Home /News /national /

ਟ੍ਰੈਫਿਕ ਪੁਲਿਸ ਵਾਲੇ ਦੀ ਚਲਾਨ ਕੱਟਣ ਵਾਲੀ ਮਸ਼ੀਨ ਹੀ ਲੈ ਕੇ ਫਰਾਰ ਹੋ ਗਿਆ ਮੋਟਰਸਾਇਕਲ ਸਵਾਰ

ਟ੍ਰੈਫਿਕ ਪੁਲਿਸ ਵਾਲੇ ਦੀ ਚਲਾਨ ਕੱਟਣ ਵਾਲੀ ਮਸ਼ੀਨ ਹੀ ਲੈ ਕੇ ਫਰਾਰ ਹੋ ਗਿਆ ਮੋਟਰਸਾਇਕਲ ਸਵਾਰ

ਟ੍ਰੈਫਿਕ ਪੁਲਿਸ ਵਾਲੇ ਦੀ ਚਲਾਨ ਕੱਟਣ ਵਾਲੀ ਮਸ਼ੀਨ ਹੀ ਲੈ ਕੇ ਫਰਾਰ ਹੋ ਗਿਆ ਬਾਇਕ ਸਵਾਰ

ਟ੍ਰੈਫਿਕ ਪੁਲਿਸ ਵਾਲੇ ਦੀ ਚਲਾਨ ਕੱਟਣ ਵਾਲੀ ਮਸ਼ੀਨ ਹੀ ਲੈ ਕੇ ਫਰਾਰ ਹੋ ਗਿਆ ਬਾਇਕ ਸਵਾਰ

ਇਕ ਨੌਜਵਾਨ ਨੂੰ ਬਿਨਾਂ ਹੈਲਮੇਟ ਤੋਂ ਬਾਈਕ ਚਲਾਉਂਦੇ ਦੇਖਿਆ ਗਿਆ। ਇਸ 'ਤੇ ਚੰਪਾਲਾਲ ਨੇ ਉਸ ਨੂੰ ਰੋਕ ਲਿਆ। ਪਰ ਬਾਈਕ ਚਾਲਕ ਦੇ ਰੁਕਣ ਤੋਂ ਕੁਝ ਦੇਰ ਬਾਅਦ ਹੀ ਚੰਪਾਲਲ ਦੇ ਹੱਥ ਵਿਚ ਫੜੀ ਚਲਾਨ ਕੱਟਣ ਵਾਲੀ ਪੋਸ ਮਸ਼ੀਨ ਲੈ ਕੇ ਭੱਜ ਗਿਆ। ਚੰਪਾਲਾਲ ਨੇ ਉਸ ਦਾ ਪਿੱਛਾ ਕੀਤਾ ਪਰ ਬਾਈਕ ਸਵਾਰ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ।

ਹੋਰ ਪੜ੍ਹੋ ...
  • Share this:

ਰਾਜਸਥਾਨ ਦੇ ਜੋਧਪੁਰ ਸ਼ਹਿਰ ਵਿਚ ਇੱਕ ਬਾਈਕ ਸਵਾਰ (Bike rider) ਨੌਜਵਾਨ ਨੂੰ ਟ੍ਰੈਫਿਕ ਪੁਲਿਸ ਵਾਲੇ ਨੇ ਰੋਕਿਆ ਤਾਂ ਉਹ ਉਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਜਾਂਦੇ ਸਮੇਂ ਉਸ ਨੇ ਟਰੈਫਿਕ ਪੁਲਿਸ ਮੁਲਾਜ਼ਮ ਦੇ ਚਲਾਨ ਕੱਟਣ ਵਾਲੀ ਮਸ਼ੀਨ ਵੀ ਖੋਹ ਲਈ।

ਮਸ਼ੀਨ ਨੂੰ ਬਚਾਉਣ ਲਈ ਪੁਲਿਸ ਮੁਲਾਜ਼ਮ ਉਸ ਦੇ ਪਿੱਛੇ ਭੱਜਿਆ ਪਰ ਕੋਈ ਫਾਇਦਾ ਨਾ ਹੋਇਆ। ਉਹ ਥੱਲੇ ਡਿੱਗ ਗਿਆ ਤੇ ਬਾਇਕ ਸਵਾਰ ਫਰਾਰ ਹੋ ਗਿਆ। ਮੁਲਾਜ਼ਮ ਗੱਡੀਆਂ ਦੀ ਲਪੇਟ 'ਚ ਉਥੇ ਹੀ ਭੀੜ 'ਚ ਸੜਕ 'ਤੇ ਡਿੱਗ ਪਿਆ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਹੁਣ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਜਾਣਕਾਰੀ ਮੁਤਾਬਕ ਇਹ ਮਾਮਲਾ ਸੋਮਵਾਰ ਨੂੰ ਜੋਧਪੁਰ ਪੁਲਿਸ ਕਮਿਸ਼ਨਰੇਟ ਦੇ ਚੀਰਘਰ ਚੌਕ ਨੇੜੇ ਵਾਪਰਿਆ। ਉੱਥੇ ਟ੍ਰੈਫਿਕ ਪੁਲਿਸ ਦਾ ਹੈੱਡ ਕਾਂਸਟੇਬਲ ਚੰਪਾਲਾਲ ਆਪਣੀ ਡਿਊਟੀ ਕਰ ਰਿਹਾ ਸੀ।

ਇਸ ਦੌਰਾਨ ਇਕ ਨੌਜਵਾਨ ਨੂੰ ਬਿਨਾਂ ਹੈਲਮੇਟ ਤੋਂ ਬਾਈਕ ਚਲਾਉਂਦੇ ਦੇਖਿਆ ਗਿਆ। ਇਸ 'ਤੇ ਚੰਪਾਲਾਲ ਨੇ ਉਸ ਨੂੰ ਰੋਕ ਲਿਆ। ਪਰ ਬਾਈਕ ਚਾਲਕ ਦੇ ਰੁਕਣ ਤੋਂ ਕੁਝ ਦੇਰ ਬਾਅਦ ਹੀ ਚੰਪਾਲਲ ਦੇ ਹੱਥ ਵਿਚ ਫੜੀ ਚਲਾਨ ਕੱਟਣ ਵਾਲੀ ਪੋਸ ਮਸ਼ੀਨ ਲੈ ਕੇ ਭੱਜ ਗਿਆ। ਚੰਪਾਲਾਲ ਨੇ ਉਸ ਦਾ ਪਿੱਛਾ ਕੀਤਾ ਪਰ ਬਾਈਕ ਸਵਾਰ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ।

ਇਸ ਦੌਰਾਨ ਹੈੱਡ ਕਾਂਸਟੇਬਲ ਚੰਪਾਲਾਲ ਬਾਈਕ ਸਵਾਰ ਦੇ ਪਿੱਛੇ ਭੱਜਦੇ ਹੋਏ ਸੜਕ 'ਤੇ ਡਿੱਗ ਗਿਆ। ਬਾਅਦ 'ਚ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਸਾਰੇ ਉੱਚ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਉੱਥੇ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ। ਜਦਕਿ ਜ਼ਖਮੀ ਹੈੱਡ ਕਾਂਸਟੇਬਲ ਨੂੰ ਹਸਪਤਾਲ ਭੇਜ ਦਿੱਤਾ ਗਿਆ।

Published by:Gurwinder Singh
First published:

Tags: Biker, Car Bike News, Punjab Police, Superbike, Traffic jam, Traffic Police, Traffic rules, Traffick