• Home
 • »
 • News
 • »
 • national
 • »
 • KAITHAL JJP LEADER SANDEEP GADHI ARRESTED FOR RAPING FEMALE ASI DID DIRTY WORK IN UNCONSCIOUSNESS

ਮਹਿਲਾ ASI ਨਾਲ ਬਲਾਤਕਾਰ ਦੇ ਦੋਸ਼ ਵਿਚ JJP ਆਗੂ ਗ੍ਰਿਫਤਾਰ

ਮਹਿਲਾ ASI ਨਾਲ ਬਲਾਤਕਾਰ ਦੇ ਦੋਸ਼ ਵਿਚ JJP ਆਗੂ ਖਿਲਾਫ ਕੇਸ ਦਰਜ (ਫਾਇਲ ਫੋਟੋ)

 • Share this:
  ਹਰਿਆਣਾ ਦੇ ਕੈਥਲ ਜ਼ਿਲੇ 'ਚ ਮਹਿਲਾ ASI ਨੇ ਜੇਜੇਪੀ ਨੇਤਾ (JJP Leader) ਉਤੇ ਗੰਭੀਰ ਦੋਸ਼ ਲਗਾਏ ਹਨ। ਮਹਿਲਾ ਏਐਸਆਈ ਦਾ ਦੋਸ਼ ਹੈ ਕਿ ਜੇਜੇਪੀ ਨੇਤਾ ਸੰਦੀਪ ਗੜ੍ਹੀ ਨੇ ਉਸ ਨਾਲ ਬਲਾਤਕਾਰ ਕੀਤਾ। ਇਸ ਦੇ ਨਾਲ ਹੀ ਜੇਜੇਪੀ ਆਗੂ ਖ਼ਿਲਾਫ਼ ਸਿਟੀ ਥਾਣੇ ਵਿੱਚ ਗਹਿਣੇ ਚੋਰੀ ਕਰਨ, ਜ਼ਬਰਦਸਤੀ ਗੋਲੀਆਂ ਖੁਆ ਕੇ ਗਰਭਪਾਤ ਕਰਵਾਉਣ ਅਤੇ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

  ਥਾਣਾ ਸਿਟੀ 'ਚ ਰਿਪੋਰਟ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਲਾਤਕਾਰ ਦਾ ਇਹ ਮਾਮਲਾ ਮਹਿਲਾ ਪੁਲਿਸ ਮੁਲਾਜ਼ਮ ਅਤੇ ਜੇਜੇਪੀ ਆਗੂ ਨਾਲ ਸਬੰਧਤ ਹੋਣ ਕਾਰਨ ਪੁਲਿਸ ਵੀ ਪਿਛਲੇ 4 ਦਿਨਾਂ ਤੋਂ ਇਸ ਮਾਮਲੇ ਨੂੰ ਦਬਾ ਕੇ ਬੈਠੀ ਸੀ। ਕਿਸੇ ਵੀ ਮੀਡੀਆ ਵਾਲੇ ਨੂੰ ਇਸ ਬਾਰੇ ਪਤਾ ਨਹੀਂ ਲੱਗਣ ਦਿੱਤਾ ਗਿਆ।

  ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸ਼ਨੀਵਾਰ 13 ਨਵੰਬਰ ਦੀ ਰਾਤ ਨੂੰ ਮਹਿਲਾ ਏਐਸਆਈ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਦੀ ਕਾਪੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। 10 ਨਵੰਬਰ ਨੂੰ ਥਾਣਾ ਸਿਟੀ ਵਿਖੇ ਐਫਆਈਆਰ ਨੰਬਰ 629 ਦਰਜ ਕੀਤੀ ਗਈ ਹੈ। ਇਸ 'ਚ ਮਹਿਲਾ ਪੁਲਿਸ ਕਰਮਚਾਰੀ ਨੇ ਸੰਦੀਪ ਅਤੇ ਉਸ ਦੀ ਪਤਨੀ 'ਤੇ ਗੰਭੀਰ ਦੋਸ਼ ਲਗਾਏ ਹਨ।

  ਪੀੜਤਾ ਨੇ ਦੋਸ਼ ਲਾਇਆ ਹੈ ਕਿ ਪਿੰਡ ਗੜ੍ਹੀ ਦਾ ਰਹਿਣ ਵਾਲਾ ਜੇਜੇਪੀ ਆਗੂ ਸੰਦੀਪ ਗੜ੍ਹੀ ਉਸ ਨੂੰ 5 ਸਾਲ ਪਹਿਲਾਂ ਮਿਲਿਆ ਸੀ। ਉਸ ਨੇ ਮਹਿਲਾ ਏ.ਐਸ.ਆਈ. ਨੂੰ ਕੁਆਰਾ ਦੱਸ ਕੇ ਉਸ ਨਾਲ ਵਿਆਹ ਕਰਵਾਉਣ ਲਈ ਕਿਹਾ। ਹੌਲੀ-ਹੌਲੀ ਦੋਹਾਂ ਦੀ ਦੋਸਤੀ ਵਧਦੀ ਗਈ। ਪੀੜਤਾ ਨੇ ਦੋਸ਼ ਲਾਇਆ ਕਿ ਇੱਕ ਦਿਨ ਜੇਜੇਪੀ ਆਗੂ ਉਸ ਦੇ ਘਰ ਜੂਸ ਲੈ ਕੇ ਆਇਆ। ਉਸ ਨੇ ਜੂਸ 'ਚ ਨਸ਼ੀਲਾ ਪਦਾਰਥ ਪਾ ਕੇ ਉਸ ਨੂੰ ਬੇਹੋਸ਼ ਕਰ ਦਿੱਤਾ।

  ਬੇਹੋਸ਼ੀ ਦੀ ਹਾਲਤ ਵਿੱਚ ਉਸ ਨੇ ਮਹਿਲਾ ਏਐਸਆਈ ਨਾਲ ਸਰੀਰਕ ਸਬੰਧ ਬਣਾਏ। ਇਸ ਦੇ ਨਾਲ ਹੀ ਉਸ ਦੀਆਂ ਅਸ਼ਲੀਲ ਫੋਟੋਆਂ ਵੀ ਖਿੱਚੀਆਂ ਗਈਆਂ। ਜਿਸ ਤੋਂ ਬਾਅਦ ਉਹ ਬਲੈਕਮੇਲ ਕਰਕੇ ਉਸ ਨਾਲ ਬਲਾਤਕਾਰ ਕਰਦਾ ਰਿਹਾ। ਸਿਟੀ ਪੁਲਿਸ ਸਟੇਸ਼ਨ ਦੇ ਸਬ-ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਉਸ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਦੀ ਨਿਰਪੱਖ ਜਾਂਚ ਕਰੇਗੀ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।
  Published by:Gurwinder Singh
  First published:
  Advertisement
  Advertisement