ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਵਿਚ ਇਕ ਪੁਲਿਸ ਅਧਿਕਾਰੀ ਦੀ ਸ਼ਰਮਨਾਕ ਕਰਤੂਤ (Shameful Act) ਸਾਹਮਣੇ ਆਈ ਹੈ। ਇੱਥੇ ਸੁਰੌਠ ਥਾਣਾ ਅਧਿਕਾਰੀ ਸਈਦ ਸ਼ਰੀਫ ਅਲੀ ਉਤੇ ਦੋ ਅਫੀਮ ਤਸਕਰਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮਾਮਲੇ ਨੂੰ ਹਲਕਾ ਕਰਨ ਲਈ ਉਨ੍ਹਾਂ ਨਾਲ 50,000 ਰੁਪਏ ਦਾ ਸੌਦਾ ਕਰਨ ਦੇ ਦੋਸ਼ ਲੱਗੇ ਹਨ।
ਥਾਣੇਦਾਰ ਨੇ ਸੌਦੇ ਦੇ ਪੈਸੇ ਵੀ ਲੈ ਲਏ ਅਤੇ ਅਫੀਮ ਦਾ ਦੁੱਧ ਆਪਣੇ ਚੈਂਬਰ ਵਿੱਚ ਰੱਖ ਲਿਆ। ਪਰ ਇਸ ਮਾਮਲੇ ਦੀਆਂ ਪਰਤਾਂ ਇਕਦਮ ਸਾਹਮਣੇ ਆ ਗਈਆਂ। ਸੂਚਨਾ ਉਤੇ ਥਾਣੇ ਪਹੁੰਚੇ ਉੱਚ ਅਧਿਕਾਰੀਆਂ ਨੇ ਜਾਂਚ ਤੋਂ ਬਾਅਦ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਥਾਣੇਦਾਰ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦੀ ਇਸ ਕਾਰਵਾਈ ਨੇ ਮਹਿਕਮੇ ਵਿੱਚ ਹਲਚਲ ਮਚਾ ਦਿੱਤੀ ਹੈ।
ਜਾਣਕਾਰੀ ਮੁਤਾਬਕ ਇਸ ਸਬੰਧੀ ਡਿਪਟੀ ਸੁਪਰਡੈਂਟ ਆਫ ਪੁਲਿਸ ਕਿਸ਼ੋਰੀਲਾਲ ਦੀ ਤਰਫੋਂ ਸੁਰੌਠ ਪੁਲਿਸ ਸਟੇਸ਼ਨ 'ਚ ਐੱਫ.ਆਈ.ਆਰ. ਦਰਜ ਕਰਵਾਈ ਗਈ ਹੈ। ਐਫਆਈਆਰ ਦੇ ਅਨੁਸਾਰ ਡੀਐਸਪੀ ਕਿਸ਼ੋਰੀਲਾਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਨਰਾਇਣ ਟੋਗਸ ਦੇ ਨਿਰਦੇਸ਼ਾਂ ਉਤੇ ਉਹ ਸ਼ੁੱਕਰਵਾਰ ਨੂੰ ਸੁਰੌਠ ਥਾਣੇ ਪਹੁੰਚੇ ਸਨ।
ਉੱਥੇ ਦੱਸਿਆ ਗਿਆ ਕਿ 23 ਮਾਰਚ ਨੂੰ ਸੁਰੌਠ ਥਾਣੇ ਦੇ ਅਧਿਕਾਰੀ ਸ਼ਰੀਫ ਅਲੀ ਨੇ ਅਫੀਮ ਸਮੇਤ ਫੜੇ ਗਏ ਦੋ ਦੋਸ਼ੀਆਂ ਨੂੰ ਸ਼ਾਂਤੀ ਭੰਗ ਦੇ ਮਾਮਲੇ 'ਚ ਦਿਖਾਇਆ। ਬਾਅਦ ਵਿੱਚ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਥਾਣੇਦਾਰ ਦੀ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਗਈ।
ਇਸ ਦੇ ਨਾਲ ਹੀ ਸੀਨੀਅਰ ਅਧਿਕਾਰੀ ਮੌਕੇ ਉਤੇ ਪਹੁੰਚੇ। ਬਾਅਦ 'ਚ ਪੁਲਿਸ ਟੀਮ ਵੱਲੋਂ ਤਲਾਸ਼ੀ ਲੈਣ 'ਤੇ ਥਾਣੇਦਾਰ ਸ਼ਰੀਫ਼ ਅਲੀ ਦੇ ਚੈਂਬਰ ਦੇ ਮੇਜ਼ ਦੇ ਦਰਾਜ਼ 'ਚੋਂ ਕਰੀਬ 400 ਗ੍ਰਾਮ ਅਫੀਮ ਬਰਾਮਦ ਹੋਈ | ਉਸ ਨੂੰ ਵਿਸਥਾਰਪੂਰਵਕ ਜਾਂਚ ਲਈ ਭੇਜਿਆ ਗਿਆ ਹੈ।
ਬਾਅਦ ਵਿੱਚ ਜਦੋਂ ਡੀਐਸਪੀ ਨੇ ਇਸ ਮਾਮਲੇ ਵਿੱਚ ਸਟੇਸ਼ਨ ਅਫ਼ਸਰ ਸਈਅਦ ਸ਼ਰੀਫ਼ ਅਲੀ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮੁਲਜ਼ਮਾਂ ਨੂੰ ਸ਼ਾਂਤੀ ਭੰਗ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹ ਨਸ਼ੀਲਾ ਪਦਾਰਥ ਦੋਵਾਂ ਮੁਲਜ਼ਮਾਂ ਕੋਲੋਂ ਮਿਲਿਆ ਸੀ। ਇਸ ਦੀ ਜਾਂਚ ਪਰਖ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਰਖ ਨਾ ਹੋਣ ਕਾਰਨ ਉਨ੍ਹਾਂ ਨੇ ਇਸ ਨੂੰ ਆਪਣੇ ਚੈਂਬਰ ਦੇ ਮੇਜ਼ ਵਿੱਚ ਰੱਖ ਦਿੱਤਾ।
ਇਸ ਤੋਂ ਬਾਅਦ ਪੁਲਿਸ ਨੇ ਥਾਣੇ ਦੇ ਅਧਿਕਾਰੀ ਸਈਦ ਸ਼ਰੀਫ਼ ਅਲੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਵਿੱਚ ਜੁਟੀ ਹੋਈ ਹੈ। ਮਾਮਲੇ ਦੀ ਜਾਂਚ ਵਧੀਕ ਪੁਲਿਸ ਸੁਪਰਡੈਂਟ ਕ੍ਰਾਈਮ ਅਤੇ ਵਿਜੀਲੈਂਸ ਰੇਂਜ ਦਫ਼ਤਰ ਭਰਤਪੁਰ ਪ੍ਰਕਾਸ਼ ਚੰਦ ਸ਼ਰਮਾ ਵੱਲੋਂ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news