Home /News /national /

ਕਾਨਪੁਰ: ਸਮੂਹਿਕ ਜਬਰ ਜਨਾਹ ਦੇ ਇੱਕ ਦਿਨ ਬਾਅਦ, ਟਰੱਕ ਨੇ ਪੀੜਤ ਲੜਕੀ ਦੇ ਪਿਤਾ ਨੂੰ ਦਰੜਿਆ, ਹੋਈ ਮੌਤ

ਕਾਨਪੁਰ: ਸਮੂਹਿਕ ਜਬਰ ਜਨਾਹ ਦੇ ਇੱਕ ਦਿਨ ਬਾਅਦ, ਟਰੱਕ ਨੇ ਪੀੜਤ ਲੜਕੀ ਦੇ ਪਿਤਾ ਨੂੰ ਦਰੜਿਆ, ਹੋਈ ਮੌਤ

ਗੈਂਗਰੇਪ ਦੇ 24 ਘੰਟਿਆਂ ਬਾਅਦ, ਟਰੱਕ ਨੇ ਪੀੜਤ ਨਾਬਾਲਗ ਲੜਕੀ ਦੇ ਪਿਤਾ ਨੂੰ ਦਰੜਿਆ, ਹੋਈ ਮੌਤ

ਗੈਂਗਰੇਪ ਦੇ 24 ਘੰਟਿਆਂ ਬਾਅਦ, ਟਰੱਕ ਨੇ ਪੀੜਤ ਨਾਬਾਲਗ ਲੜਕੀ ਦੇ ਪਿਤਾ ਨੂੰ ਦਰੜਿਆ, ਹੋਈ ਮੌਤ

Kanpur Gangrape Case: ਪਰਿਵਾਰ ਅਤੇ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਇਹ ਘਟਨਾ ਸਿਰਫ ਦੋਸ਼ੀ ਨੇ ਹੀ ਕਰਵਾਈ ਹੈ। ਦਰਅਸਲ, ਪੀੜਤ ਲੜਕੀ ਦੇ ਪਿਤਾ ਨੇ ਪੁਲਿਸ ਕੋਲ ਦੋਸ਼ੀ ਦੇ ਭਰਾ ਵੱਲੋਂ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੀ ਸ਼ਿਕਾਇਤ ਗਈ ਸੀ।

 • Share this:
  ਕਾਨਪੁਰ :  ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੇ ਸਜੇਤੀ (Kanpur) ਥਾਣਾ ਖੇਤਰ ਵਿੱਚ ਹੋਏ ਗੈਂਗਰੇਪ (Gangrape) ਦੀ ਘਟਨਾ ਤੋਂ 24 ਘੰਟਿਆਂ ਵਿੱਚ ਹੀ ਪੀੜਤ ਲੜਕੀ ਦੇ ਪਿਤਾ ਦੀ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੌਤ ਹੋ ਗਈ। ਹਾਦਸੇ ਤੋਂ ਬਾਅਦ ਗੁੱਸੇ ਵਿਚ ਆਏ ਪਰਿਵਾਰ ਨੇ ਕਤਲ ਦਾ ਦੋਸ਼ ਲਗਾਉਂਦੇ ਹੋਏ ਕਾਨਪੁਰ-ਸਾਗਰ ਹਾਈਵੇ ਜਾਮ ਕਰ ਦਿੱਤਾ। ਪਰਿਵਾਰ ਅਤੇ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਇਹ ਘਟਨਾ ਸਿਰਫ ਮੁਲਜ਼ਮ ਨੇ ਹੀ ਕਰਵਾਈ ਹੈ। ਦਰਅਸਲ, ਪੀੜਤ ਲੜਕੀ ਦੇ ਪਿਤਾ ਨੇ ਮੁਲਜ਼ਮ ਦੇ ਭਰਾ ਵੱਲੋਂ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ।

  ਤੁਹਾਨੂੰ ਦੱਸ ਦਈਏ ਕਿ ਸਜੇਤੀ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਰਹਿੰਦੀ ਇੱਕ 13 ਸਾਲਾ ਨਾਬਾਲਗ ਲੜਕੀ ਨਾਲ ਪਿੰਡ ਦੇ ਨੌਜਵਾਨਾਂ ਉੱਤੇ ਸਮੂਹਿਕ ਬਲਾਤਕਾਰ ਦਾ ਇਲਜ਼ਾਮ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ਦੇ ਅਨੁਸਾਰ ਪਿੰਡ ਦੇ ਗੋਲੂ ਯਾਦਵ ਅਤੇ ਦੀਪੂ ਯਾਦਵ ਨੇ ਅਗਵਾ ਕਰਕੇ ਨਾਬਾਲਗ ਲੜਕੀ ਨਾਲ ਬਲਾਤਕਾਰ ਕੀਤਾ। ਜਿਸ ਦੀ ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ। ਦੀਪੂ ਯਾਦਵ ਦੇ ਪਿਤਾ ਇਕ ਪੁਲਿਸ ਮੁਲਾਜ਼ਮ ਹਨ , ਜੋ ਕਨੌਜ ਵਿਚ ਤਾਇਨਾਤ ਦੱਸਿਆ ਜਾਂਦਾ ਹੈ। ਦੀਪੂ ਦੇ ਪਰਿਵਾਰਕ ਮੈਂਬਰਾਂ ਨੇ ਕਾਰਵਾਈ ਨਾ ਕਰਨ 'ਤੇ ਪੀੜਤ ਪਰਿਵਾਰ ਨੂੰ ਧਮਕੀ ਦਿੱਤੀ। ਪੁਲਿਸ ਨੂੰ ਸ਼ਿਕਾਇਤ ਕਰਨ 'ਤੇ ਉਸਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ।

  ਇਹ ਪਿੰਡ ਵਾਸੀਆਂ ਦਾ ਇਲਜ਼ਾਮ ਹੈ

  ਘਾਟਮਪੁਰ ਕਸਬੇ ਵਿੱਚ ਬੁੱਧਵਾਰ ਸਵੇਰੇ ਸਮੂਹਕ ਜਬਰ ਜਨਾਹ ਪੀੜਤ ਲੜਕੀ ਦੇ ਪਿਤਾ ਨੇ ਸੀਐਸਸੀ ਦੇ ਬਾਹਰ ਟਰੱਕ ਨੇ ਕੁਚਲ ਦਿੱਤਾ। ਪੁਲਿਸ ਉਸ ਨੂੰ ਹੈਲਟ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਤਲ ਕਰਨ ਦਾ ਦੋਸ਼ ਲਾਇਆ ਹੈ। ਉਸ ਨੇ ਕਿਹਾ ਕਿ ਪੁਲਿਸ ਬੇਵਜ੍ਹਾ ਗੈਂਗ ਰੇਪ ਪੀੜਤ ਲੜਕੀ ਦੇ ਪਿਤਾ ਦੇ ਗੇੜੇ ਲਗਵਾ ਰਹੀ ਸੀ, ਇਸ ਸਮੇਂ ਦੌਰਾਨ ਉਸ ਨੂੰ ਹਾਦਸੇ ਦਾ ਸ਼ਿਕਾਰ ਬਣਾਇਆ ਗਿਆ।

  ਮੁੱਖ ਦੋਸ਼ੀ ਗ੍ਰਿਫਤਾਰ

  ਇਸ ਦੇ ਨਾਲ ਹੀ ਡੀਆਈਜੀ ਕਾਨਪੁਰ ਨੇ ਕਿਹਾ ਕਿ ਸਮੂਹਕ ਬਲਾਤਕਾਰ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜ਼ੁਰਮ ਵਿੱਚ ਸ਼ਾਮਲ ਦੂਜੇ ਮੁਲਜ਼ਮਾਂ ਅਤੇ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਧਮਕੀ ਦੇਣ ਵਾਲਿਆਂ ਦੀ ਭਾਲ ਜਾਰੀ ਹੈ। ਉਸਨੇ ਮ੍ਰਿਤਕ ਦੇ ਪਿਤਾ ਦੀ ਮੌਤ ਨੂੰ ਦੁਖਦਾਈ ਦੱਸਿਆ ਅਤੇ ਮਾਮਲੇ ਦੀ ਜਾਂਚ ਕਰਨ ਲਈ ਕਿਹਾ। ਪੀੜਤ ਲੜਕੀ ਦੇ ਪਿਤਾ ਨੇ ਦੋਸ਼ ਲਾਇਆ ਸੀ ਕਿ ਦੋਸ਼ੀ ਦਾ ਭਰਾ ਘਰ ਆਇਆ ਸੀ ਅਤੇ ਧਮਕੀ ਦਿੱਤੀ ਕਿ ਜੇ ਉਸ ਨੇ ਇਸ ਮਾਮਲੇ ਬਾਰੇ ਪੁਲੀਸ ਨੂੰ ਸ਼ਿਕਾਇਤ ਕੀਤੀ ਤਾਂ ਉਸਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ। ਇਸ ਦੇ ਨਾਲ ਇਹ ਮੁੜ ਤੋਂ ਘਟਨਾ ਨੂੰ ਦੁਹਰਾਉਣ ਦੀ ਗੱਲ ਆਖੀ ਸੀ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲਿਸ ਪਿੰਡ ਵਾਸੀਆਂ ਨੂੰ ਸਮਝਾਉਣ ਵਿੱਚ ਲੱਗੀ ਹੋਈ ਹੈ।
  Published by:Sukhwinder Singh
  First published:

  Tags: Accident, Crime, Gangrape

  ਅਗਲੀ ਖਬਰ