ਅਸਹਿਮਤੀ ਨੂੰ ਰਾਸ਼ਟਰ ਵਿਰੋਧੀ ਕਹਿਣਾ ਲੋਕਤੰਤਰ 'ਤੇ ਸੱਟ : ਜਸਟਿਸ ਡੀਵਾਈ ਚੰਦਰਚੂੜ

News18 Punjabi | News18 Punjab
Updated: February 17, 2020, 2:59 PM IST
share image
ਅਸਹਿਮਤੀ ਨੂੰ ਰਾਸ਼ਟਰ ਵਿਰੋਧੀ ਕਹਿਣਾ ਲੋਕਤੰਤਰ 'ਤੇ ਸੱਟ : ਜਸਟਿਸ ਡੀਵਾਈ ਚੰਦਰਚੂੜ
ਅਸਹਿਮਤੀ ਨੂੰ ਰਾਸ਼ਟਰ ਵਿਰੋਧੀ ਕਹਿਣਾ ਲੋਕਤੰਤਰ 'ਤੇ ਸੱਟ : ਜਸਟਿਸ ਡੀਵਾਈ ਚੰਦਰਚੂੜ

ਸੁਪਰੀਮ ਕੋਰਟ (Supreme court) ਦੇ ਜੱਜ ਜਸਟਿਸ ਡੀਵਾਈ ਚੰਦਰਚੂੜ (Justice DY Chandrachud) ਨੇ ‘ਅਸਹਿਮਤੀ’ ਨੂੰ ਲੋਕਤੰਤਰ (Democracy) ਦਾ ‘ਸੇਫਟੀ ਵਾਲਵ’ ਕਰਾਰ ਦਿੰਦੇ ਹੋਏ ਕਿਹਾ ਕਿ ਅਸਹਿਮਤੀ ਨੂੰ ਰਾਸ਼ਟਰ ਅਤੇ ਲੋਕਤੰਤਰ ਵਿਰੋਧੀ ਦੱਸ ਦੇਣਾ ਲੋਕਤੰਤਰ ਨੂੰ ਵਧਾਵਾ ਦੇਣ ਦੇ ਪ੍ਰਤੀ ਦੇਸ਼ ਦੀ ਵਚਨਬੱਧਤਾ ਦੇ ਮੂਲ ਵਿਚਾਰਾਂ ਉਤੇ ਸੱਟ ਕਰਦਾ ਹੈ।

  • Share this:
  • Facebook share img
  • Twitter share img
  • Linkedin share img
ਸੁਪਰੀਮ ਕੋਰਟ (Supreme court) ਦੇ ਜੱਜ ਜਸਟਿਸ ਡੀਵਾਈ ਚੰਦਰਚੂੜ (Justice DY Chandrachud) ਨੇ ‘ਅਸਹਿਮਤੀ’ ਨੂੰ ਲੋਕਤੰਤਰ (Democracy) ਦਾ ‘ਸੇਫਟੀ ਵਾਲਵ’ ਕਰਾਰ ਦਿੰਦੇ ਹੋਏ ਕਿਹਾ ਕਿ ਅਸਹਿਮਤੀ ਨੂੰ ਰਾਸ਼ਟਰ ਅਤੇ ਲੋਕਤੰਤਰ ਵਿਰੋਧੀ ਦੱਸ ਦੇਣਾ ਲੋਕਤੰਤਰ ਨੂੰ ਵਧਾਵਾ ਦੇਣ ਦੇ ਪ੍ਰਤੀ ਦੇਸ਼ ਦੀ ਵਚਨਬੱਧਤਾ ਦੇ ਮੂਲ ਵਿਚਾਰਾਂ ਉਤੇ ਸੱਟ ਕਰਦਾ ਹੈ। ਜਸਟਿਸ ਚੰਦਰਚੂੜ ਨੇ ਇੱਥੇ ਭਾਸ਼ਣ ਦਿੰਦੇ ਹੋਏ ਇਹ ਵੀ ਕਿਹਾ ਕਿ ਅਸਹਿਮਤੀ ਤੇ ਰੋਕ ਲਾਉਣ ਦੇ ਲਈ ਸਰਕਾਰੀ ਤੰਤਰ ਦਾ ਇਸਤੇਮਾਲ ਡਰ ਦੀ ਭਾਵਨਾ ਪੈਦਾ ਕਰਦਾ ਹੈ, ਜੋਕਿ ਕਾਨੂੰਨ ਦਾ, ਸ਼ਾਸਨ ਦਾ ਉਲੰਘਣ ਹੈ।

ਉਨ੍ਹਾਂ ਨੇ ਕਿਹਾ, ਅਸਹਿਮਤੀ ਦੀ ਸੁਰੱਖਿਆ (protection) ਕਰਨਾ ਇਹ ਯਾਦ ਦਿਵਾਉਂਦਾ ਹੈ ਕਿ ਲੋਕਤਾਂਤਰਿਕ ਢੰਗ ਦੇ ਨਾਲ ਚੁਣੀ ਹੋਈ ਸਰਕਾਰ ਸਾਨੂੰ ਵਿਕਾਸ ਅਤੇ ਸਮਾਜਿਕ ਤਾਲਮੇਲ ਦੇ ਲਈ ਇਕ ਜਾਇਜ਼ ਔਜਾਰ ਦਿੰਦੀ ਹੈ।

ਉਹ ਇੱਥੇ ਆਯੋਜਿਤ 15ਵੇਂ, ਜਸਟਿਸ ਪੀਡੀ ਦੇਸਾਈ ਮੈਮੋਰੀਅਲ ਲੈਕਚਰ ‘ਭਾਰਤ ਨੂੰ ਨਿਰਮਿਤ ਕਰਨ ਵਾਲੇ ਮਤਾਂ : ਬਹੁਲਤਾ ਤੋਂ ਬਹੁਲਵਾਦ ਤੱਕ’ ਵਿਸ਼ੇ ਤੇ ਬੋਲ ਰਹੇ ਸੀ। ਉਨ੍ਹਾਂ ਨੇ ਕਿਹਾ ਕਿ ਅਸਿਹਮਤੀ ਉਤੇ ਰੋਕ ਲਗਾਉਣ ਦੇ ਲਈ ਸਰਕਾਰੀ ਮਸ਼ੀਨਰੀ ਨੂੰ ਲਗਾਉਣਾ ਡਰ ਦੀ ਭਾਵਨਾ ਪੈਦਾ ਕਰਦਾ ਹੈ ਅਤੇ ਇਕ ਡਰਾਵਨਾ ਮਾਹੌਲ ਪੈਦਾ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਵਾਲ ਕਰਨ ਦੀ ਗੁੰਜਾਇਸ਼ ਨੂੰ ਖਤਮ ਕਰਨਾ ਅਤੇ ਅਸਹਿਮਤੀ ਨੂੰ ਦਬਾਉਣਾ ਹਰ ਤਰਾਂ ਦੀ ਤਰੱਕੀ ਦੀ ਬੁਨੀਆਦ ਨੂੰ ਖਤਮ ਕਰਦਾ ਹੈ। ਇਸ ਅਰਥ ਵਿਚ ਅਸਹਿਮਤੀ ਲੋਕਤੰਤਰ ਦਾ ਇਕ 'ਸੇਫਟੀ ਵਾਲਵ' ਹੈ।
ਦੱਸ ਦਈਏ ਕਿ ਜਸਟਿਸ ਚੰਦਰਚੂੜ ਉਸ ਪੀਠ ਦਾ ਹਿੱਸਾ ਸੀ, ਜਿਸਨੇ ਉੱਤਰ ਪ੍ਰਦੇਸ਼ ਵਿਚ ਸੀਏਏ ਦੇ ਖਿਲਾਫ ਪ੍ਰਦਰਸ਼ਨਾਂ ਦੇ ਦੌਰਾਨ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਭੇਜੇ ਗਏ ਨੋਟਿਸਾਂ ਤੇ ਜਨਵਰੀ ਵਿਚ ਪ੍ਰਦੇਸ਼ ਸਰਕਾਰ ਤੋਂ ਜਵਾਬ ਮੰਗਿਆ ਸੀ।
First published: February 17, 2020
ਹੋਰ ਪੜ੍ਹੋ
ਅਗਲੀ ਖ਼ਬਰ