32 ਫੀਸਦ ਹਿੱਸੇਦਾਰੀ ਲਈ ਜਿਓ ਪਲੇਟਫਾਰਮ ਵਿੱਚ 11,367 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।

ਜਿਓ ਪਲੇਟਫਾਰਮ ‘ਚ 11ਵਾਂ ਨਿਵੇਸ਼, ਸਾਊਦੀ ਅਰਬ ਦੀ PIF ਖਰੀਦੇਗੀ 2.32 ਫੀਸਦੀ ਹਿੱਸੇਦਾਰੀ

ਜਿਓ ਪਲੇਟਫਾਰਮ ‘ਚ 11ਵਾਂ ਨਿਵੇਸ਼, ਸਾਊਦੀ ਅਰਬ ਦੀ PIF ਖਰੀਦੇਗੀ 2.32 ਫੀਸਦੀ ਹਿੱਸੇਦਾਰੀ

 • Share this:
  ਰਿਲਾਇੰਸ ਇੰਡਸਟਰੀਜ਼ (RIL) ਨੇ ਵੀਰਵਾਰ ਨੂੰ ਜੀਓ ਪਲੇਟਫਾਰਮਸ ਵਿੱਚ 11ਵਾਂ ਨਿਵੇਸ਼ ਦਾ ਐਲਾਨ ਕੀਤਾ ਹੈ। ਪਿਛਲੇ 9 ਹਫਤਿਆਂ ਵਿੱਚ 10 ਲਗਾਤਾਰ ਨਿਵੇਸ਼ਕਾਂ ਤੋਂ ਬਾਅਦ ਸਾਊiਦੀ ਅਰਬ ਦਾ ਸਾਵਰੇਨ ਵੈਲਥ ਫੰਡ PIF 2.32 ਫੀਸਦ ਹਿੱਸੇਦਾਰੀ ਲਈ ਜਿਓ ਪਲੇਟਫਾਰਮ ਵਿੱਚ 11,367 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। 22 ਅਪ੍ਰੈਲ ਤੋਂ ਬਾਅਦ ਜੀਓ ਪਲੇਟਫਾਰਮਸ ਵਿਚ ਇਹ 11ਵਾਂ ਨਿਵੇਸ਼ ਹੈ। ਇਸਦੇ ਨਾਲ ਹੀ ਰਿਲਾਇੰਸ ਇੰਡਸਟਰੀਜ਼ ਦੀ ਇਸ ਇਕਾਈ ਨੇ ਪਿਛਲੇ 9 ਹਫਤਿਆਂ ਵਿੱਚ ਗਲੋਬਲ ਨਿਵੇਸ਼ਕਾਂ ਨੂੰ 24.7% ਹਿੱਸੇਦਾਰੀ ਵੇਚ ਕੇ 1.15 ਲੱਖ ਕਰੋੜ ਰੁਪਏ ਇਕੱਠੇ ਕੀਤੇ ਹਨ।

  ਜੀਓ ਪਲੇਟਫਾਰਮਸ ਵਿਚ 24.7% ਹਿੱਸੇਦਾਰੀ ਦੇ ਮੁਕਾਬਲੇ ਹੁਣ ਤਕ ਕੁਲ 1,15,693.95 ਕਰੋੜ ਰੁਪਏ ਪ੍ਰਾਪਤ ਹੋਏ ਹਨ। ਜੀਓ ਵਿੱਚ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਦੀ ਸੂਚੀ ਵਿੱਚ ਵਿਸ਼ਵ ਭਰ ਵਿੱਚ ਟੈਕਨਾਲੌਜੀ ਕੰਪਨੀਆਂ ਦੇ ਸਭ ਤੋਂ ਵੱਡੇ ਨਿਵੇਸ਼ਕ ਸ਼ਾਮਲ ਹਨ। ਪੀਆਈਐਫ ਨੇ ਜਿਓ ਦਾ ਇਕੁਇਟੀ ਵੈਲਯੂਏਸ਼ਨ 4.91 ਲੱਖ ਕਰੋੜ ਰੁਪਏ ਅਤੇ ਐਂਟਰਪ੍ਰਾਈਜ ਵੈਲਯੂਏਸ਼ਨ  5.16 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਲਗਾਇਆ ਹੈ। ਹਾਲ ਹੀ ਵਿੱਚ ਪ੍ਰਾਈਵੇਟ ਇਕਵਿਟੀ ਫਰਮਾਂ ਐਲ ਕੈਟਰਟਨ ਅਤੇ ਟੀਪੀਜੀ ਨੇ ਜੀਓ ਵਿੱਚ ਨਿਵੇਸ਼ ਦੀ ਘੋਸ਼ਣਾ ਕੀਤੀ ਸੀ।   ਇਨ੍ਹਾਂ ਕੰਪਨੀਆਂ ਨੇ ਜੀਓ ਵਿੱਚ ਨਿਵੇਸ਼ ਦਾ ਐਲਾਨ ਕੀਤਾ

  ਜਿਓ ਵਿਚ ਨਿਵੇਸ਼ ਇੰਨੇ ਵੱਡੇ ਪੱਧਰ 'ਤੇ ਸ਼ੁਰੂ ਹੋਇਆ ਜਦੋਂ 22 ਅਪ੍ਰੈਲ ਨੂੰ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ 9.99 ਫੀਸਦ ਹਿੱਸੇਦਾਰੀ 'ਤੇ 43,574 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ। ਉਸ ਤੋਂ ਬਾਅਦ ਹੁਣ ਤੱਕ ਜਨਰਲ ਅਟਲਾਂਟਿਕ, ਸਿਲਵਰ ਲੇਕ ਪਾਰਟਨਰ (ਦੋ ਵਾਰ), ਵਿਸਟਾ ਇਕੁਇਟੀ ਪਾਰਟਨਰਜ਼, ਕੇਕੇਆਰ, ਮੁਬਾਡਾਲਾ ਇਨਵੈਸਟਮੈਂਟ ਕੰਪਨੀ ADIA, TPG ਅਤੇ ਐਲ ਕੈਟਰਟਨ ਨੇ ਜਿਓ ਪਲੇਟਫਾਰਮਸ ਵਿਚ ਨਿਵੇਸ਼ ਕੀਤਾ ਹੈ।

  ਇਸ ਸਮੇਂ ਜੀਓ ਦੇ ਕੁਲ ਗਾਹਕਾਂ ਦੀ ਗਿਣਤੀ 40 ਕਰੋੜ ਤੋਂ ਵੀ ਵੱਧ ਹੈ ਅਤੇ ਇਹ ਕੰਪਨੀ ਬਿਹਤਰ ਗੁਣਵੱਤਾ ਅਤੇ ਕਿਫਾਇਤੀ ਦਰ ਵਿਚ ਡਿਜੀਟਲ ਸੇਵਾ ਪ੍ਰਦਾਨ ਕਰਦੀ ਹੈ। ਜੀਓ ਨੇ ਆਪਣੇ ਡਿਜੀਟਲ ਈਕੋਸਿਸਟਮ ਵਿੱਚ ਕਈ ਮਹੱਤਵਪੂਰਨ ਨਿਵੇਸ਼ ਕੀਤੇ ਹਨ, ਜਿਸ ਵਿੱਚ ਬ੍ਰੌਡਬੈਂਡ ਕਨੈਕਟੀਵਿਟੀ, ਸਮਾਰਟ ਡਿਵਾਈਸਿਸ, ਕਲਾਉਡ ਐਂਡ ਏਜ ਕੰਪਿਊਟਿੰਗ, ਬਿਗ ਡੇਟਾ ਐਨਲਿਟਿਕਸ, ਆਰਟੀਫਿਸ਼ੀਅਲ ਇੰਟੈਲੀਜੈਂਸ, ਇੰਟਰਨੈਟ ਆਫ ਥਿੰਗਸ ਚੀਜ਼ਾਂ, ਆਗਮੇਂਟੇਡ ਐਂਡ ਮਿਕਸਡ ਰਿਐਲਿਟੀ ਅਤੇ ਬਲਾਕਚੇਨ ਸ਼ਾਮਲ ਹਨ।

  PIF ਨਾਲ ਇਸ ਸੌਦੇ ਤੋਂ ਬਾਅਦ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਇੰਡਸਟਰੀਜ਼ ਦਾ ਪਿਛਲੇ ਕਈ ਦਹਾਕਿਆਂ ਤੋਂ ਸਾਊਦੀ ਅਰਬ ਕਿੰਗਡਮ ਨਾਲ ਚੰਗਾ ਰਿਸ਼ਤਾ ਰਿਹਾ ਹੈ। ਤੇਲ ਦੀ ਆਰਥਿਕਤਾ ਤੋਂ ਅੱਗੇ ਵਧ ਕੇ ਇਹ ਹੁਣ ਇਹ ਸਬੰਧ ਨਵੇਂ ਆਇਲ ਯਾਨੀ ਅੰਕੜਿਆਂ ਦੇ ਖੇਤਰ ਵਿਚ ਵੀ ਵੱਧ ਰਿਹਾ ਹੈ। ਮੈਂ ਪੀਆਈਐਫ ਦੁਆਰਾ ਸਾਊਦੀ ਅਰਬ ਦੇ ਰਾਜ ਵਿੱਚ ਆਰਥਿਕ ਤਬਦੀਲੀ ਦਾ ਇੱਕ ਵੱਡਾ ਪ੍ਰਸ਼ੰਸਕ ਰਿਹਾ ਹਾਂ। ਜੀਓ ਪਲੇਟਫਾਰਮ ਦੇ ਸਹਿਭਾਗੀ ਹੋਣ ਦੇ ਨਾਤੇ, ਮੈਂ ਪੀਆਈਐਫ ਦਾ ਸਵਾਗਤ ਕਰਦਾ ਹਾਂ ਅਤੇ ਮੈਂ 1.3 ਅਰਬ ਭਾਰਤੀਆਂ ਦੇ ਜੀਵਨ ਨੂੰ ਹੋਰ ਮਜ਼ਬੂਤ ​​ਕਰਨ ਲਈ ਭਾਰਤ ਵਿੱਚ ਡਿਜੀਟਲ ਤਬਦੀਲੀ 'ਤੇ ਸਹਾਇਤਾ ਅਤੇ ਮਾਰਗਦਰਸ਼ਨ ਦੀ ਉਮੀਦ ਕਰਦਾ ਹਾਂ।

  ਪੀਆਈਐਫ ਦੇ ਗਵਰਨਰ ਯਾਸੀਰ ਅਲ-ਰੁਮਯਾਨ ਨੇ ਡੀਲ 'ਤੇ ਕਿਹਾ ਕਿ ਅਸੀਂ ਭਾਰਤ ਵਿਚ ਤਕਨਾਲੋਜੀ ਦੇ ਖੇਤਰ ਵਿਚ ਤਬਦੀਲੀ ਲਿਆਉਣ ਵਾਲੇ ਇਸ ਇਨੋਨੇਟਿਵ ਕਾਰੋਬਾਰ ਵਿਚ ਨਿਵੇਸ਼ ਕਰਨ ਲਈ ਉਤਸ਼ਾਹਤ ਹਾਂ। ਸਾਡਾ ਮੰਨਣਾ ਹੈ ਕਿ ਭਾਰਤ ਦੀ ਡਿਜੀਟਲ ਆਰਥਿਕਤਾ ਵਿੱਚ ਵੱਡੀ ਸੰਭਾਵਨਾ ਹੈ ਅਤੇ ਜੀਓ ਪਲੇਟਫਾਰਮ ਸਾਨੂੰ ਇਸ ਵਾਧੇ ਵਿੱਚ ਸ਼ਾਮਿਲ ਕਰ ਰਿਹਾ ਹੈ। ਇਸ ਨਿਵੇਸ਼ ਨਾਲ ਸਾਊਦੀ ਅਰਬ ਦੀ ਆਰਥਿਕਤਾ ਅਤੇ ਸਾਡੇ ਨਾਗਰਿਕਾਂ ਨੂੰ ਲੰਬੇ ਸਮੇਂ ਲਈ ਵਪਾਰਕ ਰਿਟਰਨ ਪ੍ਰਾਪਤ ਹੋਣਗੇ।
  Published by:Ashish Sharma
  First published: