• Home
 • »
 • News
 • »
 • national
 • »
 • KARGIL VIJAY DIWAS 2021 PRIME MINISTER MODI PAYS HOMAGE TO MARTYRS GH KS

Kargil Vijay Diwas 2021: ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ, ਬਹਾਦਰੀ ਅਤੇ ਕੁਰਬਾਨੀਆਂ ਦੀ ਕੀਤੀ ਸ਼ਲਾਘਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ।

 • Share this:
  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਭਾਰਤੀ ਹਥਿਆਰਬੰਦ ਫ਼ੌਜਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਉਨ੍ਹਾਂ ਦੀ ਬਹਾਦਰੀ ਅਤੇ ਕੁਰਬਾਨੀਆਂ ਦੀ ਸ਼ਲਾਘਾ ਕੀਤੀ, ਜਿਸਦਾ ਪ੍ਰਦਰਸ਼ਨ ਉਨ੍ਹਾਂ ਨੇ 1999 ਕਾਰਗਿਲ ਵਿਵਾਦ ਵਿੱਚ ਕੀਤਾ। ਕਾਰਗਿਲ ਵਿਜੈ ਦਿਵਸ ਮੌਕੇ ਉੱਤੇ ਟਵੀਟ ਕਰਦਿਆਂ ਪ੍ਰਧਾਨ ਮੰਤਰੀ ਨੇ ਲਿਖਿਆ: “ਅਸੀਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ। ਸਾਨੂੰ ਉਨ੍ਹਾਂ ਦੀ ਬਹਾਦਰੀ ਯਾਦ ਹੈ। ਅੱਜ, ਕਾਰਗਿਲ ਵਿਜੇ ਦਿਵਸ 'ਤੇ ਅਸੀਂ ਉਨ੍ਹਾਂ ਸਾਰਿਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਦੇਸ਼ ਦੀ ਰੱਖਿਆ ਲਈ ਕਾਰਗਿਲ 'ਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਉਨ੍ਹਾਂ ਦੀ ਬਹਾਦਰੀ ਸਾਨੂੰ ਹਰ ਦਿਨ ਪ੍ਰੇਰਿਤ ਕਰਦੀ ਹੈ।”

  ਐਤਵਾਰ ਨੂੰ ਪ੍ਰਧਾਨ ਮੰਤਰੀ ਨੇ ਮਹੀਨਾਵਾਰ ਪ੍ਰੋਗਰਾਮ ‘ਮਨ ਕੀ ਬਾਤ’ ਦੇ 79ਵੇਂ ਸੰਸਕਰਣ ਵਿੱਚ ਦੇਸ਼ ਨੂੰ ਮਾਣ ਦੇਣ ਵਾਲੇ ਹਥਿਆਰਬੰਦ ਸੈਨਾਵਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਵਿਕਟਰੀ ਪੰਚ ਕੰਪੈਨ’ ਰਾਹੀਂ ਸੋਸ਼ਲ ਮੀਡੀਆ ‘ਤੇ ਭਾਰਤੀ ਓਲੰਪਿਕ ਟੀਮ ਦਾ ਸਮਰਥਨ ਕਰਨ।

  ਕਾਰਗਿਲ ਵਿਜੈ ਦਿਵਸ: ਇਤਿਹਾਸ ਅਤੇ ਮਹੱਤਵ
  ਹਰ ਸਾਲ ਕਾਰਗਿਲ ਦਿਵਸ ਭਾਰਤ ਵਿੱਚ 1999 ਦੀ ਕਾਰਗਿਲ ਯੁੱਧ ਦੌਰਾਨ ਫੌਜ ਦੇ ਜਵਾਨਾਂ ਦੀਆਂ ਕੁਰਬਾਨੀਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਭਾਰਤ ਅਤੇ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਕਾਰਗਿਲ ਖੇਤਰ ਵਿੱਚ 'ਆਪ੍ਰੇਸ਼ਨ ਵਿਜੇ' ਨਾਮ ਹੇਠ ਇਹ ਯੁੱਧ ਲੜਿਆ ਸੀ। ਇੰਡੀਅਨ ਆਰਮੀ ਨੇ 26 ਜੁਲਾਈ, 1999 ਨੂੰ ਲਗਭਗ ਤਿੰਨ ਮਹੀਨੇ ਬਰਫ਼ ਦੀਆਂ ਚੋਟੀਆਂ 'ਤੇ ਤਗੜੀ ਲੜਾਈ ਲੜਦੇ ਹੋਏ ਆਪ੍ਰੇਸ਼ਨ ਵਿਜੇ ਦੀ ਜਿੱਤ ਦੀ ਘੋਸ਼ਣਾ ਕੀਤੀ। ਉਨ੍ਹਾਂ ਨੇ ਪਾਕਿਸਤਾਨੀ ਸੈਨਾ ਦੁਆਰਾ ਕਬਜ਼ਾ ਕੀਤੀਆਂ ਚੋਟੀਆਂ ਨੂੰ ਵਾਪਸ ਲਿਆ ਅਤੇ ਸਭ ਤੋਂ ਉੱਚੀ ਚੋਟੀ 'ਤੇ ਤਿਰੰਗਾ ਲਹਿਰਾਇਆ।

  1971 ਦੀ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ, ਦੋਵਾਂ ਦੇਸ਼ਾਂ ਨੇ ਸਿੱਧੇ ਹਥਿਆਰਬੰਦ ਟਕਰਾਅ ਵਿੱਚ ਸ਼ਾਇਦ ਹੀ ਹਿੱਸਾ ਲਿਆ ਹੋਏ, ਪਰ ਫਿਰ ਵੀ ਦੋਵੇਂ ਦੇਸ਼ ਪਹਾੜੀ ਚੋਟੀਆਂ 'ਤੇ ਕਬਜ਼ਾ ਕਰਕੇ ਸਿਆਚਿਨ ਗਲੇਸ਼ੀਅਰ ਨੂੰ ਨਿਯੰਤਰਿਤ ਕਰਨ ਦੀ ਲਗਾਤਾਰ ਕੋਸ਼ਿਸ਼ ਕਰਦੇ ਰਹੇ। ਇਹ 1980 ਦੇ ਦਹਾਕੇ ਵਿਚ ਸੈਨਿਕ ਝੜਪਾਂ ਵਿੱਚ ਬਦਲ ਗਿਆ, ਜੋ 1990 ਦੇ ਦਹਾਕੇ ਵਿਚ ਬਹੁਤ ਵੱਧ ਗਿਆ।

  1998 ਵਿਚ ਭਾਰਤ ਅਤੇ ਪਾਕਿਸਤਾਨ ਦੋਵਾਂ ਦੁਆਰਾ ਕੀਤੇ ਪ੍ਰਮਾਣੂ ਪਰੀਖਣਾਂ ਨੇ ਸਥਿਤੀ ਨੂੰ ਹੋਰ ਤੇਜ਼ ਕਰ ਦਿੱਤਾ ਸੀ। ਪ੍ਰਮਾਣੂ ਪਰੀਖਣਾਂ ਦੀ ਅਸਫ਼ਲਤਾ ਦਾ ਪਤਾ ਲਗਾ ਤਾਂ ਦੋਵੇਂ ਦੇਸ਼ਾਂ ਨੇ ਲਾਹੌਰ ਸਮਝੌਤੇ 'ਤੇ ਦਸਤਖ਼ਤ ਕਰਦਿਆਂ ਕਸ਼ਮੀਰ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ ਕੀਤੀ।

  ਕੁਝ ਸੂਤਰਾਂ ਅਨੁਸਾਰ, ਪਾਕਿਸਤਾਨ ਦੀਆਂ ਹਥਿਆਰਬੰਦ ਸੈਨਾਵਾਂ ਦੇ ਹਿੱਸੇ ਉਸੇ ਸਾਲ ਕੰਟਰੋਲ ਰੇਖਾ ਨੂੰ ਪਾਰ ਕਰਨ ਲਈ ਆਪਣੀ ਫੌਜ ਨੂੰ ਗੁਪਤ ਤਰੀਕੇ ਨਾਲ ਸਿਖਲਾਈ ਦੇ ਰਹੇ ਸਨ। ਉਨ੍ਹਾਂ ਦਾ ਟੀਚਾ ਲੱਦਾਖ ਅਤੇ ਕਸ਼ਮੀਰ ਵਿਚਾਲੇ ਰਸਤੇ ਨੂੰ ਬੰਦ ਕਰਨਾ ਸੀ ਅਤੇ ਨਾਲ ਹੀ ਭਾਰਤੀ ਹਥਿਆਰਬੰਦ ਸੈਨਾ ਨੂੰ ਸਿਆਚਿਨ ਗਲੇਸ਼ੀਅਰ ਛੱਡਣ ਲਈ ਮਜਬੂਰ ਕਰਨਾ ਸੀ।

  ਇਸ ਘੁਸਪੈਠ ਬਾਰੇ ਭਾਰਤੀ ਹਥਿਆਰਬੰਦ ਬਲਾਂ ਨੂੰ ਪਹਿਲਾਂ ਪਤਾ ਨਹੀਂ ਸੀ। ਉਹਨਾਂ ਨੂੰ ਜਹਾਦੀ ਸਮਝ ਕੇ ਭਾਰਤੀ ਫੌਜੀ ਬਲਾਂ ਨੇ ਉਨ੍ਹਾਂ ਨੂੰ ਕੁਝ ਦਿਨਾਂ ਵਿੱਚ ਉਖਾੜਨ ਦੀ ਕੋਸ਼ਿਸ਼ ਕੀਤੀ ਸੀ। ਫਿਰ ਵੀ, ਇਸ ਤੋਂ ਬਾਅਦ ਹੀ ਉਨ੍ਹਾਂ ਨੇ ਸਮਝ ਲਿਆ ਕਿ ਪਾਕਿਸਤਾਨ ਦੀ ਹਮਲੇ ਦੀ ਪੂਰੀ ਯੋਜਨਾ ਕਾਫ਼ੀ ਵੱਡੀ ਸੀ ਅਤੇ ਉਨ੍ਹਾਂ ਨੇ ਐਲਓਸੀ ਦੇ ਨੇੜੇ ਘੁਸਪੈਠ ਦਾ ਪਤਾ ਲਗਾਇਆ।

  ਭਾਰਤ ਸਰਕਾਰ ਨੇ ਆਪ੍ਰੇਸ਼ਨ ਵਿਜੈ ਪ੍ਰਤੀ ਦਲੇਰੀ ਨਾਲ ਪ੍ਰਤੀਕ੍ਰਿਆ ਕੀਤੀ ਅਤੇ ਲਗਭਗ 200,000 ਸੈਨਿਕਾਂ ਨੂੰ ਲੜਾਈ ਲਈ ਭਰਤੀ ਕੀਤਾ। ਹਰ ਸਾਲ 26 ਜੁਲਾਈ ਦੀ ਤਾਰੀਖ ਨੂੰ ਕਾਰਗਿਲ ਵਿਜੇ ਦਿਵਸ ਵਜੋਂ ਯਾਦ ਕੀਤਾ ਜਾਂਦਾ ਹੈ ਅਤੇ ਸਨਮਾਨਿਤ ਕੀਤਾ ਜਾਂਦਾ ਹੈ। ਇਹ ਦਿਹਾੜਾ ਹਰ ਭਾਰਤੀ ਨਾਗਰਿਕ ਲਈ ਮਾਣ ਵਾਲੀ ਗੱਲ ਹੈ ਅਤੇ ਪੂਰੇ ਦੇਸ਼ ਵਿੱਚ ਵਿਆਪਕ ਤੌਰ 'ਤੇ ਮਨਾਇਆ ਜਾਂਦਾ ਹੈ।

  ਭਾਰਤ ਵਿੱਚ, ਜਿਸ ਦਿਨ ਫੌਜ ਨੇ 26 ਜੁਲਾਈ ਨੂੰ ਆਪ੍ਰੇਸ਼ਨ ਦੀ ਸਫਲਤਾ ਦਾ ਐਲਾਨ ਕੀਤਾ ਸੀ, ਹੁਣ ਹਰ ਸਾਲ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਯੁੱਧ ਦੇ ਕਾਰਨ ਸਰਕਾਰ ਨੇ ਅਗਲੇ ਵਿੱਤੀ ਵਰ੍ਹੇ ਵਿੱਚ ਰੱਖਿਆ ਲਈ ਖਰਚੇ ਵਧਾਏ।
  Published by:Krishan Sharma
  First published:
  Advertisement
  Advertisement