Home /News /national /

JNU ਹਿੰਸਾ: ਹਿੰਦੂ ਰਖਿਆ ਦਲ ਦਾ ਦਾਅਵਾ- 'ਅਸੀਂ ਕਰਵਾਇਆ ਹਮਲਾ, ਅੱਗੇ ਹੋਰ ਵੀ ਕਰਾਂਗੇ'

ਜੇਐਨਯੂ ਵਿੱਚ ਹੋਈ ਹਿੰਸਾ ਲਈ ਇੱਕ ਹਿੰਦੂ ਸੰਗਠਨ ਨੇ ਜਿੰਮੇਵਾਰੀ ਲਈ ਹੈ। ਇਸ ਸਬੰਧੀ ਉਹ ਵੀਡੀਓ ਵਿੱਚ ਦਾਅਵਾ ਕਰ ਰਹੇ ਹਨ।

 • Share this:

  ਜੇਐਨਯੂ ਵਿੱਚ, ਹਿੰਦੂ ਰਖਿਆ ਦਲ ਅਖਵਾਉਣ ਵਾਲੀ ਇੱਕ ਸੰਸਥਾ ਨੇ ਮਾਸਕ ਪਹਿਨੇ ਵਿਦਿਆਰਥੀਆਂ ਉੱਤੇ ਹਮਲਾ ਕਰਨ ਵਾਲੀ ਭੀੜ ਦੀ ਜ਼ਿੰਮੇਵਾਰੀ ਲਈ ਹੈ। ਸੰਗਠਨ ਦੇ ਪ੍ਰਧਾਨ ਪਿੰਕੀ ਚੌਧਰੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਜੇ ਐਨ ਯੂ ਵਿੱਚ ਹੋਈ ਹਿੰਸਾ ਦੀ ਜ਼ਿੰਮੇਵਾਰੀ ਲੈ ਰਹੇ ਹਨ।

  ਵਾਇਰਲ ਵੀਡੀਓ ਵਿੱਚ ਪਿੰਕੀ ਚੌਧਰੀ ਨੇ ਜੇਐਨਯੂ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਦਾ ਹਵਾਲਾ ਦਿੰਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਅਜਿਹੀਆਂ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇੰਨਾ ਹੀ ਨਹੀਂ, ਚੌਧਰੀ ਨੇ ਧਮਕੀ ਵੀ ਦਿੱਤੀ ਹੈ ਕਿ ਉਹ ਅੱਗੇ ਵੀ ਅਜਿਹਾ ਕਰਨਗੇ।
  ਹਾਲਾਂਕਿ, ਹੁਣ ਤੱਕ ਇਹ ਸਿਰਫ ਹਿੰਦੂ ਰਖਿਆ ਦਲ ਦਾ ਦਾਅਵਾ ਹੈ। ਪੁਲਿਸ ਨੂੰ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਸਬੂਤ ਨਹੀਂ ਮਿਲਿਆ ਹੈ। ਪਿੰਕੀ ਚੌਧਰੀ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਹੈ। ਇਸ ਤੋਂ ਪਹਿਲਾਂ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਫ਼ਤਰ ‘ਤੇ ਪੱਥਰ ਸੁੱਟਣ ਦੇ ਦੋਸ਼ ਵਿੱਚ ਵੀ ਜੇਲ੍ਹ ਜਾ ਚੁੱਕੇ ਹਨ। ਹਿੰਦੂ ਰਖਿਆ ਦਲ ਦੀ ਪਿੰਕੀ ਚੌਧਰੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਨੇ ਸ਼ੇਅਰ ਕੀਤੀ ਹੈ।

  Published by:Sukhwinder Singh
  First published:

  Tags: JNU, Viral video