Home /News /national /

ਸੇਵਾਮੁਕਤ ਪ੍ਰਿੰਸੀਪਲਾਂ ਤੇ ਵਾਈਸ ਪ੍ਰਿੰਸੀਪਲਾਂ ਨੂੰ ਮੁੜ ਨੌਕਰੀ ਦੇਵੇਗੀ ਕੇਜਰੀਵਾਲ ਸਰਕਾਰ

ਸੇਵਾਮੁਕਤ ਪ੍ਰਿੰਸੀਪਲਾਂ ਤੇ ਵਾਈਸ ਪ੍ਰਿੰਸੀਪਲਾਂ ਨੂੰ ਮੁੜ ਨੌਕਰੀ ਦੇਵੇਗੀ ਕੇਜਰੀਵਾਲ ਸਰਕਾਰ

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

 • Share this:
  JOB News: ਸੇਵਾਮੁਕਤ ਪ੍ਰਿੰਸੀਪਲਾਂ ਅਤੇ ਵਾਈਸ ਪ੍ਰਿੰਸੀਪਲਾਂ ਲਈ ਮੁੜ ਤੋਂ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਦਰਅਸਲ, ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿੱਚ ਸੇਵਾਮੁਕਤ ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲਾਂ ਦੀ ਭਰਤੀ ਕੀਤੀ ਜਾਵੇਗੀ।

  ਜਾਣਕਾਰੀ ਅਨੁਸਾਰ ਇਨ੍ਹਾਂ ਸੇਵਾਮੁਕਤ ਮੁਲਾਜ਼ਮਾਂ ਨੂੰ ਸਰਕਾਰੀ ਸਕੂਲਾਂ ਵਿੱਚ ਬਣੇ ਐਨਆਈਓਐਸ ਸੈਂਟਰਾਂ ਦਾ ਇੰਚਾਰਜ ਬਣਾਇਆ ਜਾਵੇਗਾ।

  ਦੱਸ ਦਈਏ ਕਿ ਦਿੱਲੀ ਦੇ ਸਰਕਾਰੀ ਸਕੂਲਾਂ, ਕੇਂਦਰੀ ਵਿਦਿਆਲਿਆ, ਨਵੋਦਿਆ ਵਿਦਿਆਲਿਆ ਅਤੇ ਦਿੱਲੀ ਨਗਰ ਨਿਗਮ ਦੁਆਰਾ ਚਲਾਏ ਜਾ ਰਹੇ ਸਕੂਲਾਂ ਵਿੱਚ ਜਗ੍ਹਾ ਖਾਲੀ ਹੈ। ਜਿੱਥੇ ਹੁਣ ਦਿੱਲੀ ਸਰਕਾਰ ਦੀ ਇਸ ਯੋਜਨਾ ਤਹਿਤ ਭਰਤੀ ਕੀਤੀ ਜਾਵੇਗੀ।

  ਖਾਸ ਗੱਲ ਇਹ ਹੈ ਕਿ ਇਸ ਭਰਤੀ ਤਹਿਤ ਨਿਯੁਕਤ ਕੀਤੇ ਜਾਣ ਵਾਲੇ ਸੇਵਾਮੁਕਤ ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ ਦੀ ਸੇਵਾ ਅਪ੍ਰੈਲ 2023 ਵਿੱਚ ਖਤਮ ਕਰ ਦਿੱਤੀ ਜਾਵੇਗੀ। ਹਾਲਾਂਕਿ, ਸੇਵਾ ਨੂੰ ਲੋੜ ਅਨੁਸਾਰ ਅੱਗੇ ਵਧਾਇਆ ਜਾ ਸਕਦਾ ਹੈ।

  ਸਿੱਖਿਆ ਦੀ ਗੁਣਵੱਤਾ ਵਧਾਉਣ ਦੀ ਜ਼ਿੰਮੇਵਾਰੀ
  ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ, “ ਕੰਟਰੈਕਟ ਉਤੇ ਭਰਤੀ ਹੋਣ ਵਾਲੇ ਇਹ ਕੋਆਰਡੀਨੇਟਰ ਨੋਡਲ ਸੈਂਟਰ ਵਿੱਚ NIOS ਦੇ ਸਾਰੇ ਪ੍ਰੋਜੈਕਟਾਂ ਲਈ ਜ਼ਿੰਮੇਵਾਰ ਹੋਣਗੇ।
  ਉਨ੍ਹਾਂ ਦੇ ਕੰਮ ਵਿੱਚ ਸੈਂਟਰ ਦੀ ਸੁਰੱਖਿਆ, ਸਕਿਓਰਿਟੀ ਅਤੇ ਰੱਖ-ਰਖਾਅ ਵੀ ਸ਼ਾਮਲ ਹੋਵੇਗਾ।

  ਇਨ੍ਹਾਂ ਕੋਆਰਡੀਨੇਟਰਾਂ ਨੂੰ ਸਰਕਾਰੀ ਸਕੂਲਾਂ ਵਿੱਚ ਤਾਇਨਾਤ ਹੈੱਡ ਮਾਸਟਰ ਨਾਲੋਂ ਇੱਕ ਘੰਟਾ ਵੱਧ ਡਿਊਟੀ ਕਰਨੀ ਪਵੇਗੀ। ਇਸ ਦੇ ਨਾਲ ਹੀ ਇਨ੍ਹਾਂ ਸੈਂਟਰ ਕੋਆਰਡੀਨੇਟਰਾਂ ਨੂੰ ਕਲਾਸਾਂ ਚਲਾਉਣ ਅਤੇ ਸਿੱਖਿਆ ਦੀ ਗੁਣਵੱਤਾ ਲਈ ਕੇਂਦਰੀ ਸਮਾਂ ਸਾਰਣੀ ਬਣਾਉਣ 'ਤੇ ਵੀ ਧਿਆਨ ਦੇਣਾ ਹੋਵੇਗਾ।
  Published by:Gurwinder Singh
  First published:

  Tags: Arvind Kejriwal, Government job, Jobs

  ਅਗਲੀ ਖਬਰ