
ਵਿਆਹ ਦੀ ਪਹਿਲੀ ਰਾਤ ਨੂੰ ਹੀ ਕੂਲਰ ਚਲਾਉਣ ਵੇਲੇ ਕਰੰਟ ਲੱਗਣ ਕਾਰਨ ਲਾੜੇ ਦੀ ਮੌਤ
ਉੱਤਰ ਪ੍ਰਦੇਸ਼ ਦੇ ਕੰਨੌਜ (Kannauj) ਵਿਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਵਿਆਹ ਦੇ ਕੁਝ ਪਲਾਂ ਅੰਦਰ ਇੱਕ ਸਜ ਵਿਆਹੀ ਦਾ ਪਤੀ ਉਸ ਨੂੰ ਹਮੇਸ਼ਾ ਲਈ ਛੱਡ ਕੇ ਚਲਾ ਗਿਆ। ਦਰਅਸਲ, ਇਸ ਨਵ ਵਿਆਹੀ ਮਹਿਲਾ ਦਾ ਪਤੀ ਰਾਤ ਨੂੰ ਕੂਲਰ ਚਲਾਉਣ ਲੱਗਾ ਸੀ ਜਿਸ ਵਿਚ ਕਰੰਟ ਸੀ। ਜਿਸ ਕਾਰਨ ਲਾੜੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਦੁਲਹਨ ਸਦਮੇ ਵਿਚ ਹੈ।
ਜਾਣਕਾਰੀ ਦੇ ਅਨੁਸਾਰ, ਕੰਨੌਜ ਦੇ ਸੌਰਿਖ ਥਾਣਾ ਖੇਤਰ ਦੇ ਸਕਰਾਵਾ ਕਸਬੇ ਦੇ ਪਠਾਨ ਮੁਹੱਲੇ ਦੇ ਰਹਿਣ ਵਾਲੇ 26 ਸਾਲਾ ਮੁਜੀਬ ਦਾ ਵਿਆਹ ਗੁਰਸਾਹਿਗੰਜ ਵਿੱਚ ਰਹਿਣ ਵਾਲੇ ਅਫਸਰ ਖਾਨ ਦੀ ਲੜਕੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸ਼ਾਮ ਨੂੰ ਬਰਾਤ ਵਾਪਸ ਪਰਤੀ। ਵਿਆਹ ਵਿਚ ਦੁਲਹਨ ਨੂੰ ਹੋਰ ਸਮਾਨਾਂ ਦੇ ਨਾਲ ਕੂਲਰ ਵੀ ਮਿਲਿਆ ਸੀ।
ਵਿਆਹ ਵਾਲੀ ਰਾਤ ਨੂੰ ਪਰਿਵਾਰ ਨੇ ਖੁਸ਼ੀ-ਖੁਸ਼ੀ ਨਵੇਂ ਵਿਆਹੇ ਜੋੜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮ੍ਰਿਤਕ ਦੇ ਭਰਾ ਸ਼ੋਏਬ ਅਲੀ ਨੇ ਦੱਸਿਆ ਕਿ ਅਤਿ ਦੀ ਗਰਮੀ ਕਾਰਨ ਰਾਤ ਨੂੰ ਨਵੇਂ ਵਿਆਹੇ ਜੋੜੇ ਦੇ ਕਮਰੇ ਵਿਚ ਕੂਲਰ ਰੱਖਿਆ ਹੋਇਆ ਸੀ। ਇਸ ਦੌਰਾਨ ਕੂਲਰ ਵਿਚ ਕਰੰਟ ਆ ਗਿਆ ਅਤੇ ਉਹ ਬੁਰੀ ਤਰ੍ਹਾਂ ਤੜਫਨ ਲੱਗਾ। ਪਰਿਵਾਰ ਦੇ ਕੁਝ ਸਮਝਣ ਤੋਂ ਪਹਿਲਾਂ ਮੁਜੀਬ ਕਾਫ਼ੀ ਝੁਲਸ ਗਿਆ ਸੀ।
ਲਾੜੇ ਦੇ ਰਿਸ਼ਤੇਦਾਰ ਉਸ ਨੂੰ ਹਸਪਤਾਲ ਲੈ ਗਏ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਤੋਂ ਬਾਅਦ ਉਸ ਦੇ ਕਮਰੇ ਵਿਚ ਬੈਠੀ ਦੁਲਹਨ ਦੇ ਰੋ-ਰੋ ਕੇ ਹੰਝੂ ਸੁੱਕ ਗਏ। ਜਵਾਨ ਪੁੱਤਰ ਦੀ ਮੌਤ ਤੋਂ ਬਾਅਦ ਵਿਆਹਾ ਵਾਲੇ ਘਰ ਵਿੱਚ ਮਾਤਮ ਹੈ। ਮੁਜੀਬ ਦੀ ਦਰਦਨਾਕ ਮੌਤ ਤੋਂ ਬਾਅਦ ਸੋਗ ਉਸਦੇ ਘਰ ਤੋਂ ਉਸਦੇ ਸਹੁਰੇ ਗੁਰਸਾਹਿਗੰਜ ਤੱਕ ਹੈ। ਜਵਾਈ ਦੀ ਅਚਾਨਕ ਹੋਈ ਮੌਤ ਦੀ ਜਾਣਕਾਰੀ ਮਿਲਣ 'ਤੇ ਸਹੁਰੇ ਵੀ ਸਕਰਾਵਾ ਪਹੁੰਚ ਗਏ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।