ਮੋਦੀ ਚਾਹ ਦੇ ਨਾਮ 'ਤੇ ਦੁਕਾਨ ਚਲਾ ਰਹੇ ਬਜ਼ੁਰਗ ਦੀ ਬੇਰਹਿਮੀ ਨਾਲ ਹੱਤਿਆ

News18 Punjabi | News18 Punjab
Updated: July 21, 2021, 5:14 PM IST
share image
ਮੋਦੀ ਚਾਹ ਦੇ ਨਾਮ 'ਤੇ ਦੁਕਾਨ ਚਲਾ ਰਹੇ ਬਜ਼ੁਰਗ ਦੀ ਬੇਰਹਿਮੀ ਨਾਲ ਹੱਤਿਆ
ਮੋਦੀ ਚਾਹ ਦੇ ਨਾਮ 'ਤੇ ਦੁਕਾਨ ਚਲਾ ਰਹੇ ਬਜ਼ੁਰਗ ਦੀ ਬੇਰਹਿਮੀ ਨਾਲ ਹੱਤਿਆ

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਘਾਟਮਪੁਰ ਕੋਤਵਾਲੀ ਖੇਤਰ ਅਧੀਨ ਆਉਂਦੇ ਕਸਬਾ ਇਲਾਕੇ ਵਿਚ ਪ੍ਰਾਈਵੇਟ ਇੰਟਰ ਕਾਲਜ ਦੇ ਬਾਹਰ ਬਣੀ ਚਾਹ ਦੀ ਦੁਕਾਨ ਤੋਂ ਕੁਝ ਦੂਰੀ ‘ਤੇ ਇੱਕ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲੀ ਹੈ।ਰਿਸ਼ਤੇਦਾਰਾਂ ਵੱਲੋਂ ਮ੍ਰਿਤਕ ਦੇਹ ਉਤੇ ਸੱਟਾਂ ਦੇ ਨਿਸ਼ਾਨ ਹੋਣ ਦਾ ਦਾਅਵਾ ਕਰਿਦਆਂਂ ਇਸ ਨੂੰ ਕਤਲ ਦਾ ਮਾਮਲਾ ਦੱਸਿਆ ਹੈ।

ਪਤਾ ਲੱਗਿਆ ਹੈ ਕਿ ਮ੍ਰਿਤਕ ਦਾ ਨਾਮ ਬਲਰਾਮ ਸੀ, ਉਸ ਦੀ ਇੱਕ ਚਾਹ ਦੀ ਦੁਕਾਨ ਸੀ, ਜਿਸ ਦਾ ਨਾਮ ਉਸ ਨੇ ਮੋਦੀ ਚਾਹ ਰੱਖਿਆ ਸੀ। ਦੁਕਾਨ ਵਿੱਚ ਇਸ ਨਾਮ ਦਾ ਇੱਕ ਵੱਡਾ ਪੋਸਟਰ ਵੀ ਸੀ।

ਬਲਰਾਮ ਚਾਹ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਇਹ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਪਿੰਡ ਦੇ ਲੋਕ ਬਾਹਰ ਆਏ ਅਤੇ ਲਾਸ਼ ਨੂੰ ਟੋਏ ਵਿੱਚ ਪਈ ਵੇਖਿਆ। ਪਿੰਡ ਵਾਸੀਆਂ ਨੇ ਤੁਰਤ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਪੁਲਿਸ ਸਮੇਤ ਫੋਰੈਂਸਿਕ ਟੀਮ ਜਾਂਚ ਕਰਨ ਲਈ ਮੌਕੇ 'ਤੇ ਪਹੁੰਚ ਗਈ।
ਮ੍ਰਿਤਕ ਦੇ ਸਾਲੇ ਨਰਿੰਦਰ ਸੱਚਾਨ ਨੇ ਦੱਸਿਆ ਕਿ ਹੱਤਿਆ ਪੱਥਰਾਂ ਨਾਲ ਕੁਚਲ ਕੇ ਕੀਤੀ ਗਈ ਸੀ। ਫਿਲਹਾਲ, ਪਰਿਵਾਰ ਨੇ ਕਿਸੇ ਉਤੇ ਸ਼ੱਕ ਜ਼ਾਹਰ ਨਹੀਂ ਕੀਤਾ ਹੈ। ਪੁਲਿਸ ਨੇ ਜਾਂਚ ਤੋਂ ਬਾਅਦ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਰਿਸ਼ਤੇਦਾਰਾਂ ਤੋਂ ਸ਼ਿਕਾਇਤ ਪੱਤਰ ਮਿਲਣ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਪੁਲਿਸ ਦੁਆਰਾ ਪੁੱਛਗਿੱਛ ਦੌਰਾਨ ਪਰਿਵਾਰਕ ਮੈਂਬਰਾਂ ਨੇ ਕੁਝ ਪੁਰਾਣੇ ਝਗੜੇ ਬਾਰੇ ਜਾਣਕਾਰੀ ਦਿੱਤੀ ਹੈ। ਉਸੇ ਨੁਕਤੇ ਉਤੇ ਵੀ ਜਾਂਚ ਕੀਤੀ ਜਾਏਗੀ। ਇਸ ਦੇ ਨਾਲ ਹੀ ਆਸ ਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
Published by: Gurwinder Singh
First published: July 21, 2021, 5:14 PM IST
ਹੋਰ ਪੜ੍ਹੋ
ਅਗਲੀ ਖ਼ਬਰ