ਜਿਣਸੀ ਸ਼ੋਸ਼ਣ ਦੇ ਦੋਸ਼ ਲੱਗਣ ਪਿੱਛੋਂ ਚੀਫ ਜਸਟਿਸ ਨੇ ਕਿਹਾ, ਖਤਰੇ ਵਿਚ ਹੈ ਨਿਆਂਪਾਲਿਕਾ

News18 Punjab
Updated: April 20, 2019, 4:35 PM IST
share image
ਜਿਣਸੀ ਸ਼ੋਸ਼ਣ ਦੇ ਦੋਸ਼ ਲੱਗਣ ਪਿੱਛੋਂ ਚੀਫ ਜਸਟਿਸ ਨੇ ਕਿਹਾ, ਖਤਰੇ ਵਿਚ ਹੈ ਨਿਆਂਪਾਲਿਕਾ

  • Share this:
  • Facebook share img
  • Twitter share img
  • Linkedin share img
ਅਦਾਲਤ ਦੀ ਸਾਬਕਾ ਮੁਲਾਜ਼ਮ ਨੇ ਸੁਪਰੀਮ ਕੋਰਟ ਦੇ 22 ਜੱਜਾਂ ਨੂੰ ਹਲਫ਼ੀਆ ਬਿਆਨ ਭੇਜ ਕੇ ਭਾਰਤ ਦੇ ਚੀਫ ਜਸਟਿਸ ਰੰਜਨ ਗੋਗੋਈ ਖ਼ਿਲਾਫ਼ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਾਏ ਹਨ, ਹਾਲਾਂਕਿ, ਜਸਟਿਸ ਗੋਗੋਈ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ। ਇਸ ਮਾਮਲੇ 'ਤੇ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਸੁਣਵਾਈ ਕਰਨ ਲਈ ਤਿੰਨ ਜੱਜਾਂ ਦੀ ਬੈਂਚ ਗਠਿਤ ਕੀਤੀ, ਜਿਸ ਦੀ ਅਗਵਾਈ ਖ਼ੁਦ ਚੀਫ ਜਸਟਿਸ ਰੰਜਨ ਗੋਗੋਈ ਨੇ ਕੀਤੀ। ਬੈਂਚ ਵਿੱਚ ਜਸਟਿਸ ਅਰੁਣ ਮਿਸ਼ਰਾ ਤੇ ਜਸਟਿਸ ਸੰਜੀਵ ਖੰਨਾ ਸ਼ਾਮਲ ਹਨ।

ਇਸ ਦੌਰਾਨ ਚੀਫ ਜਸਟਿਸ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਲੱਗੇ ਸਾਰੇ ਇਲਜ਼ਾਮ ਬੇਬੁਨਿਆਦ ਹਨ ਜਿਨ੍ਹਾਂ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਚੀਫ ਜਸਟਿਸ ਨੇ ਕਿਹਾ ਹੈ ਕਿ ਨਿਆਂਪਾਲਿਕਾ ਦੀ ਸੁਤੰਤਰਤਾ ਗੰਭੀਰ ਖ਼ਤਰੇ ਵਿਚ ਹੈ ਤੇ ਨਿਆਂਪਾਲਿਕਾ ਨੂੰ ਭਟਕਾਉਣ ਲਈ ਵੱਡੀ ਸਾਜ਼ਿਸ਼ ਘੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ੋਸ਼ਣ ਦੇ ਇਲਜ਼ਾਮ ਲਾਉਣ ਵਾਲੀ ਔਰਤ ਪਿੱਛੇ ਵੱਡੀ ਤਾਕਤ ਦਾ ਹੱਥ ਹੈ। ਪਿਛਲੇ 20 ਸਾਲਾਂ ਦੀ ਸੇਵਾ ਦੇ ਬਾਅਦ ਵੀ ਮੇਰੇ ਬੈਂਕ ਖਾਤੇ ਵਿੱਚ ਸਿਰਫ਼ 6,80,000 ਰੁਪਏ ਹਨ।
First published: April 20, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading