Home /News /national /

ਦਾਜ ਲਈ ਹੱਤਿਆ ਦੇ ਮੁਲਜ਼ਮ ਕਾਰੋਬਾਰੀ ਤੇ ਮਾਂ ਨੇ ਪੁਲਿਸ ਨੂੰ ਦਿਖਾਈ ਵੀਡੀਓ, ਦੱਸੀ ਨੂੰਹ ਦੀ 'ਕਰਤੂਤ'

ਦਾਜ ਲਈ ਹੱਤਿਆ ਦੇ ਮੁਲਜ਼ਮ ਕਾਰੋਬਾਰੀ ਤੇ ਮਾਂ ਨੇ ਪੁਲਿਸ ਨੂੰ ਦਿਖਾਈ ਵੀਡੀਓ, ਦੱਸੀ ਨੂੰਹ ਦੀ 'ਕਰਤੂਤ'

ਦਾਜ ਲਈ ਹੱਤਿਆ ਦੇ ਮੁਲਜ਼ਮ ਕਾਰੋਬਾਰੀ ਤੇ ਮਾਂ ਨੇ ਪੁਲਿਸ ਨੂੰ ਦਿਖਾਈ ਵੀਡੀਓ, ਦੱਸੀ ਨੂੰਹ ਦੀ 'ਕਰਤੂਤ' (ਫਾਇਲ)

ਦਾਜ ਲਈ ਹੱਤਿਆ ਦੇ ਮੁਲਜ਼ਮ ਕਾਰੋਬਾਰੀ ਤੇ ਮਾਂ ਨੇ ਪੁਲਿਸ ਨੂੰ ਦਿਖਾਈ ਵੀਡੀਓ, ਦੱਸੀ ਨੂੰਹ ਦੀ 'ਕਰਤੂਤ' (ਫਾਇਲ)

  • Share this:

    ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਹਾਈ ਪ੍ਰੋਫਾਈਲ ਮਸਾਲਾ ਕਾਰੋਬਾਰੀ ਸੂਰਿਯਾਂਸ਼ ਖਰਬੰਦਾ ਦੀ ਪਤਨੀ ਆਂਚਲ ਦੀ ਮੌਤ (Kanpur Dowry Murder case) ਮਾਮਲੇ 'ਚ ਅਹਿਮ ਖੁਲਾਸਾ ਹੋਇਆ ਹੈ। ਆਂਚਲ ਦਾ ਇੱਕ ਕਥਿਤ ਵੀਡੀਓ ਸਾਹਮਣੇ ਆਇਆ ਹੈ, ਜਿਸ ਨੇ ਜਾਂਚ ਦੀ ਪੂਰੀ ਦਿਸ਼ਾ ਹੀ ਬਦਲ ਦਿੱਤੀ ਹੈ।

    ਇਸ ਵਿੱਚ ਆਂਚਲ ਕਥਿਤ ਤੌਰ 'ਤੇ ਆਪਣੇ ਪਤੀ ਸੂਰਿਯਾਂਸ਼ (Suryansh Kharbanda) ਨੂੰ ਆਪਣੇ ਪੈਰਾਂ ਨਾਲ ਕੁੱਟਦੀ ਦਿਖਾਈ ਦੇ ਰਹੀ ਹੈ, ਜਦੋਂ ਕਿ ਉਹ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਆਂਚਲ ਸੱਸ ਨੂੰ ਵੀ ਗਾਲ੍ਹਾਂ ਕੱਢ ਰਹੀ ਹੈ।

    ਫਿਲਹਾਲ ਪੁਲਿਸ ਵੱਲੋਂ ਸਾਰੇ ਤੱਥਾਂ ਦੀ ਜਾਂਚ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਨਿਊਜ਼ 18 ਇਸ ਵੀਡੀਓ ਦੀ ਸੱਚਾਈ ਦੀ ਪੁਸ਼ਟੀ ਨਹੀਂ ਕਰਦਾ ਹੈ। ਇਸ ਦੇ ਨਾਲ ਹੀ ਆਂਚਲ ਦੇ ਪਿਤਾ ਦਾ ਕਹਿਣਾ ਹੈ ਕਿ ਸੂਰਿਆਂਸ਼ ਅਤੇ ਉਸ ਦੀ ਮਾਂ ਨੇ ਧੀ ਨੂੰ ਤਸੀਹੇ ਦੇ ਕੇ ਉਸ ਦੀ ਮਾਨਸਿਕ ਦਸ਼ਾ ਖਰਾਬ ਕਰ ਦਿੱਤੀ ਸੀ।

    ਇਸ ਮਾਮਲੇ ਵਿੱਚ ਏ.ਸੀ.ਪੀ ਸੰਤੋਸ਼ ਕੁਮਾਰ ਸਿੰਘ ਨੇ ਦੱਸਿਆ ਕਿ ਦਾਜ ਹੱਤਿਆ ਦੇ ਮੁਲਜ਼ਮ ਮਸਾਲੇ ਕਾਰੋਬਾਰੀ ਸੂਰਿਯਾਂਸ਼ ਅਤੇ ਉਸ ਦੀ ਮਾਂ ਨਿਸ਼ਾ ਨੇ ਗ੍ਰਿਫਤਾਰੀ ਤੋਂ ਬਾਅਦ ਸਬੂਤ ਅਤੇ ਆਪਣੇ ਤਰਕ ਦਿੱਤੇ ਹਨ। ਉਸ ਦਾ ਕਹਿਣਾ ਹੈ ਕਿ ਆਂਚਲ ਦੀ ਕੁੱਟਮਾਰ ਅਤੇ ਝਗੜੇ ਤੋਂ ਤੰਗ ਆ ਕੇ ਉਹ 12 ਨਵੰਬਰ ਨੂੰ ਘਰ ਛੱਡ ਕੇ ਲਖਨਊ ਆਪਣੀ ਭੈਣ ਦੇ ਘਰ ਚਲਾ ਗਿਆ।

    ਇਸ ਦੇ ਨਾਲ ਹੀ ਉਸ ਨੇ ਕਈ ਵੀਡੀਓਜ਼ ਵੀ ਪੁਲਿਸ ਨੂੰ ਸੌਂਪੀਆਂ ਹਨ। ਇਨ੍ਹਾਂ ਵੀਡੀਓਜ਼ 'ਚ ਆਂਚਲ ਖਰਬੰਦਾ ਕਥਿਤ ਤੌਰ 'ਤੇ ਸੂਰਿਯਾਂਸ਼ ਦੀ ਕੁੱਟਮਾਰ ਅਤੇ ਸੱਸ ਨਾਲ ਦੁਰਵਿਵਹਾਰ ਕਰਦੀ ਨਜ਼ਰ ਆ ਰਹੀ ਹੈ।

    ਹੁਣ ਮ੍ਰਿਤਕ ਆਂਚਲ ਦੇ ਸਹੁਰੇ ਵਾਲਿਆਂ ਨੇ ਵੀ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਆਂਚਲ ਦੀ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੁਣ ਪੁਲਿਸ ਪਤੀ ਅਤੇ ਸੱਸ ਪ੍ਰਤੀ ਨਰਮ ਰੁਖ਼ ਰੱਖ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਸਾਰੇ ਵੀਡੀਓ ਜਾਂਚ ਵਿੱਚ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵੀਡੀਓਜ਼ ਨੂੰ ਫੋਰੈਂਸਿਕ ਲੈਬ ਨੂੰ ਭੇਜਿਆ ਜਾਵੇਗਾ।

    Published by:Gurwinder Singh
    First published:

    Tags: Dowry, Kanpur Shootout, Murder