UP: ਰਾਸ਼ਟਰਪਤੀ ਦੇ ਕਾਫਲੇ ਲਈ ਰੋਕਿਆ ਟ੍ਰੈਫਿਕ, ਜਾਮ 'ਚ ਫਸੀ IIA ਪ੍ਰਧਾਨ ਵੰਦਨਾ ਦੀ ਐਂਬੂਲੈਂਸ, ਮੌਤ

News18 Punjabi | News18 Punjab
Updated: June 26, 2021, 5:12 PM IST
share image
UP: ਰਾਸ਼ਟਰਪਤੀ ਦੇ ਕਾਫਲੇ ਲਈ ਰੋਕਿਆ ਟ੍ਰੈਫਿਕ, ਜਾਮ 'ਚ ਫਸੀ IIA ਪ੍ਰਧਾਨ ਵੰਦਨਾ ਦੀ ਐਂਬੂਲੈਂਸ, ਮੌਤ
ਰਾਸ਼ਟਰਪਤੀ ਦੇ ਕਾਫਲੇ ਲਈ ਰੋਕਿਆ ਟ੍ਰੈਫਿਕ, ਜਾਮ 'ਚ ਫਸੀ IIA ਪ੍ਰਧਾਨ ਵੰਦਨਾ ਦੀ ਮੌਤ

  • Share this:
  • Facebook share img
  • Twitter share img
  • Linkedin share img
ਇੰਡੀਅਨ ਇੰਡਸਟਰੀਜ਼ ਐਸੋਸੀਏਸ਼ਨ (Indian Industries Association) ਕਾਨਪੁਰ ਦੀ ਮਹਿਲਾ ਵਿੰਗ ਦੀ ਪ੍ਰਧਾਨ ਵੰਦਨਾ ਮਿਸ਼ਰਾ ਦਾ ਦਿਹਾਂਤ ਹੋ ਗਿਆ ਹੈ। ਟ੍ਰੈਫਿਕ ਜਾਮ ਵਿਚ ਫਸਣ ਕਾਰਨ ਵੰਦਨਾ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਦੀ ਉਤਰ ਪ੍ਰਦੇਸ਼ ਫੇਰੀ ਲਈ ਟ੍ਰੈਫਿਕ ਰੋਕ ਦਿੱਤਾ ਗਿਆ ਸੀ। ਰੀਜੈਂਸੀ ਹਸਪਤਾਲ ਦੇ ਰਸਤੇ ਵਿਚ ਕਾਫੀ ਲੰਬਾ ਟ੍ਰੈਫਿਕ ਜਾਮ ਰਿਹਾ।

ਵੰਦਨਾ ਮਿਸ਼ਰਾ ਦਾ ਪਤੀ ਪੁਲਿਸ ਦੇ ਸਾਹਮਣੇ ਤਰਲੇ ਲੈਂਦਾ ਰਿਹਾ ਅਤੇ ਮਿੰਨਤਾਂ ਕਰਦਾ ਰਿਹਾ ਪਰ ਜਾਮ ਨਹੀਂ ਖੁੱਲ੍ਹਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜੇ ਵੰਦਨਾ ਨੂੰ 10 ਮਿੰਟ ਪਹਿਲਾਂ ਹਸਪਤਾਲ ਲਿਜਾਇਆ ਜਾਂਦਾ, ਤਾਂ ਉਸ ਦੀ ਜਾਨ ਬਚਾਈ ਜਾ ਸਕਦੀ ਸੀ।

ਹੁਣ ਇਸ ਘਟਨਾ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਪਰਿਵਾਰ ਤੋਂ ਮੁਆਫੀ ਮੰਗ ਲਈ ਹੈ। ਕਮਿਸ਼ਨਰ ਨੇ ਟਵੀਟ ਕੀਤਾ। ਵੰਦਨਾ ਮਿਸ਼ਰਾ ਦਾ ਪਰਿਵਾਰ ਕਾਨਪੁਰ ਦੇ ਕਿਦਵਈ ਨਗਰ ਵਿੱਚ ਰਹਿੰਦਾ ਹੈ।


ਕਾਨਪੁਰ ਪੁਲਿਸ ਨੇ ਆਪਣੇ ਟਵੀਟ ਵਿੱਚ ਲਿਖਿਆ, “ਰਾਸ਼ਟਰਪਤੀ, ਵੰਦਨਾ ਮਿਸ਼ਰਾ ਦੇ ਬੇਵਕਤ ਦਿਹਾਂਤ ਤੋਂ ਦੁਖੀ ਹਨ। ਉਨ੍ਹਾਂ ਨੇ ਪੁਲਿਸ ਕਮਿਸ਼ਨਰ ਅਤੇ ਜ਼ਿਲ੍ਹਾ ਅਧਿਕਾਰੀ ਨੂੰ ਬੁਲਾਇਆ ਅਤੇ ਜਾਣਕਾਰੀ ਲਈ ਅਤੇ ਦੁਖੀ ਪਰਿਵਾਰ ਤੱਕ ਆਪਣਾ ਸੰਦੇਸ਼ ਪਹੁੰਚਾਉਣ ਲਈ ਕਿਹਾ। ਦੋਵੇਂ ਅਧਿਕਾਰੀ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਏ।


ਇਸ ਮਾਮਲੇ ਵਿੱਚ ਪੁਲਿਸ ਕਮਿਸ਼ਨਰ ਨੇ ਇੰਸਪੈਕਟਰ ਸਮੇਤ 3 ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਹੈ।
Published by: Gurwinder Singh
First published: June 26, 2021, 5:10 PM IST
ਹੋਰ ਪੜ੍ਹੋ
ਅਗਲੀ ਖ਼ਬਰ