ਲੜਕੀ ਦੇ ਘਰਵਾਲਿਆਂ ਨੇ ਨੌਜਵਾਨ ਨੂੰ ਨੰਗਾ ਕਰਕੇ ਕੁੱਟਿਆ, Video ਵਾਇਰਲ

News18 Punjabi | News18 Punjab
Updated: December 4, 2019, 11:57 AM IST
share image
ਲੜਕੀ ਦੇ ਘਰਵਾਲਿਆਂ ਨੇ ਨੌਜਵਾਨ ਨੂੰ ਨੰਗਾ ਕਰਕੇ ਕੁੱਟਿਆ, Video ਵਾਇਰਲ
ਲੜਕੀ ਦੇ ਘਰਵਾਲਿਆਂ ਨੇ ਨੌਜਵਾਨ ਨੂੰ ਨੰਗਾ ਕਰਕੇ ਕੁੱਟਿਆ, Video ਵਾਇਰਲ

ਕਰੌਲੀ ਜ਼ਿਲੇ ਦੀ ਇਕ ਸਨਸਨੀਖੇਜ਼ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਕੁਝ ਲੋਕ ਇਕ ਨੌਜਵਾਨ ਨੂੰ ਦਰੱਖਤ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਦੇ ਦਿਖਾਈ ਦੇ ਰਹੇ ਹਨ।

  • Share this:
  • Facebook share img
  • Twitter share img
  • Linkedin share img
ਰਾਜਸਥਾਨ ਦੇ ਕਰੌਲੀ (Karauli) ਜ਼ਿਲੇ ਦਾ ਇਕ ਸਨਸਨੀਖੇਜ ਵੀਡੀਓ (Video) ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁਝ ਲੋਕ ਇਕ ਨੌਜਵਾਨ ਨੂੰ ਦਰੱਖਤ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਦੇ ਦਿਖਾਈ ਦੇ ਰਹੇ ਹਨ। ਲੜਾਈ ਦੀ ਇਸ ਵੀਡੀਓ ਵਿਚ, ਨੌਜਵਾਨ ਦੀਆਂ ਪੈਂਟ ਅਤੇ ਕਮੀਜ਼ ਨੂੰ ਉਤਾਰ ਕੇ ਇਕ ਦਰੱਖਤ ਨਾਲ ਬੰਨ੍ਹਿਆ ਗਿਆ ਅਤੇ ਫਿਰ ਲਾਠੀਆਂ ਨਾਲ ਕੁੱਟਿਆ ਗਿਆ। ਵੀਡੀਓ ਵਿਚ ਫਿਲਹਾਲ ਨੌਜਵਾਨ ਦੀ ਪਛਾਣ ਅਤੇ ਜਗ੍ਹਾ ਦੀ ਪੁਸ਼ਟੀ ਨਹੀਂ ਹੋ ਸਕੀ ਹੈ, ਪਰ ਵੀਡੀਓ ਨਦੌਤੀ ਅਤੇ ਗੰਗਾਪੁਰ ਖੇਤਰ ਦੀ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਇਹ ਨੌਜਵਾਨ ਆਪਣੀ ਮਹਿਲਾ ਦੋਸਤ ਨੂੰ ਮੋਬਾਈਲ ਫੋਨ ਦੇਣ ਲਈ ਉਥੇ ਪਹੁੰਚਿਆ ਸੀ। ਇਸ ਦੌਰਾਨ ਲੜਕੀ ਦੇ ਪਰਿਵਾਰ ਵਾਲਿਆਂ ਨੇ ਦੋਵਾਂ ਵੇਖ ਲਿਆ ਅਤੇ ਲੜਕੇ ਨੂੰ ਫੜ ਕੇ ਦਰੱਖਤ ਨਾਲ ਬੰਨ੍ਹ ਦਿੱਤਾ। ਇਸ ਪੂਰੀ ਘਟਨਾ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਕਰੌਲੀ ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੇ ਚਾਰ ਪੰਜ ਵੀਡੀਓ ਵਾਇਰਲ ਹੋ ਰਹੇ ਹਨ। ਇਕ ਵੀਡੀਓ ਨੌਜਵਾਨ ਨੂੰ ਦਰੱਖਤ ਨਾਲ ਬੰਨਣ ਤੋਂ ਪਹਿਲਾਂ ਦਾ ਹੈ। ਇਸ ਵਿਚ ਬਜ਼ੁਰਗ ਨੌਜਵਾਨ ਨੂੰ ਬਚਾਉਣ ਅਤੇ ਕੁਟਮਾਰ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਹੋਰ ਬੰਦੇ ਨੌਜਵਾਨ ਦੀ ਲਾਠੀ, ਡੰਡਿਆਂ ਨਾਲ ਕੁੱਟਮਾਰ ਕਰ ਰਹੇ ਹਨ। ਇਕ ਹੋਰ ਵੀਡੀਓ ਕਲਿਪ ਵਿਚ ਪੀੜਤ ਕੁੱਟਣ ਵਾਲਿਆਂ ਤੋਂ ਰਹਿਮ ਦੀ ਭੀਖ ਮੰਗ ਰਿਹਾ ਹੈ ਪਰ ਕੁੱਟਣ ਵਾਲਿਆਂ ਉਤੇ ਉਸ ਦੀ ਅਪੀਲ ਦਾ ਕੋਈ ਫਰਕ ਨਹੀਂ ਪਿਆ।
First published: December 4, 2019, 11:57 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading