• Home
 • »
 • News
 • »
 • national
 • »
 • KANPUR KANPUR POLICE RECOVER NOTE FROM DOCTOR SUSHIL KUMAR HOUSE AFTER TRIPLE MURDER

ਪਤਨੀ ਤੇ ਬੱਚਿਆਂ ਦੀ ਹੱਤਿਆ ਕਰਕੇ ਡਾਕਟਰ ਨੇ ਕਿਹਾ-ਇਹ ਕਰੋਨਾ ਸਭ ਨੂੰ ਮਾਰ ਦੇਵੇਗਾ, ਹੁਣ ਲਾਸ਼ਾਂ ਨਹੀਂ ਗਿਣਨੀਆਂ...

ਉਹ ਕੋਵਿਡ ਬਿਮਾਰੀ ਤੋਂ ਇੰਨਾ ਤਣਾਅ ਵਿਚ ਸੀ ਕਿ ਉਸ ਨੂੰ ਲੱਗਦਾ ਸੀ ਕਿ ਜੀਵਨ ਨਹੀਂ ਬਚੇਗਾ। ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ

(File photo)

 • Share this:
  ਸ਼ੁੱਕਰਵਾਰ ਨੂੰ ਕਾਨਪੁਰ 'ਚ ਤੀਹਰੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਰਾਮਾ ਮੈਡੀਕਲ ਕਾਲਜ ਦੇ ਫੋਰੈਂਸਿਕ ਮੈਡੀਸਨ ਵਿਭਾਗ ਦੇ ਪ੍ਰਮੁੱਖ ਡਾਕਟਰ ਸੁਸ਼ੀਲ ਕੁਮਾਰ ਨੇ ਕਲਿਆਣਪੁਰ ਖੇਤਰ ਦੇ ਡਿਵਿਨਿਟੀ ਅਪਾਰਟਮੈਂਟਸ ਸਥਿਤ ਫਲੈਟ ਵਿੱਚ ਆਪਣੀ ਪਤਨੀ ਅਤੇ ਦੋ ਬੱਚਿਆਂ ਦੀ ਹੱਤਿਆ ਕਰ ਦਿੱਤੀ।

  ਘਟਨਾ ਤੋਂ ਬਾਅਦ ਪੁਲਿਸ ਨੇ ਡਾਕਟਰ ਦੇ ਕਮਰੇ 'ਚੋਂ ਕਈ ਪੰਨਿਆਂ ਦੇ ਨੋਟ ਬਰਾਮਦ ਕੀਤੇ ਹਨ। ਨੋਟ ਦੇ ਅਨੁਸਾਰ, ਕੋਵਿਡ ਨਾਲ ਸਬੰਧਤ ਡਿਪਰੈਸ਼ਨ…ਫੋਬੀਆ। ਹੁਣ ਹੋਰ ਕੋਵਿਡ ਨਹੀਂ। ਇਹ ਕੋਵਿਡ ਹੁਣ ਸਾਰਿਆਂ ਨੂੰ ਮਾਰ ਦੇਵੇਗਾ। ਹੁਣ ਲਾਸ਼ਾਂ ਨਹੀਂ ਗਿਣਨੀਆਂ ਹਨ….ਓਮੀਕਰੋਨ।

  ਡਾਕਟਰ ਸੁਸ਼ੀਲ ਕੁਮਾਰ (50) ਦੇ ਫਲੈਟ ਤੋਂ ਬਰਾਮਦ ਹੋਈ ਡਾਇਰੀ ਵਿੱਚ ਲਿਖੇ ਕਈ ਪੰਨਿਆਂ ਦੇ ਨੋਟ ਵਿੱਚ ਵੀ ਅਜਿਹਾ ਹੀ ਲਿਖਿਆ ਗਿਆ ਹੈ। ਪੁਲਿਸ ਨੇ ਨੋਟ ਜ਼ਬਤ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਦਾਅਵਾ ਕਰ ਰਹੀ ਹੈ ਕਿ ਡਾਕਟਰ ਸੁਸ਼ੀਲ ਕਾਫੀ ਡਿਪ੍ਰੈਸ਼ਨ ਵਿੱਚ ਸੀ।

  ਉਹ ਕੋਵਿਡ ਬਿਮਾਰੀ ਤੋਂ ਇੰਨਾ ਤਣਾਅ ਵਿਚ ਸੀ ਕਿ ਉਸ ਨੂੰ ਲੱਗਦਾ ਸੀ ਕਿ ਜੀਵਨ ਨਹੀਂ ਬਚੇਗਾ। ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ। ਨੋਟ 'ਚ ਜਿਸ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਗਈਆਂ ਹਨ, ਉਸ ਤੋਂ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਹ ਤਿੰਨਾਂ ਦੀ ਹੱਤਿਆ ਕਰਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵਿਚ ਹੈ।

  ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਡਾਕਟਰ ਸੁਸ਼ੀਲ ਨੇ ਨੋਟ ਵਿੱਚ ਅੱਗੇ ਲਿਖਿਆ ਹੈ… ਮੈਂ ਆਪਣੇ ਪਰਿਵਾਰ ਨੂੰ ਮੁਸੀਬਤ ਵਿੱਚ ਨਹੀਂ ਛੱਡ ਸਕਦਾ। ਮੈਂ ਸਾਰਿਆਂ ਨੂੰ ਮੁਕਤੀ ਦੇ ਰਾਹ ਉਤੇ ਛੱਡ ਰਿਹਾ ਹਾਂ। ਮੈਂ ਇੱਕ ਪਲ ਵਿੱਚ ਸਾਰੇ ਦੁੱਖ ਦੂਰ ਕਰ ਰਿਹਾ ਹਾਂ। ਉਹ ਆਪਣੇ ਪਿੱਛੇ ਕਿਸੇ ਨੂੰ ਮੁਸੀਬਤ ਵਿੱਚ ਨਹੀਂ ਦੇਖ ਸਕਦਾ ਸੀ। ਮੇਰੀ ਆਤਮਾ ਮੈਨੂੰ ਕਦੇ ਮਾਫ਼ ਨਹੀਂ ਕਰਦੀ। ਅਲਵਿਦਾ…  ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸੁਸ਼ੀਲ ਕੁਮਾਰ ਕਾਫੀ ਸਮੇਂ ਤੋਂ ਡਿਪ੍ਰੈਸ਼ਨ 'ਚ ਚੱਲ ਰਿਹਾ ਸੀ ਅਤੇ ਇਸੇ ਕਾਰਨ ਉਸ ਨੇ ਆਪਣੇ ਪਰਿਵਾਰ ਦਾ ਕਤਲ ਕਰ ਦਿੱਤਾ। ਪੁਲਿਸ ਨੂੰ ਮੌਕੇ ਤੋਂ ਇੱਕ ਡਾਇਰੀ ਮਿਲੀ ਹੈ ਜਿਸ ਵਿੱਚ ਡਾਕਟਰ ਸੁਸ਼ੀਲ ਨੇ ਆਪਣੇ ਪਰਿਵਾਰ ਦੇ ਕਤਲ ਦੇ ਨਾਲ-ਨਾਲ ਹੋਰ ਗੱਲਾਂ ਦਾ ਜ਼ਿਕਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਬਾਰੇ ਵੀ ਵਿਸਥਾਰ ਨਾਲ ਲਿਖਿਆ ਹੈ।
  Published by:Gurwinder Singh
  First published:
  Advertisement
  Advertisement