• Home
  • »
  • News
  • »
  • national
  • »
  • JUDGEMENT IN DELHI GUDIA GANG RAPE CASE BOTH THE ACCUSED ARE PROVED GUILTY BY COURT

'ਗੁੜੀਆ' ਗੈਂਗਰੇਪ ਕੇਸ ਵਿਚ ਦੋਵੇਂ ਮੁਲਜ਼ਮ ਦੋਸ਼ੀ ਕਰਾਰ, 30 ਜਨਵਰੀ ਨੂੰ ਸਜ਼ਾ ਦਾ ਐਲਾਨ

ਮੁਲਜ਼ਮਾਂ ਨੂੰ ਕੋਰਟ ਤੋਂ ਬਾਹਰ ਲਿਆਂਦਾ ਜਾ ਰਿਹਾ ਸੀ ਤਾਂ ਮੀਡੀਆ ਵੱਲੋਂ ਸਵਾਲ ਪੁੱਛੇ ਜਾਣ ਉਤੇ ਇਨ੍ਹਾਂ ਵਿਚੋਂ ਇਕ ਮੁਲਜ਼ਮ ਨੇ ਗੁੱਸੇ ਵਿਚ ਮੀਡੀਆ ਕਰਮੀਆਂ ਤੋਂ ਮੋਬਾਇਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਨਿਊਜ਼ ਏਜੰਸੀ ਏਐਨਆਈ ਨੇ ਮੁਲਜ਼ਮਾਂ ਦੀ ਇਸ ਹਰਕਤ ਦੀ ਵੀਡੀਓ ਜਾਰੀ ਕੀਤੀ ਹੈ।

'ਗੁੜੀਆ' ਗੈਂਗਰੇਪ ਕੇਸ ਵਿਚ ਦੋਵੇਂ ਮੁਲਜ਼ਮ ਦੋਸ਼ੀ ਕਰਾਰ, 30 ਜਨਵਰੀ ਨੂੰ ਸਜ਼ਾ ਦਾ ਐਲਾਨ

'ਗੁੜੀਆ' ਗੈਂਗਰੇਪ ਕੇਸ ਵਿਚ ਦੋਵੇਂ ਮੁਲਜ਼ਮ ਦੋਸ਼ੀ ਕਰਾਰ, 30 ਜਨਵਰੀ ਨੂੰ ਸਜ਼ਾ ਦਾ ਐਲਾਨ

  • Share this:
    ਰਾਜਧਾਨੀ ਦਿੱਲੀ ਦੇ ਮਸ਼ਹੂਰ ਗੁਡੀਆ ਗੈਂਗ ਰੇਪ ਕੇਸ ਵਿੱਚ ਦੋਵੇਂ ਮੁਲਜ਼ਮ ਪ੍ਰਦੀਪ ਅਤੇ ਮਨੋਜ ਕੁਮਾਰ ਨੂੰ ਕਾਰਕਰਡੂਮਾ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ। ਹਾਲਾਂਕਿ ਅਦਾਲਤ ਨੇ ਉਸ ਦੀ ਸਜ਼ਾ ਦਾ ਐਲਾਨ ਨਹੀਂ ਕੀਤਾ ਹੈ। ਦੋਵਾਂ ਦੋਸ਼ੀਆਂ ਦੀ ਸਜ਼ਾ ਬਾਰੇ 30 ਜਨਵਰੀ ਨੂੰ ਬਹਿਸ ਹੋਵੇਗੀ। ਅਦਾਲਤ ਨੇ ਇਹ ਫੈਸਲਾ ਸ਼ਨੀਵਾਰ ਨੂੰ ਇਸ ਕੇਸ ਦੇ ਕੁਲ 59 ਗਵਾਹਾਂ ਤੋਂ ਬਾਅਦ ਦਿੱਤਾ।



    ਜਦੋਂ ਮੁਲਜ਼ਮਾਂ ਨੂੰ ਕੋਰਟ ਤੋਂ ਬਾਹਰ ਲਿਆਂਦਾ ਜਾ ਰਿਹਾ ਸੀ ਤਾਂ ਮੀਡੀਆ ਵੱਲੋਂ ਸਵਾਲ ਪੁੱਛੇ ਜਾਣ ਉਤੇ ਇਨ੍ਹਾਂ ਵਿਚੋਂ ਇਕ ਮੁਲਜ਼ਮ ਨੇ ਗੁੱਸੇ ਵਿਚ ਮੀਡੀਆ ਕਰਮੀਆਂ ਤੋਂ ਮੋਬਾਇਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਨਿਊਜ਼ ਏਜੰਸੀ ਏਐਨਆਈ ਨੇ ਮੁਲਜ਼ਮਾਂ ਦੀ ਇਸ ਹਰਕਤ ਦੀ ਵੀਡੀਓ ਜਾਰੀ ਕੀਤੀ ਹੈ।



    ਮਾਮਲਾ ਸਾਹਮਣੇ ਆਉਣ ਉਤੇ ਦਿੱਲੀ ਪੁਲਿਸ ਨੇ ਦੋਸ਼ੀ ਪ੍ਰਦੀਪ ਅਤੇ ਮਨੋਜ ਦੇ ਖਿਲਾਫ ਜਾਨ ਤੋਂ ਮਾਰਨ ਦੀ ਕੋਸ਼ਿਸ਼, ਗੈਂਗਰੇਪ, ਕਿਡਨੈਪਿੰਗ, ਸਬੂਤਾਂ ਨੂੰ ਨਸ਼ਟ ਕਰਨ ਅਤੇ ਪੋਸਕੋ ਐਕਟ ਤਹਿਤ ਕੇਸ ਦਰਜ ਕੀਤਾ ਸੀ।

    ਤੁਹਾਨੂੰ ਦੱਸ ਦੇਈਏ ਕਿ ਜਦੋਂ ਉਹ ਇਕ ਮਾਸੂਮ ਗੁੜੀਆ ਨਾਲ ਇਹ ਹੈਵਾਨੀਅਤ ਹੋਈ ਸੀ ਤਾਂ ਉਹ ਮਹਿਜ਼ ਪੰਜ ਸਾਲਾਂ ਦੀ ਸੀ। ਸਮੂਹਿਕ ਜਬਰ ਜਨਾਹ ਤੋਂ ਬਾਅਦ ਦੋਵਾਂ ਦੋਸ਼ੀਆਂ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ। 15 ਅਪ੍ਰੈਲ 2013 ਦੀ ਸ਼ਾਮ ਨੂੰ, ਗੁੜੀਆ ਆਪਣੇ ਗਾਂਧੀ ਨਗਰ ਦੇ ਘਰ ਤੋਂ ਲਾਪਤਾ ਹੋ ਗਈ। ਦੋ ਦਿਨ ਬਾਅਦ, 17 ਅਪ੍ਰੈਲ ਦੀ ਸਵੇਰ ਨੂੰ, ਉਹ ਇੱਕ ਜ਼ਖਮੀ ਹਾਲਤ ਵਿੱਚ ਘਰ ਨੇੜੇ ਮਿਲੀ। ਗੁੜੀਆ ਨੂੰ ਇਲਾਜ ਲਈ ਏਮਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਉਸ ਦੇ ਸਰੀਰ ਵਿਚੋਂ ਇਥੇ ਤੇਲ ਦੀ ਸ਼ੀਸ਼ੀ ਅਤੇ ਇਕ ਮੋਮਬੱਤੀ ਕੱਢੀ ਸੀ। ਗੁੜੀਆ ਦੀ ਹਾਲਤ ਕਈ ਦਿਨਾਂ ਤੋਂ ਹਸਪਤਾਲ ਵਿਚ ਨਾਜ਼ੁਕ ਬਣੀ ਹੋਈ ਸੀ। ਇਸ ਹਾਦਸੇ ਤੋਂ ਬਾਅਦ ਲੋਕਾਂ ਵਿਚ ਕਾਫੀ ਰੋਸ ਵੇਖਣ ਨੂੰ ਮਿਲਿਆ ਸੀ।

     
    First published: