ਕੋਰੋਨਾ ਦੇ ਡਰੋਂ ਨੌਜਵਾਨ ਨੇ ਲਿਆ ਫਾਹਾ, ਕਈ ਦਿਨਾਂ ਤੋਂ ਸੀ ਖੰਘ ਤੇ ਜ਼ੁਕਾਮ ਤੋਂ ਪ੍ਰੇਸ਼ਾਨ

News18 Punjabi | News18 Punjab
Updated: March 24, 2020, 2:08 PM IST
share image
ਕੋਰੋਨਾ ਦੇ ਡਰੋਂ ਨੌਜਵਾਨ ਨੇ ਲਿਆ ਫਾਹਾ, ਕਈ ਦਿਨਾਂ ਤੋਂ ਸੀ ਖੰਘ ਤੇ ਜ਼ੁਕਾਮ ਤੋਂ ਪ੍ਰੇਸ਼ਾਨ
ਕੋਰੋਨਾ ਦੇ ਡਰੋਂ ਨੌਜਵਾਨ ਨੇ ਲਿਆ ਫਾਹਾ, ਕਈ ਦਿਨਾਂ ਤੋਂ ਸੀ ਖੰਘ ਤੇ ਜ਼ੁਕਾਮ ਤੋਂ ਪ੍ਰੇਸ਼ਾਨ

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ (COVID-19)  ਕਾਰਨ, ਜਿਥੇ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਜ਼ਿਲ੍ਹੇ ਬੰਦ ਹੋ ਰਹੇ ਹਨ, ਸਰਕਾਰ ਲੋਕਾਂ ਨੂੰ ਲਗਾਤਾਰ ਘਰਾਂ ਤੋਂ ਬਾਹਰ ਨਾ ਆਉਣ ਦੀ ਅਪੀਲ ਕਰ ਰਹੀ ਹੈ। ਇਸ ਦੌਰਾਨ ਕਾਨਪੁਰ ਤੋਂ ਦੁਖਦਾਈ ਖ਼ਬਰ ਆਈ ਹੈ। ਇੱਥੇ ਇੱਕ ਨੌਜਵਾਨ ਨੇ ਕੋਰੋਨਾ ਹੋਣ ਦੇ ਡਰੋਂ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।

ਇਹ ਕਾਨਪੁਰ ਦੇ ਸਚੇਂਦੀ ਥਾਣਾ ਖੇਤਰ ਦੇ ਪਿੰਡ ਬਨੌਰ ਦੀ ਘਟਨਾ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਕਈ ਦਿਨਾਂ ਤੋਂ ਖਾਂਸੀ, ਜ਼ੁਕਾਮ ਅਤੇ ਛਾਤੀ ਦੇ ਦਰਦ ਤੋਂ ਪ੍ਰੇਸ਼ਾਨ ਸੀ। ਇਸ ਤੋਂ ਬਾਅਦ, ਉਸ ਨੇ ਕੋਰੋਨਾ ਹੋਣ ਦੇ ਡਰੋਂ  ਫਾਹਾ ਲੈ ਲਿਆ। ਪੁਲਿਸ ਨੇ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
First published: March 24, 2020
ਹੋਰ ਪੜ੍ਹੋ
ਅਗਲੀ ਖ਼ਬਰ