Home /News /national /

Threat of locust attack: ਭਾਰਤ ਵਿਚ ਮੁੜ ਟਿੱਡੀ ਦਲ ਦੇ ਹਮਲੇ ਦਾ ਖਤਰਾ, UNO ਨੇ ਜਾਰੀ ਕੀਤਾ ਅਲਰਟ

Threat of locust attack: ਭਾਰਤ ਵਿਚ ਮੁੜ ਟਿੱਡੀ ਦਲ ਦੇ ਹਮਲੇ ਦਾ ਖਤਰਾ, UNO ਨੇ ਜਾਰੀ ਕੀਤਾ ਅਲਰਟ

ਭਾਰਤ ਵਿਚ ਮੁੜ ਟਿੱਡੀ ਦਲ ਦੇ ਹਮਲੇ ਦਾ ਖਤਰਾ, UNO ਨੇ ਜਾਰੀ ਕੀਤਾ ਅਲਰਟ (ਸੰਕੇਤਕ ਫੋਟੋ)

ਭਾਰਤ ਵਿਚ ਮੁੜ ਟਿੱਡੀ ਦਲ ਦੇ ਹਮਲੇ ਦਾ ਖਤਰਾ, UNO ਨੇ ਜਾਰੀ ਕੀਤਾ ਅਲਰਟ (ਸੰਕੇਤਕ ਫੋਟੋ)

  • Share this:
    ਭਾਰਤ ਵਿਚ ਇਕ ਵਾਰ ਫਿਰ ਟਿੱਡੀ ਦਲ (Locust attack) ਦੇ ਹਮਲੇ ਦੀ ਸੰਭਾਵਨਾ ਰਹੀ ਹੈ। ਮਾਨਸੂਨ ਦੇ ਅਗਲੇ ਮਹੀਨੇ ਯਾਨੀ ਜੁਲਾਈ ਵਿਚ ਪਾਕਿਸਤਾਨ ਤੋਂ ਭਾਰਤ ਵਿਚ ਟਿੱਡੀ ਦਲ ਦਾ ਹਮਲਾ ਹੋ ਸਕਦਾ ਹੈ। ਇਸ ਦੌਰਾਨ ਰਾਹਤ ਦੀ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਇਕ-ਦੁੱਕਾ ਦਲ ਦੀ ਪੱਛਮੀ ਰਾਜਸਥਾਨ ਵਿੱਚ ਦਾਖਲ ਹੋਵੇਗਾ। ਦੱਸ ਦਈਏ ਕਿ ਪਿਛਲੇ ਸਾਲ ਟਿੱਡੀ ਦਲ ਨੇ ਭਾਰੀ ਤਬਾਹੀ ਮਚਾਈ ਸੀ ਤੇ ਪੂਰੀ ਦੀ ਪੂਰੀ ਫਸਲ ਬਦਬਾਦ ਕਰ ਦਿੱਤੀ ਸੀ।

    ਦਰਅਸਲ, ਇਸ ਸਾਲ ਅਫਰੀਕੀ ਦੇਸ਼ਾਂ ਵਿਚ ਟਿੱਡੀ ਨਿਯੰਤਰਣ ਪ੍ਰੋਗਰਾਮ ਬਹੁਤ ਹੀ ਸ਼ਾਨਦਾਰ ਰਿਹਾ। ਲਿਹਾਜ਼ਾ, ਭਾਰਤ ਵਿਚ ਵੱਡੇ ਟਿੱਡੀ ਦਲ ਦੇ ਹਮਲੇ ਦੀ ਸੰਭਾਵਨਾ ਤਾਂ ਨਹੀਂ ਹੈ, ਪਰ ਛੋਟੇ ਛੋਟੇ ਟਿੱਡੀਆਂ ਦੇ ਦਲ ਪੱਛਮੀ ਰਾਜਸਥਾਨ ਵਿਚ ਨਿਸ਼ਚਤ ਤੌਰ ਉਤੇ ਹਮਲਾ ਜ਼ਰੂਰ ਕਰਨਗੇ।

    ਈਰਾਨ ਦੇ ਦੱਖਣ-ਪੱਛਮ ਵਿਚ ਕੁਝ ਅੰਡਿਆਂ ਵਿਚੋਂ ਹਾੱਪਰ ਨਿਕਲੇ ਹਨ। ਮੌਨਸੂਨ ਆਉਣ ਨਾਲ ਇਹ ਹਾੱਪਰ ਟਿੱਡੀਆਂ ਵਿਚ ਤਬਦੀਲ ਹੋ ਜਾਣਗੇ ਅਤੇ ਪਾਕਿਸਤਾਨ ਅਤੇ ਬਲੋਚਿਸਤਾਨ ਦੇ ਰਸਤੇ ਭਾਰਤ ਵਿਚ ਦਾਖਲ ਹੋਣਗੇ।

    ਸੰਯੁਕਤ ਰਾਸ਼ਟਰ ਦੀ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੁਆਰਾ 3 ਜੂਨ ਨੂੰ ਜਾਰੀ ਟਿੱਡੀ ਬੁਲੇਟਿਨ ਦੇ ਅਨੁਸਾਰ, ਪੂਰਬੀ ਅਫਰੀਕਾ ਦੇ ਇਥੋਪੀਆ ਅਤੇ ਸੋਮਾਲੀਆ ਵਿੱਚ ਬਾਰਸ਼ ਕਾਰਨ ਟਿੱਡੀਆਂ ਦੀ ਆਬਾਦੀ ਵਧੀ ਹੈ। ਇਸ ਲਈ ਇਹ ਟਿੱਡੀਆਂ ਈਰਾਨ, ਪਾਕਿਸਤਾਨ ਅਤੇ ਬਲੋਚਿਸਤਾਨ ਦੇ ਰਸਤੇ ਰਾਜਸਥਾਨ ਦੀ ਸਰਹੱਦ ਰਾਹੀਂ ਭਾਰਤ ਵਿਚ ਦਾਖਲ ਹੋਣਗੀਆਂ। ਭਾਰਤ ਸਰਕਾਰ ਦਾ ਟਿੱਡੀ ਨਿਯੰਤਰਣ ਵਿਭਾਗ ਇਸ ਸੰਬੰਧੀ ਪੂਰੀ ਅਲਰਟ ਮੋਡ 'ਤੇ ਹੈ।
    Published by:Gurwinder Singh
    First published:

    Tags: Locust attack, Locusts

    ਅਗਲੀ ਖਬਰ