• Home
  • »
  • News
  • »
  • national
  • »
  • KANPUR INDIAN NAVY COASTGUARD PLANE LEFT ENGINE FAILED LANDING DURING KANPUR AIRPORT VIDEO VIRAL

VIDEO: ਕਾਨਪੁਰ ਏਅਰਪੋਰਟ 'ਤੇ ਲੈਂਡਿੰਗ ਦੌਰਾਨ ਟਲਿਆ ਵੱਡਾ ਹਾਦਸਾ, ਵੇਖੋ ਵੀਡੀਓ

VIDEO: ਕਾਨਪੁਰ ਏਅਰਪੋਰਟ 'ਤੇ ਲੈਂਡਿੰਗ ਦੌਰਾਨ ਟਲਿਆ ਵੱਡਾ ਹਾਦਸਾ, ਵੇਖੋ ਵੀਡੀਓ

  • Share this:
    ਉੱਤਰ ਪ੍ਰਦੇਸ਼ ਦੇ ਕਾਨਪੁਰ ਹਵਾਈ ਅੱਡੇ (Kanpur Airport) 'ਤੇ ਵੱਡਾ ਹਾਦਸਾ ਹੋਣੋਂ ਟਲ ਗਿਆ। ਜਾਣਕਾਰੀ ਮੁਤਾਬਕ ਕੋਸਟ ਗਾਰਡ ਦੇ ਜਹਾਜ਼ ਦੀ ਲੈਂਡਿੰਗ ਦੌਰਾਨ ਖੱਬੇ ਪਾਸੇ ਦਾ ਇੰਜਣ ਫੇਲ ਹੋ ਗਿਆ।

    ਜਹਾਜ਼ ਦੀ ਰਫਤਾਰ ਤੇਜ਼ ਹੋਣ ਕਾਰਨ ਇਹ ਅਸੰਤੁਲਿਤ ਹੋ ਗਿਆ ਅਤੇ ਰਨਵੇ ਤੋਂ ਥੱਲੇ ਉਤਰ ਗਿਆ। ਪਰ ਇਸ ਦੌਰਾਨ ਵੱਡਾ ਹਾਦਸਾ ਹੋਣੋਂ ਟਲ ਗਿਆ। ਰਨਵੇਅ ਤੋਂ ਉਤਰਨ ਤੋਂ ਬਾਅਦ ਜਹਾਜ਼ ਥੋੜ੍ਹਾ ਅੱਗੇ ਜਾ ਕੇ ਰੁਕ ਗਿਆ। ਹਾਲਾਂਕਿ ਇਸ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

    ਜਹਾਜ਼ ਦੇ ਲੈਂਡਿੰਗ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਵੀਡੀਓ ਪਿਛਲੇ ਮੰਗਲਵਾਰ ਦੀ ਹੈ।

    ਜਾਣਕਾਰੀ ਮੁਤਾਬਕ ਇਹ ਜਹਾਜ਼ ਚੇਨਈ ਤੋਂ ਕਾਨਪੁਰ ਆ ਰਿਹਾ ਸੀ। ਅਚਾਨਕ ਲੈਂਡਿੰਗ ਦੌਰਾਨ ਕੋਸਟਗਾਰਡ ਦਾ ਜਹਾਜ਼ ਅਸੰਤੁਲਿਤ ਹੋ ਕੇ ਰਨਵੇ ਤੋਂ ਭਟਕ ਗਿਆ। ਦੱਸਿਆ ਜਾ ਰਿਹਾ ਹੈ ਕਿ ਲੈਂਡਿੰਗ ਤੋਂ ਬਾਅਦ ਜਹਾਜ਼ ਦੇ ਖੱਬੇ ਇੰਜਣ ਨੇ ਕੰਮ ਕਰਨਾ ਬੰਦ ਕਰ ਦਿੱਤਾ।
    Published by:Gurwinder Singh
    First published: