• Home
  • »
  • News
  • »
  • national
  • »
  • KANPUR JUDICIAL INQUIRY REPORT 21 OUT OF 65 CASES FILED AGAINST GANGSTER VIKAS DUBEY ARE MISSING

ਗੈਂਗਸਟਰ ਵਿਕਾਸ ਦੂਬੇ ਖਿਲਾਫ ਦਰਜ 65 ਵਿਚੋਂ 21ਕੇਸਾਂ ਦੀਆਂ ਫਾਈਲਾਂ ਗਾਇਬ, ਨਿਆਇਕ ਜਾਂਚ ਰਿਪੋਰਟ 'ਚ ਖੁਲਾਸਾ

ਗੈਂਗਸਟਰ ਵਿਕਾਸ ਦੂਬੇ ਖਿਲਾਫ ਦਰਜ 65 ਵਿੱਚੋਂ 21ਕੇਸਾਂ ਦੀਆਂ ਫਾਈਲਾਂ ਗਾਇਬ, ਨਿਆਂਇਕ ਜਾਂਚ ਰਿਪੋਰਟ ਵਿੱਚ ਖੁਲਾਸਾ

ਗੈਂਗਸਟਰ ਵਿਕਾਸ ਦੂਬੇ ਖਿਲਾਫ ਦਰਜ 65 ਵਿੱਚੋਂ 21ਕੇਸਾਂ ਦੀਆਂ ਫਾਈਲਾਂ ਗਾਇਬ, ਨਿਆਂਇਕ ਜਾਂਚ ਰਿਪੋਰਟ ਵਿੱਚ ਖੁਲਾਸਾ

  • Share this:
    ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਬਿਕਰੂ ਮਾਮਲੇ ਵਿੱਚ ਜੁਡੀਸ਼ੀਅਲ ਜਾਂਚ ਰਿਪੋਰਟ ਵਿੱਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਪਤਾ ਲੱਗਾ ਹੈ ਕਿ ਗੈਂਗਸਟਰ ਵਿਕਾਸ ਦੂਬੇ (Gangster Vikas Dubey) ਵਿਰੁੱਧ ਦਾਇਰ 65 ਵਿੱਚੋਂ 21 ਮੁਕੱਦਮਿਆਂ ਦੀਆਂ ਫਾਈਲਾਂ ਗਾਇਬ ਹਨ।

    ਉੱਚ ਪੁਲਿਸ ਅਧਿਕਾਰੀਆਂ ਦੀਆਂ ਹਦਾਇਤਾਂ ਤੋਂ ਬਾਅਦ ਵੀ ਪੁਲਿਸ 21 ਮਾਮਲਿਆਂ ਦੀਆਂ ਫਾਈਲਾਂ ਨਹੀਂ ਲੱਭ ਸਕੀ। ਇਹ ਮਾਮਲੇ ਕਾਨਪੁਰ ਦੇ ਸ਼ਿਵਲੀ, ਕਲਿਆਣਪੁਰ, ਚੌਬੇਪੁਰ ਅਤੇ ਬਿਲੌਰ ਵਿੱਚ ਦਰਜ ਕੀਤੇ ਗਏ ਸਨ। ਇਹ ਤੱਥ ਸਪੱਸ਼ਟ ਰੂਪ ਤੋਂ ਦਰਸਾਉਂਦਾ ਹੈ ਕਿ ਪੁਲਿਸ ਅਤੇ ਪ੍ਰਸ਼ਾਸਨ ਵਿੱਚ ਗੈਂਗਸਟਰ ਵਿਕਾਸ ਦੂਬੇ ਦਾ ਕਿੰਨਾ ਦਬਦਬਾ ਸੀ।

    ਦੱਸ ਦਈਏ ਕਿ ਕਾਨਪੁਰ ਦੇ ਬਿਕਰੂ ਮਾਮਲੇ ਅਤੇ ਗੈਂਗਸਟਰ ਵਿਕਾਸ ਦੁਬੇ ਦੇ ਐਨਕਾਊਂਟਰ ਮਾਮਲੇ ਦੀ ਜਾਂਚ ਲਈ ਬਣਾਏ ਗਏ ਨਿਆਂਇਕ ਕਮਿਸ਼ਨ ਨੇ 132 ਪੰਨਿਆਂ ਦੀ ਰਿਪੋਰਟ ਦਿੱਤੀ ਹੈ। ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਵਿਕਾਸ ਦੂਬੇ ਅਤੇ ਉਸ ਦੇ ਗੈਂਗ ਨੂੰ ਕਾਨਪੁਰ ਵਿੱਚ ਸਥਾਨਕ ਪੁਲਿਸ ਦੇ ਨਾਲ -ਨਾਲ ਮਾਲ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਮਾਇਤ ਹਾਸਲ ਸੀ। ਇਹੀ ਕਾਰਨ ਸੀ ਕਿ ਵਿਕਾਸ ਦੁਬੇ ਨੂੰ ਘਟਨਾ ਦੀ ਰਾਤ ਨੂੰ ਘਰ ਵਿੱਚ ਪੁਲਿਸ ਦੇ ਛਾਪੇਮਾਰੀ ਦੀ ਜਾਣਕਾਰੀ ਪਹਿਲਾਂ ਹੀ ਮਿਲ ਚੁੱਕੀ ਸੀ।

    ਇਸ ਹਮਾਇਤ ਦੇ ਕਾਰਨ ਵਿਕਾਸ ਦੂਬੇ ਦਾ ਨਾਂ ਸਰਕਲ ਦੇ ਚੋਟੀ ਦੇ 10 ਅਪਰਾਧੀਆਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ, ਜਦੋਂ ਕਿ ਉਸ ਦੇ ਵਿਰੁੱਧ 64 ਅਪਰਾਧਿਕ ਮਾਮਲੇ ਲੰਬਿਤ ਸਨ। ਉਸ ਵਿਰੁੱਧ ਦਰਜ ਕੀਤੇ ਗਏ ਮਾਮਲਿਆਂ ਦੀ ਕਦੇ ਵੀ ਨਿਰਪੱਖ ਜਾਂਚ ਨਹੀਂ ਹੋਈ।

    ਦੂਜੇ ਪਾਸੇ, ਕਾਨਪੁਰ ਵਿੱਚ ਗੈਂਗਸਟਰਾਂ ਦੇ ਮਦਦਗਾਰ ਵਜੋਂ ਜਾਂਚ ਵਿੱਚ 37 ਪੁਲਿਸ ਕਰਮਚਾਰੀ ਦੋਸ਼ੀ ਪਾਏ ਗਏ ਹਨ। ਜਿਨ੍ਹਾਂ ਨੇ ਵਿਕਾਸ ਦੂਬੇ ਨੂੰ ਕਾਨੂੰਨ ਦੇ ਸ਼ਿਕੰਜੇ ਵਿੱਚੋਂ ਕੱਢਣ ਦਾ ​​ਕੰਮ ਕੀਤਾ ਹੈ ਜਾਂ ਉਸ ਦੇ ਕਾਲੇ ਕਾਰਨਾਮਿਆਂ ਉਤੇ ਪਰਦਾ ਪਾਇਆ।
    Published by:Gurwinder Singh
    First published: