
7 ਸਾਲ ਦੀ ਦੇਰੀ ਤੋਂ ਬਾਅਦ 2012 ਨਿਰਭਿਆ ਰੇਪ ਕਾਂਡ ਦੇ ਦੋਸ਼ੀਆਂ ਨੂੰ ਨਸੀਬ ਹੋਈ ਫਾਂਸੀ
ਨਿਰਭਿਆ ਨੂੰ ਨਿਆਂ ਮਿਲਣ 'ਚ ਹੋਈ ਸੱਤ ਸਾਲਾਂ ਦੀ ਦੇਰੀ ਤੋਂ ਬਾਅਦ ਅੱਜ ਦੀ ਸਵੇਰ ਚਾਰ ਦੋਸ਼ੀਆਂ ਲਈ ਮੌਤ ਲੈ ਕੇ ਆਇਆ। ਇਸ ਕਾਂਡ ਵਿੱਚ ਸਭ ਤੋਂ ਵਹਿਸ਼ੀ ਜੁਵੀਨਾਇਲ ਨੂੰ ਆਜ਼ਾਦ ਛੱਡ ਦਿੱਤਾ ਗਿਆ ਸੀ।
ਲੰਮੀ ਕਾਨੂੰਨੀ ਜੰਗ ਤੋਂ ਬਾਅਦ ਅੱਜ ਸਵੇਰੇ 5:30 ਵਜੇ ਚਾਰਾਂ ਦੋਸ਼ੀਆਂ ਨੂੰ ਦਿੱਲੀ ਦੀ ਤਿਹਾੜ ਜੇਲ ਵਿੱਚ ਫਾਂਸੀ ਦੇ ਦਿੱਤੀ ਗਈ।
ਅਫ਼ਸੋਸ ਦੀ ਥਾਂ ਇਹ ਦੋਸ਼ੀ ਸਜ਼ਾ ਤੋਂ ਬਚਣ ਲਈ ਹਰ ਤਰਾਂਹ ਦੇ ਕਾਨੂੰਨੀ ਹੱਥਕੰਡੇ ਅਪਣਾਉਂਦੇ ਰਹੇ। ਪਰ ਵੀਰਵਾਰ ਨੂੰ ਉਨ੍ਹਾਂ ਲਈ ਸਾਰੇ ਕਾਨੂੰਨੀ ਰਾਹ ਬੰਦ ਹੋ ਗਏ। 2012 ਵਿੱਚ 23 ਸਾਲ ਦੀ ਨਿਰਭਿਆ ਜੋ ਫਿਜ਼ਿਓਥੇਰਪੀ ਦੀ ਪੜਾਈ ਕਰ ਰਹੀ ਸੀ ਨੂੰ ਹਨ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਦਰਿੰਦਗੀ ਦੀ ਹੱਦਾਂ ਪਾਰ ਕਰ ਕੇ ਦਿੱਲੀ ਦੀ ਇੱਕ ਬੱਸ ਚ ਰੇਪ ਕੀਤਾ ਸੀ। ਇਸ ਕਾਂਡ ਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਨਿਰਭਿਆ 15 ਦਿਨਾਂ ਬਾਅਦ ਆਪਣੇ ਗਹਿਰੇ ਜ਼ਖ਼ਮਾਂ ਕਰ ਕੇ ਇਸ ਦੁਨੀਆ ਤੋਂ ਚਲੀ ਗਈ ਸੀ ਪਰ ਉਸ ਲਈ ਨਿਆਂ ਦੀ ਢੰਗ ਸਾਰੇ ਦੇਸ਼ਵਾਸੀਆਂ ਦੇ ਦਿਲ ਵਿੱਚ ਜ਼ਿੰਦਾ ਸੀ।
ਮੁਕੇਸ਼ ਸਿੰਘ, ਪਵਨ ਗੁਪਤਾ, ਵਿਨੈ ਸ਼ਰਮਾ, ਤੇ ਅਕਸ਼ੈ ਸਿੰਘ ਨੂੰ ਗੈਂਗ ਰੇਪ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ।
ਤਿੰਨ ਵਾਰ ਉਨ੍ਹਾਂ ਦਾ ਡੈੱਥ ਵਾਰੰਟ ਅਦਾਲਤ ਵੱਲੋਂ ਮੁਲਤਵੀ ਕਰਨਾ ਪੀ ਸੀ ਕਿਉਂਕਿ ਉਨ੍ਹਾਂ ਨੇ ਆਪਣੇ ਬਚਣ ਲਈ ਸਾਰੇ ਕਾਨੂੰਨੀ ਰਸਤੇ ਨਹੀਂ ਅਪਣਾਏ ਸਨ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।