• Home
 • »
 • News
 • »
 • national
 • »
 • JUSTICE OF INDIA SA BOBDE SAID THAT THE SUPREME COURT ALWAYS RESPECTS WOMEN

ਔਰਤਾਂ ਦਾ ਸਭ ਤੋਂ ਵੱਧ ਸਤਿਕਾਰ ਕਰਦੇ ਹਾਂ, ਕਦੇ ਨਹੀਂ ਦਿੱਤਾ ਬਲਾਤਕਾਰੀ ਨਾਲ ਵਿਆਹ ਦਾ ਪ੍ਰਸਤਾਵ: CJI

ਔਰਤਾਂ ਦਾ ਸਤਿਕਾਰ ਕਰਦੇ ਹਾਂ, ਕਦੇ ਨਹੀਂ ਦਿੱਤਾ ਬਲਾਤਕਾਰੀ ਨਾਲ ਵਿਆਹ ਦਾ ਪ੍ਰਸਤਾਵ: CJI (ਫਾਇਲ ਫੋਟੋ: PTI)

 • Share this:
  ਬਲਾਤਕਾਰ ਦੇ ਇੱਕ ਕੇਸ ਵਿੱਚ ਸੁਪਰੀਮ ਕੋਰਟ (Supreme Court) ਵੱਲੋਂ ਕੀਤੀ ਗਈ ਟਿੱਪਣੀ 'ਉਸ ਨਾਲ ਵਿਆਹ ਕਰੋਗੇ' ਉਤੇ ਪੈਦਾ ਹੋਏ ਵਿਵਾਦ ਉਤੇ ਚੀਫ ਜਸਟਿਸ ਆਫ ਇੰਡੀਆ ਐਸ.ਏ. ਬੋਬੜੇ (SA Bobde) ਨੇ ਟਿੱਪਣੀ ਕਰਦਿਆਂ ਕਿਹਾ, ਅਦਾਲਤ ਅਤੇ ਇੱਕ ਸੰਸਥਾ ਦੇ ਤੌਰ ਉਤੇ ਅਸੀਂ ਹਮੇਸ਼ਾਂ ਔਰਤਾਂ ਦਾ ਸਤਿਕਾਰ ਕਰਦੇ ਹਾਂ।

  ਉਨ੍ਹਾਂ ਨੇ ਕਿਹਾ ਕਿ ਮੀਡੀਆ ਅਤੇ ਐਕਟੀਵਿਸਟ ਨੇ ਇਸ ਪੂਰੇ ਮਾਮਲੇ ਨੂੰ ਗਲਤ ਪ੍ਰਸੰਗ ਵਿੱਚ ਵੇਖਿਆ ਕਿ ਤੁਸੀਂ ਉਸ ਨਾਲ ਵਿਆਹ ਕਰੋਗੇ? ਜਿਸ ਕਾਰਨ ਵਿਵਾਦ ਖੜਾ ਹੋ ਗਿਆ ਅਤੇ ਅਦਾਲਤ ਦੇ ਅਕਸ ਨੂੰ ਨੁਕਸਾਨ ਹੋਇਆ।

  ਸੀਜੇਆਈ ਨੇ ਕਿਹਾ ਕਿ ਇਸ ਅਦਾਲਤ ਨੇ ਔਰਤਾਂ ਨੂੰ ਹਮੇਸ਼ਾ ਸਭ ਤੋਂ ਵੱਧ ਸਤਿਕਾਰ ਦਿੱਤਾ ਹੈ। ਅਸੀਂ ਉਸ ਸੁਣਵਾਈ 'ਤੇ ਵੀ ਕੋਈ ਸੁਝਾਅ ਨਹੀਂ ਦਿੱਤਾ ਸੀ ਕਿ ਤੁਸੀਂ ਵਿਆਹ ਕਰ ਲਵੋ, ਅਸੀਂ ਮਹਿਜ਼ ਇਹ ਪੁੱਛਿਆ ਸੀ ਕਿ ਕੀ ਤੁਸੀਂ ਵਿਆਹ ਕਰੋਗੇ? ਉਸ ਕੇਸ ਵਿੱਚ ਇੱਥੇ ਪੂਰੀ ਤਰ੍ਹਾਂ ਗਲਤ ਰਿਪੋਰਟਿੰਗ ਕੀਤੀ ਗਈ ਸੀ। ਸੀਜੇਆਈ ਨੇ ਕਿਹਾ ਕਿ ਇੱਕ ਸੰਸਥਾ ਅਤੇ ਅਦਾਲਤ ਦੇ ਰੂਪ ਵਿਚ ਸਾਡਾ ਹਮੇਸ਼ਾ ਔਰਤ ਪ੍ਰਤੀ ਸਭ ਤੋਂ ਉੱਚਾ ਸਤਿਕਾਰ ਰਿਹਾ ਹੈ।

  ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਕੁਝ ਲੋਕ ਨਿਆਂਪਾਲਿਕਾ ਦੇ ਅਕਸ ਨੂੰ ਢਾਹ ਲਾਉਂਦੇ ਹਨ ਅਤੇ ਇਨ੍ਹਾਂ ਲੋਕਾਂ ਨਾਲ ਨਜਿੱਠਣ ਲਈ ਕੁਝ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਬਾਰ ਦੇ ਹੱਥ ਵਿਚ ਸਾਡੀ ਸਾਖ ਹੈ, ਸਾਨੂੰ ਇਸ ਤਰੀਕੇ ਨਾਲ ਸਾਡੀ ਰੱਖਿਆ ਕਰਨ ਦੀ ਜ਼ਰੂਰਤ ਨਹੀਂ ਹੈ।

  ਸੁਣਵਾਈ ਦੌਰਾਨ ਐਸਜੀ ਮਹਿਤਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਬਿਆਨ ਨੂੰ ਪੂਰੀ ਤਰ੍ਹਾਂ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਜਿਵੇਂ ਕਿ ਵਿਆਹ ਅਤੇ ਸਮਝੌਤੇ ਲਈ ਕੋਈ ਸੁਝਾਅ ਦਿੱਤਾ ਗਿਆ ਹੋਵੇ।
  Published by:Gurwinder Singh
  First published:
  Advertisement
  Advertisement