ਕਾਨਪੁਰ ਵਿੱਚ ਬਦਮਾਸ਼ਾਂ ਨਾਲ ਮੁਕਾਬਲੇ 'ਚ ਅੱਠ ਪੁਲਿਸ ਮੁਲਾਜ਼ਮ ਸ਼ਹੀਦ

News18 Punjabi | News18 Punjab
Updated: July 3, 2020, 8:34 AM IST
share image
ਕਾਨਪੁਰ ਵਿੱਚ ਬਦਮਾਸ਼ਾਂ ਨਾਲ ਮੁਕਾਬਲੇ 'ਚ ਅੱਠ ਪੁਲਿਸ ਮੁਲਾਜ਼ਮ ਸ਼ਹੀਦ
ਵੀਰਵਾਰ ਰਾਤ ਅਪਰਾਧੀਆਂ ਦੁਆਰਾ ਗੋਲੀਬਾਰੀ ਕਰਨ ਤੋਂ ਬਾਅਦ ਉੱਤਰ ਪ੍ਰਦੇਸ਼ ਪੁਲਿਸ ਦੇ ਅੱਠ ਪੁਲਿਸ ਕਰਮਚਾਰੀਆਂ ਮਾਰੇ ਗਏ। 

ਇਸ ਮੁਕਾਬਲੇ ਤੋਂ ਬਾਅਦ ਯੂਪੀ ਦੀ ਪੁਲਿਸ ਹੈਰਾਨ ਹੈ। ਮੁਕਾਬਲੇ ਵਿਚ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਦੀ ਮੌਤ ਤੋਂ ਬਾਅਦ ਸੀਐਮ ਯੋਗੀ ਨੇ ਬਦਮਾਸ਼ਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਬਦਮਾਸ਼ਾਂ ਨੂੰ ਗ੍ਰਿਫਤਾਰ ਪੂਰਾ ਜੋਰ ਲਾਇਆ ਜਾ ਰਿਹਾ ਹੈ । ਇਸ ਦੇ ਨਾਲ ਹੀ ਡੀਜੀਪੀ ਐਚਸੀ ਅਵਸਥੀ ਖ਼ੁਦ ਘਟਨਾ ਸਥਾਨ 'ਤੇ ਜਾਣਗੇ।

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ ਦੇ ਕਾਨਪੁਰ  ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਵੀਰਵਾਰ ਰਾਤ ਅਪਰਾਧੀਆਂ ਦੁਆਰਾ ਗੋਲੀਬਾਰੀ ਕਰਨ ਤੋਂ ਬਾਅਦ ਉੱਤਰ ਪ੍ਰਦੇਸ਼ ਪੁਲਿਸ ਦੇ ਅੱਠ ਪੁਲਿਸ ਕਰਮਚਾਰੀਆਂ ਮਾਰੇ ਗਏ।  ਮਾਰੇ ਗਏ ਪੁਲਿਸ ਮੁਲਾਜ਼ਮਾਂ ਵਿੱਚ ਡਿਪਟੀ ਐਸਪੀ ਦਵੇਂਦਰ ਮਿਸ਼ਰਾ ਵੀ ਸ਼ਾਮਲ ਸਨ।

ਇੱਥੇ,ਚੌਬੇਪੁਰ ਥਾਣਾ ਖੇਤਰ ਦੇ ਵਿਕਰੂ ਪਿੰਡ ਵਿੱਚ ਪੁਹੰਚੀ ਪੁਲਿਸ ਉੱਤੇ ਬਦਮਾਸ਼ਾਂ ਨੇ ਪੁਲਿਸ ਟੀਮ 'ਤੇ ਗੋਲੀਆਂ ਚਲਾਈਆਂ। ਇਸ ਵਿੱਚ ਬਿਲਹਾਰ ਦੇ ਸੀਓ ਸਮੇਤ 8 ਪੁਲਿਸ ਅਧਿਕਾਰੀ ਸ਼ਹੀਦ(Martyr) ਹੋ ਗਏ ਹਨ। ਐਸ ਓ ਬਿਥੂਰ ਸਮੇਤ ਛੇ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਹਨ। ਸਾਰੇ ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਗੰਭੀਰ ਹਾਲਤ ਵਿਚ ਰੀਜੈਂਸੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਯੂਪੀ ਪੁਲਿਸ ਦੋਸ਼ੀਆਂ ਨੂੰ ਫੜਨ ਲਈ ਪੂਰੀ ਜੋਰ ਲਾ ਰਹੀ ਹੈ।

ਇਸ ਮੁਕਾਬਲੇ ਤੋਂ ਬਾਅਦ ਯੂਪੀ ਦੀ ਪੁਲਿਸ ਹੈਰਾਨ ਹੈ। ਮੁਕਾਬਲੇ ਵਿਚ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਦੀ ਮੌਤ ਤੋਂ ਬਾਅਦ ਸੀਐਮ ਯੋਗੀ ਨੇ ਬਦਮਾਸ਼ਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਬਦਮਾਸ਼ਾਂ ਨੂੰ ਗ੍ਰਿਫਤਾਰ ਪੂਰਾ ਜੋਰ ਲਾਇਆ ਜਾ ਰਿਹਾ ਹੈ । ਇਸ ਦੇ ਨਾਲ ਹੀ ਡੀਜੀਪੀ ਐਚਸੀ ਅਵਸਥੀ ਖ਼ੁਦ ਘਟਨਾ ਸਥਾਨ 'ਤੇ ਜਾਣਗੇ। ਏਡੀਜੀ (ਲਾਅ ਐਂਡ ਆਰਡਰ) ਪ੍ਰਸ਼ਾਂਤ ਕੁਮਾਰ ਮੌਕੇ ਲਈ ਰਵਾਨਾ ਹੋ ਗਏ ਹਨ।
ਜਾਣਕਾਰੀ ਮੁਤਾਬਿਕ ਵਿਕਾਸ ਦੂਬੇ ਨਾਂ ਦੇ ਇਕ ਬਦਮਾਸ਼ ਅਤੇ ਉਸਦੇ ਸਾਥੀਆਂ ਨੇ ਪੁਲਿਸ ਟੀਮ 'ਤੇ ਛੱਤ ਤੋਂ ਫਾਇਰ ਕੀਤੇ। ਇਸ ਹਮਲੇ ਤੋਂ ਬਾਅਦ ਬਦਮਾਸ਼ਾਂ ਨੇ ਪੁਲਿਸ ਦਾ ਅਸਲਾ ਵੀ ਲੁੱਟ ਲਿਆ। ਜਾਣਕਾਰੀ ਅਨੁਸਾਰ ਵਿਕਾਸ ਦੂਬੇ ਨੇ ਥਾਣੇ ਵਿੱਚ ਦਾਖਲ ਹੋ ਕੇ ਰਾਜ ਮੰਤਰੀ ਦਾ ਕਤਲ ਕੀਤਾ ਸੀ। ਏਡੀਜੀ ਕਾਨਪੁਰ ਜ਼ੋਨ, ਆਈਜੀ ਰੇਂਜ ਦੇ ਐਸਐਸਪੀ ਕਾਨਪੁਰ ਸਣੇ ਭਾਰੀ ਪੁਲਿਸ ਬਲ ਮੌਕੇ 'ਤੇ ਪਹੁੰਚ ਗਏ ਹਨ।
First published: July 3, 2020, 7:47 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading