OMG! ਕਾਨਪੁਰ 'ਚ ਪਾਨ, ਚਾਟ ਤੇ ਸਮੋਸੇ ਵੇਚਣ ਵਾਲੇ 256 ਲੋਕ ਨਿਕਲੇ ਕਰੋੜਪਤੀ

News18 Punjabi | News18 Punjab
Updated: July 20, 2021, 12:06 PM IST
share image
OMG! ਕਾਨਪੁਰ 'ਚ ਪਾਨ, ਚਾਟ ਤੇ ਸਮੋਸੇ ਵੇਚਣ ਵਾਲੇ 256 ਲੋਕ ਨਿਕਲੇ ਕਰੋੜਪਤੀ
OMG! ਕਾਨਪੁਰ 'ਚ ਪਾਨ, ਚਾਟ ਤੇ ਸਮੋਸੇ ਵੇਚਣ ਵਾਲੇ 256 ਲੋਕ ਨਿਕਲੇ ਕਰੋੜਪਤੀ

  • Share this:
  • Facebook share img
  • Twitter share img
  • Linkedin share img
Kanpur News: ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਬਿੱਗ ਡੇਟਾ ਸਾੱਫਟਵੇਅਰ, ਇਨਕਮ ਟੈਕਸ ਵਿਭਾਗ (Income Tax Department) ਅਤੇ ਜੀਐਸਟੀ ਰਜਿਸਟ੍ਰੇਸ਼ਨ ਦੀ ਜਾਂਚ ਵਿੱਚ ਕਾਨਪੁਰ ਦੇ ਸੜਕ ਕਿਨਾਰੇ ਪਾਨ, ਚਾਟ ਅਤੇ ਸਮੋਸਿਆਂ ਦੀ ਰੇਹੜੀ ਲਾਉਣ ਵਾਲੇ 256 ਲੋਕ ਕਰੋੜਪਤੀ ਨਿਕਲੇ ਹਨ। ਇਸ ਤੋਂ ਇਲਾਵਾ ਕਈ ਕਬਾੜੀਆਂ ਕੋਲ ਤਿੰਨ ਕਾਰਾਂ ਤੋਂ ਇਲਾਵਾ ਕਰੋੜਾਂ ਦੀ ਜਾਇਦਾਦ ਦਾ ਖੁਲਾਸਾ ਹੋਇਆ ਹੈ। ਰੇਹੜੀ ਲਾਉਣ ਵਾਲਿਆਂ ਨੇ ਕੋਰੋਨਾ ਕਾਲ ਵਿਚ ਵੀ ਕਰੋੜਾਂ ਦੀ ਜਾਇਜਾਦ ਖਰੀਦ ਲਈ।

ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਆਮਦਨ ਕਰ ਵਿਭਾਗ ਦੀ ਜਾਂਚ ਵਿੱਚ ਇੱਕ ਹੈਰਾਨੀਜਨਕ ਖੁਲਾਸਾ ਹੋਇਆ ਹੈ। ਦਰਅਸਲ, ਸ਼ਹਿਰ ਵਿਚ ਸੜਕ ਦੇ ਕਿਨਾਰਿਆਂ ਉਤੇ ਪਾਨ, ਚਾਟ ਅਤੇ ਸਮੋਸੇ ਵੇਚ ਕੇ ਸੈਂਕੜੇ ਵਪਾਰੀਆਂ ਦੇ ਕਰੋੜਾਂ ਵਿਚ ਖੇਡਣ ਦੀ ਗੱਲ ਸਾਹਮਣੇ ਆਈ ਹੈ। ਇੰਨਾ ਹੀ ਨਹੀਂ ਕਾਨਪੁਰ ਦੇ ਛੋਟੇ ਕਰਿਆਨੇ ਅਤੇ ਦਵਾਈ ਦੇ ਵਪਾਰੀ ਵੀ ਕਰੋੜਪਤੀ ਹੋਣ ਦਾ ਖੁਲਾਸਾ ਹੋਇਆ ਹੈ, ਇਸ ਦੇ ਨਾਲ ਹੀ ਫਲ ਵੇਚਣ ਵਾਲੇ ਵੀ ਸੈਂਕੜੇ ਵਿੱਘੇ ਖੇਤੀਬਾੜੀ ਵਾਲੀ ਜ਼ਮੀਨ ਦੇ ਮਾਲਕ ਹਨ।

ਦੈਨਿਕ ਹਿੰਦੁਸਤਾਨ ਦੀ ਖ਼ਬਰ ਅਨੁਸਾਰ ਪਾਨ, ਚਾਟ, ਕਰਿਆਨੇ ਦੀਆਂ ਦੁਕਾਨਾਂ ਅਤੇ ਸਮੋਸੇ ਵੇਚਣ ਵਾਲਿਆਂ ਦੇ ਨਾਲ-ਨਾਲ ਕਬਾੜੀਆਂ ਬਾਰੇ ਵੀ ਵੱਡਾ ਖੁਲਾਸਾ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਕਬਾੜੀਆਂ ਕੋਲ ਤਿੰਨ ਕਾਰਾਂ ਹਨ, ਪਰ ਉਹ ਆਮਦਨ ਟੈਕਸ ਵਿਭਾਗ ਨੂੰ ਜੀਐਸਟੀ ਦੇ ਨਾਮ ਉਤੇ ਇੱਕ ਰੁਪਿਆ ਵੀ ਨਹੀਂ ਦੇ ਰਹੇ ਹਨ। ਦੱਸ ਦਈਏ ਕਿ ਬਿਗ ਡਾਟਾ ਸਾੱਫਟਵੇਅਰ, ਇਨਕਮ ਟੈਕਸ ਵਿਭਾਗ ਅਤੇ ਜੀਐਸਟੀ ਰਜਿਸਟ੍ਰੇਸ਼ਨ ਦੀ ਜਾਂਚ ਵਿੱਚ ਕਾਨਪੁਰ ਦੇ 256 ਠੇਲੇ ਵਾਲੇ ਕਰੋੜਪਤੀ ਸਾਹਮਣੇ ਆਏ ਹਨ।
ਦਰਅਸਲ, ਇਨਕਮ ਟੈਕਸ ਵਿਭਾਗ ਦੀ ਲੰਬੇ ਸਮੇਂ ਤੋਂ ਇਨ੍ਹਾਂ ਲੋਕਾਂ ਉਤੇ ਗੁਪਤ ਨਜ਼ਰ ਸੀ, ਜਦੋਂਕਿ ਵਿਭਾਗ ਲਗਾਤਾਰ ਵਪਾਰੀਆਂ ਦਾ ਡਾਟਾ ਇਕੱਤਰ ਕਰ ਰਿਹਾ ਸੀ ਜੋ ਗਲੀਆਂ ਵਿਚ ਵੱਡੀ ਕਮਾਈ ਕਰ ਰਹੇ ਸਨ।
Published by: Gurwinder Singh
First published: July 20, 2021, 12:02 PM IST
ਹੋਰ ਪੜ੍ਹੋ
ਅਗਲੀ ਖ਼ਬਰ