Home /News /national /

ਕੁੜੀ ਨੇ ਛੇੜਛਾੜ ਕਰਨ ਵਾਲੇ ਨੌਜਵਾਨ ਦੇ ਸਿਰ 'ਤੇ ਜੜੀਆਂ 21 ਸੈਕਿੰਡ 'ਚ 45 ਚੱਪਲਾਂ, ਵੀਡੀਓ ਵਾਇਰਲ

ਕੁੜੀ ਨੇ ਛੇੜਛਾੜ ਕਰਨ ਵਾਲੇ ਨੌਜਵਾਨ ਦੇ ਸਿਰ 'ਤੇ ਜੜੀਆਂ 21 ਸੈਕਿੰਡ 'ਚ 45 ਚੱਪਲਾਂ, ਵੀਡੀਓ ਵਾਇਰਲ

Jalaun Viral Video:

Jalaun Viral Video:

ਯੂਪੀ ਦੇ ਜਾਲੌਨ ਵਿੱਚ ਇੱਕ ਨੌਜਵਾਨ ਨੂੰ ਇੱਕ ਲੜਕੀ ਨਾਲ ਛੇੜਛਾੜ ਕਰਨਾ ਭਾਰੀ ਪੈ ਗਿਆ। ਲੜਕੀ ਨੇ ਬਜਰੰਗ ਦਲ ਦੇ ਕਾਰਕੁਨਾਂ ਨਾਲ ਮਿਲ ਕੇ ਸ਼ਰਾਬ ਦੇ ਨਸ਼ੇ 'ਚ ਛੇੜਛਾੜ ਕਰ ਰਹੇ ਨੌਜਵਾਨ ਨੂੰ ਫੜ ਲਿਆ ਅਤੇ 21 ਸਕਿੰਟਾਂ 'ਚ ਦੋਵਾਂ ਹੱਥਾਂ ਨਾਲ ਉਸ 'ਤੇ 45 ਵਾਰ ਚੱਪਲਾਂ ਵਰ੍ਹਾ ਦਿੱਤੀਆਂ। ਲੜਕੇ ਨੂੰ ਚੱਪਲਾਂ ਨਾਲ ਕੁੱਟਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ ...
 • Share this:

  ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੀ ਹਰਕਤ 'ਚ ਆ ਗਈ ਅਤੇ ਨੌਜਵਾਨ ਨੂੰ ਹਿਰਾਸਤ 'ਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਲੜਕੀ ਵੱਲੋਂ ਕੁੱਟਮਾਰ ਦੀ ਵੀਡੀਓ ਦੋ ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਵਾਇਰਲ ਵੀਡੀਓ ਕੋਂਚ ਕੋਤਵਾਲੀ ਇਲਾਕੇ ਦਾ ਦੱਸਿਆ ਜਾ ਰਿਹਾ ਹੈ।

  ਜਾਣਕਾਰੀ ਮੁਤਾਬਕ ਦੋ ਦਿਨ ਪਹਿਲਾਂ ਇਕ ਲੜਕੀ ਬਾਜ਼ਾਰ ਜਾ ਰਹੀ ਸੀ ਤਾਂ ਸ਼ਰਾਬ ਦੇ ਨਸ਼ੇ 'ਚ ਧੁੱਤ ਕੋਂਚ ਨਗਰ ਨਿਵਾਸੀ ਲੜਕੇ ਨੇ ਲੜਕੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਜਿਸ ਤੋਂ ਬਾਅਦ ਲੜਕੀ ਨੇ ਬਜਰੰਗ ਦਲ ਦੇ ਵਰਕਰਾਂ ਨੂੰ ਬੁਲਾਇਆ। ਬਜਰੰਗ ਦਲ ਦੇ ਵਰਕਰਾਂ ਨੇ ਨੌਜਵਾਨ ਨੂੰ ਫੜ ਲਿਆ ਅਤੇ ਲੜਕੀ ਨੇ ਚੱਪਲਾਂ ਨਾਲ ਕੁੱਟਿਆ।

  ਦੋਹਾਂ ਹੱਥਾਂ ਨਾਲ ਵਰ੍ਹਾਈਆਂ ਚੱਪਲਾਂ
  ਵਾਇਰਲ ਵੀਡੀਓ 25 ਸੈਕਿੰਡ ਦਾ ਹੈ ਪਰ 21 ਸੈਕਿੰਡ ਵਿੱਚ ਲੜਕੀ ਨੇ ਨੌਜਵਾਨ ਨੂੰ ਦੋਨਾਂ ਹੱਥਾਂ ਨਾਲ 47 ਵਾਰ ਕੁੱਟਿਆ। ਇਸ ਕੁੱਟਮਾਰ ਦੌਰਾਨ ਬਜਰੰਗ ਦਲ ਦੇ ਵਰਕਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ।

  ਇਸ ਮਾਮਲੇ ਵਿੱਚ ਥਾਣਾ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਬਲੀਰਾਜ ਸ਼ਾਹੀ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਦੋ ਦਿਨ ਪੁਰਾਣੀ ਹੈ। ਇਸ ਦੇ ਨਾਲ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਿਸ 'ਤੇ ਮੁਲਜ਼ਮ ਖਿਲਾਫ ਤੁਰੰਤ ਕਾਰਵਾਈ ਕੀਤੀ ਗਈ। ਪੁਲੀਸ ਨੇ ਨੌਜਵਾਨਾਂ ਖ਼ਿਲਾਫ਼ 151 ਅਤੇ 107/16 ਦੀ ਕਾਰਵਾਈ ਕੀਤੀ ਹੈ।
  Published by:Gurwinder Singh
  First published:

  Tags: Viral news, Viral video

  ਅਗਲੀ ਖਬਰ