ਯੂਪੀ 'ਚ ਔਰਤ ਨੇ 4 ਹੱਥ ਤੇ 4 ਪੈਰ ਵਾਲੇ ਬੱਚੇ ਨੂੰ ਦਿੱਤਾ ਜਨਮ, ਜਾਣੋ

News18 Punjabi | News18 Punjab
Updated: January 21, 2020, 12:42 PM IST
share image
ਯੂਪੀ 'ਚ ਔਰਤ ਨੇ 4 ਹੱਥ ਤੇ 4 ਪੈਰ ਵਾਲੇ ਬੱਚੇ ਨੂੰ ਦਿੱਤਾ ਜਨਮ, ਜਾਣੋ
ਯੂਪੀ 'ਚ ਔਰਤ ਨੇ 4 ਹੱਥ ਤੇ 4 ਪੈਰ ਵਾਲੇ ਬੱਚੇ ਨੂੰ ਦਿੱਤਾ ਜਨਮ, ਜਾਣੋ

ਉੱਤਰ ਪ੍ਰਦੇਸ਼ (Uttar Pradesh) ਦੇ ਔਰਈਆ (Auraiya) ‘ਚ ਇਕ ਮਹਿਲਾ ਨੇ ਚਾਰ ਹੱਥ ਅਤੇ ਚਾਰ ਪੈਰ ਵਾਲੇ ਇਕ ਬੱਚੇ ਨੂੰ ਜਨਮ ਦਿੱਤਾ। ਇਸਤੋਂ ਬਾਅਦ ਕੁਦਰਤ ਦੇ ਇਸ ਅਜੂਬੇ ਨੂੰ ਦੇਖਣ ਲਈ ਪਿੰਡ ਵਾਸੀਆਂ ਦੀ ਭੀੜ ਲੱਗ ਗਈ।

  • Share this:
  • Facebook share img
  • Twitter share img
  • Linkedin share img
ਆਮ ਤੌਰ ਤੇ ਇਨਸਾਨਾਂ ਦੇ ਦੋ ਹੱਥ ਅਤੇ ਦੋ ਪੈਰ ਹੁੰਦੇ ਹਨ। ਪਰ ਉੱਤਰ ਪ੍ਰਦੇਸ਼ (Uttar Pradesh) ‘ਚ ਇਕ ਮਹਿਲਾ ਨੇ ਇਕ ਅਜੀਬ ਬੱਚੇ ਨੂੰ ਜਮਨ ਦਿੱਤਾ ਹੈ। ਮਾਮਲਾ ਉੱਤਰ ਪ੍ਰਦੇਸ਼ (Uttar Pradesh) ਦੇ ਔਰਈਆ (Auraiya) ਦਾ ਹੈ। ਜਿਲ੍ਹੇ ਦੇ ਫਦੂੰਦ ਥਾਣਾ ਖੇਤਰ ਦੇ ਫੂਟਾ ਤਾਲ ਪਿੰਡ ‘ਚ ਇਕ ਔਰਤ ਨੇ ਅਲੱਗ ਤਰਾਂ ਦੇ ਬੱਚੇ ਨੂੰ ਜਨਮ ਦਿੱਤਾ ਹੈ। ਇਸ ਬੱਚੇ ਦੇ ਜਨਮ ਦੀ ਖ਼ਬਰ ਜਦੋਂ ਪਿੰਡ ‘ਚ ਫੈਲੀ ਤਾਂ ਇਸ ਨੂੰ ਦੇਖਣ ਲਈ ਸੈਂਕੜੇ ਪਿੰਡਾ ਵਾਲੇ ਪਹੁੰਚਣ ਲੱਗੇ।

ਇਸ ਅਜੀਬ ਬੱਚੇ ਨੂੰ ਦੇਖਣ ਲਈ ਲੱਗ ਗਈ ਪਿੰਡ ਵਾਸੀਆਂ ਦੀ ਭੀੜ

ਤੁਹਾਨੂੰ ਦੱਸ ਦਇਏ ਕਿ ਫੂਟਾ ਤਾਲ ਪਿੰਡ ਦੀ ਮਹਿਲਾ ਨੇ ਚਾਰ ਹੱਥ ਅਤੇ ਚਾਰ ਪੈਰ ਵਾਲੇ ਇਕ ਬੱਚੇ ਨੂੰ ਜਨਮ ਦਿੱਤਾ ਸੀ। ਇਸਤੋਂ ਬਾਅਦ ਕੁਦਰਤ ਦੇ ਇਸ ਅਜੂਬੇ ਨੂੰ ਦੇਖਣ ਲਈ ਪਿੰਡ ਵਾਸੀਆਂ ਦੀ ਭੀੜ ਲੱਗ ਗਈ। ਫੂਟਾ ਤਾਲ ਪਿੰਡ ਦੀ ਰਹਿਣ ਵਾਲੀ ਅਲਕਾ ਨਾਂ ਦੀ ਮਹਿਲਾ ਨੇ ਇਸ ਬੱਚੇ ਨੂੰ ਜਨਮ ਦਿੱਤਾ ਸੀ, ਜਨਮ ਦੇ ਕੁਝ ਸਮੇਂ ਬਾਅਦ ਹੀ ਇਸ ਬੱਚੇ ਨੇ ਦਮ ਤੋੜ ਦਿੱਤਾ।

ਰਿਪੋਰਟ ਚ ਬੱਚੇ ਨੂੰ ਤੰਦਰੁਸਤ ਦੱਸਿਆ ਗਿਆ ਸੀ


ਪਿੰਡ ਵਾਸੀ ਇਸਨੂੰ ਕੁਦਰਤ ਦਾ ਅਜੂਬਾ ਦੱਸ ਰਹੇ ਹਨ। ਫਿਲਹਾਲ ਬੱਚੇ ਦੀ ਮੌਤ ਤੋਂ ਬਾਅਦ ਪਿਤਾ ਨੇ ਦੱਸਿਆ ਕਿ ਉਸਦੀ ਪਤਨੀ ਦੇ ਅਲਟ੍ਰਾਸਾਉਂਡ ਰਿਪੋਰਟ ‘ਚ ਬੱਚੇ ਨੂੰ ਪੂਰੀ ਤਰਾਂ ਤੰਦਰੁਸਤ ਦੱਸਿਆ ਗਿਆ ਸੀ। ਇਸ ਤੋਂ ਬਾਆਦ ਉਹ ਬੱਚੇ ਦੇ ਪੈਦਾ ਹੋਣ ਦੀ ਉਡੀਕ ਕਰ ਰਹੇ ਸੀ, ਪਰ ਜਦੋਂ ਬੱਚਾ ਪੈਦਾ ਹੋਇਆ ਤਾਂ ਉਸਨੂੰ ਦੇਖ ਕੇ ਉਹ ਹੈਰਾਨ ਰਹਿ ਗਏ। ਫਿਲਹਾਲ ਜਨਮ ਦੇ ਕੁਝ ਸਮੇਂ ਬਾਅਦ ਬੱਚੇ ਦੀ ਮੌਤ ਹੋ ਗਈ। ਉੱਥੇ ਹੀ ਬਾਲ ਰੋਗ ਮਾਹਿਰ ਡਾਕਟਰਾਂ ਨੇ ਦੱਸਿਆ ਕਿ ਬਾਇਓਲਾਜਿਕਲ ਡਿਸਆਰਡਰ (biological disorder) ਦੇ ਕਾਰਨ ਅਜਿਹੇ ਬੱਚੇ ਪੈਦਾ ਹੁੰਦੇ ਹਨ।
First published: January 21, 2020
ਹੋਰ ਪੜ੍ਹੋ
ਅਗਲੀ ਖ਼ਬਰ