Home /News /national /

ਹੁਣ ਕਾਨਪੁਰ ਸ਼ਹਿਰ 'ਚ ਸ਼ੁਰੂ ਹੋਇਆ ਆਕਸੀਜਨ ਲੰਗਰ, ਗੁਰਦੁਆਰੇ ਦੇ ਬਾਹਰ ਬਿਮਾਰ ਨੂੰ ਮਿਲ ਰਿਹਾ ਰਾਹਤ ਦਾ ‘ਸਾਹ’

ਹੁਣ ਕਾਨਪੁਰ ਸ਼ਹਿਰ 'ਚ ਸ਼ੁਰੂ ਹੋਇਆ ਆਕਸੀਜਨ ਲੰਗਰ, ਗੁਰਦੁਆਰੇ ਦੇ ਬਾਹਰ ਬਿਮਾਰ ਨੂੰ ਮਿਲ ਰਿਹਾ ਰਾਹਤ ਦਾ ‘ਸਾਹ’

  • Share this:

ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਵਿੱਚ ਕੋਰੋਨਾ ਵਾਇਰਸ ਕਾਰਨ ਸਥਿਤੀ ਬੇਕਾਬੂ ਹੋਣ ਲੱਗੀ ਹੈ। ਹਸਪਤਾਲਾਂ ਵਿੱਚ ਬੈੱਡਾਂ ਨੂੰ ਲੈ ਕੇ ਮਾਰਾਮਾਰੀ ਚੱਲ ਰਹੀ ਹੈ। ਬਹੁਤ ਸਾਰੇ ਮਰੀਜ਼ ਅਜਿਹੇ ਹਨ, ਜਿਨ੍ਹਾਂ ਨੂੰ ਆਕਸੀਜਨ ਮਿਲਣਾ ਮੁਸ਼ਕਲ ਹੋ ਰਿਹਾ ਹੈ। ਦਵਾਈ, ਐਂਬੂਲੈਂਸਾਂ ਦੀ ਭਾਰੀ ਕਿੱਲਤ ਹੈ।

ਇਸ ਦੌਰਾਨ ਇਥੇ ਗੁਮਟੀ ਗੁਰਦੁਆਰਾ ਸਾਹਿਬ ਤੋਂ ਆਕਸੀਜਨ ਲੰਗਰ ਸ਼ੁਰੂ ਕੀਤਾ ਗਿਆ ਹੈ। ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਲੰਗਰ ਲਗਾ ਕੇ ਆਕਸੀਜਨ ਦੀ ਸਹੂਲਤ ਦਿੱਤੀ ਜਾ ਰਹੀ ਹੈ।

ਗੁਰੂ ਸਿੰਘ ਸਭਾ ਕਾਨਪੁਰ ਅਤੇ ਸਮੂਹ ਕਾਨਪੁਰ ਸਿੱਖ ਸੰਗਤ ਵੱਲੋਂ ਇਹ ਆਕਸੀਜਨ ਲੰਗਰ ਲਗਾਇਆ ਜਾ ਰਿਹਾ ਹੈ। ਇੱਥੇ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਤੁਰੰਤ ਡਾਕਟਰੀ ਨਿਗਰਾਨੀ ਹੇਠ ਆਕਸੀਜਨ ਦਿੱਤੀ ਜਾ ਰਹੀ ਹੈ। ਲੋਕ ਕਤਾਰਾਂ ਵਿਚ ਲੱਗ ਕੇ ਆਕਸੀਜਨ ਤੇ ਹੋਰ ਮੈਡੀਕਲ ਸਹੂਲਤਾਂ ਲੈ ਰਹੇ ਹਨ।

Published by:Gurwinder Singh
First published:

Tags: Corona vaccine, Coronavirus, Langar, Oxygen