Home /News /national /

Delhi: ਜੱਜ ਦੀ ਪਤਨੀ ਨੇ ਭਰਾ ਦੇ ਘਰ ਜਾ ਕੇ ਕੀਤੀ ਜੀਵਨਲੀਲ੍ਹਾ ਸਮਾਪਤ! ਲਾਸ਼ ਕੋਲੋਂ ਮਿਲੇ 3 ਖੁਦਕੁਸ਼ੀ ਨੋਟ

Delhi: ਜੱਜ ਦੀ ਪਤਨੀ ਨੇ ਭਰਾ ਦੇ ਘਰ ਜਾ ਕੇ ਕੀਤੀ ਜੀਵਨਲੀਲ੍ਹਾ ਸਮਾਪਤ! ਲਾਸ਼ ਕੋਲੋਂ ਮਿਲੇ 3 ਖੁਦਕੁਸ਼ੀ ਨੋਟ

 (ਸੰਕੇਤਕ ਫੋਟੋ)

(ਸੰਕੇਤਕ ਫੋਟੋ)

Delhi Crime News: ਦੇਸ਼ ਦੀ ਰਾਜਧਾਨੀ 'ਚ ਖੁਦਕੁਸ਼ੀ ਦਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਐਡੀਸ਼ਨਲ ਸੈਸ਼ਨ ਜੱਜ ਦੀ ਪਤਨੀ (Additional Sessions Judge Wife suicide) ਦੀ ਲਾਸ਼ ਦਿੱਲੀ 'ਚ ਉਸ ਦੇ ਭਰਾ ਦੇ ਘਰ ਲਟਕਦੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਸਾਕੇਤ ਅਦਾਲਤ ਦੇ ਐਡੀਸ਼ਨਲ ਸੈਸ਼ਨ ਜੱਜ ਦੀ ਪਤਨੀ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਹੈ, ਕਿਉਂਕਿ ਲਾਸ਼ ਕੋਲੋਂ 3 ਖੁਦਕੁਸ਼ੀ ਨੋਟ ਵੀ ਬਰਾਮਦ ਹੋਏ ਹਨ।

ਹੋਰ ਪੜ੍ਹੋ ...
  • Share this:

ਨਵੀਂ ਦਿੱਲੀ: Delhi Crime News: ਦੇਸ਼ ਦੀ ਰਾਜਧਾਨੀ 'ਚ ਖੁਦਕੁਸ਼ੀ ਦਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਐਡੀਸ਼ਨਲ ਸੈਸ਼ਨ ਜੱਜ ਦੀ ਪਤਨੀ (Additional Sessions Judge Wife suicide) ਦੀ ਲਾਸ਼ ਦਿੱਲੀ 'ਚ ਉਸ ਦੇ ਭਰਾ ਦੇ ਘਰ ਲਟਕਦੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਸਾਕੇਤ ਅਦਾਲਤ ਦੇ ਐਡੀਸ਼ਨਲ ਸੈਸ਼ਨ ਜੱਜ ਦੀ ਪਤਨੀ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਹੈ, ਕਿਉਂਕਿ ਲਾਸ਼ ਕੋਲੋਂ 3 ਖੁਦਕੁਸ਼ੀ ਨੋਟ ਵੀ ਬਰਾਮਦ ਹੋਏ ਹਨ। ਫਿਲਹਾਲ ਪੁਲਿਸ (Delhi Police) ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।

ਸਮਾਚਾਰ ਏਜੰਸੀ ਏਐਨਆਈ ਦੇ ਅਨੁਸਾਰ, ਦੇਰ ਰਾਤ ਪੁਲਿਸ ਸਟੇਸ਼ਨ ਸਾਕੇਤ ਵਿੱਚ ਇੱਕ ਵਧੀਕ ਸੈਸ਼ਨ ਜੱਜ ਦੀ ਪਤਨੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਰਾਜਪੁਰ ਖੁਰਦ 'ਚ 42 ਸਾਲਾ ਔਰਤ ਦੀ ਲਾਸ਼ ਉਸ ਦੇ ਭਰਾ ਦੇ ਘਰ ਲਟਕਦੀ ਮਿਲੀ। ਲਾਸ਼ ਦੇ ਨੇੜਿਓਂ ਤਿੰਨ ਸੁਸਾਈਡ ਨੋਟ ਬਰਾਮਦ ਹੋਏ ਹਨ। ਪੁਲਿਸ ਨੇ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਸਾਕੇਤ ਕੋਰਟ ਦੇ ਐਡੀਸ਼ਨਲ ਸੈਸ਼ਨ ਜੱਜ ਦਾ ਨਾਂਅ ਅਸ਼ੋਕ ਬੈਨੀਵਾਲ ਹੈ ਅਤੇ ਉਸ ਦੀ ਪਤਨੀ ਅਨੁਪਮਾ ਬੈਨੀਵਾਲ ਨੇ ਕਥਿਤ ਤੌਰ 'ਤੇ ਆਪਣੇ ਭਰਾ ਦੇ ਘਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। 28 ਮਈ ਨੂੰ ਜੱਜ ਬੈਨੀਵਾਲ ਨੇ ਪੁਲਿਸ ਨੂੰ ਪਤਨੀ ਅਨੁਪਮਾ ਦੇ ਘਰੋਂ ਲਾਪਤਾ ਹੋਣ ਦੀ ਸੂਚਨਾ ਦਿੱਤੀ ਅਤੇ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਜਦੋਂ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਸ਼ੁੱਕਰਵਾਰ ਦੇਰ ਰਾਤ ਉਸ ਦੀ ਪਤਨੀ ਦੀ ਲਾਸ਼ ਉਸ ਦੇ ਭਰਾ ਦੇ ਘਰ ਲਟਕਦੀ ਮਿਲੀ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

Published by:Krishan Sharma
First published:

Tags: Crime against women, Crime news, Delhi, Suicide