Home /News /national /

ਤਹਿਸੀਲਦਾਰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕਾਬੂ

ਤਹਿਸੀਲਦਾਰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕਾਬੂ

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

ਵਿਜੀਲੈਂਸ ਟੀਮ ਦੇ ਇੰਸਪੈਕਟਰ ਸਚਿਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਨੂੰ ਸੂਚਨਾ ਮਿਲੀ ਸੀ ਕਿ ਘਰੌਂਡਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਆਪਣੀ ਜ਼ਮੀਨ ਦੀ ਗਿਰਦਾਵਰੀ ਠੀਕ ਕਰਵਾਉਣੀ ਸੀ। ਇਸ ਸਬੰਧੀ ਉਹ ਕੁਝ ਸਮਾਂ ਪਹਿਲਾਂ ਤਹਿਸੀਲਦਾਰ ਨੂੰ ਮਿਲੇ ਸਨ।

 • Share this:

  ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਭ੍ਰਿਸ਼ਟਾਚਾਰ ਦਾ ਮਾਮਲਾ ਸੁਰਖੀਆਂ ਵਿੱਚ ਹੈ। ਅਸਟੇਟ ਅਫਸਰ ਅਤੇ ਜੇ.ਈ ਦੀ ਗ੍ਰਿਫਤਾਰੀ ਦੇ 15 ਦਿਨ ਬਾਅਦ ਹੀ ਤਹਿਸੀਲਦਾਰ ਨਿਖਿਲ ਸਿੰਗਲਾ ਅਤੇ ਡੀਡ ਰਾਈਟਰ ਗੁਲਸ਼ਨ ਨੂੰ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕਰ ਲਿਆ ਗਿਆ ਹੈ।

  ਸੋਮਵਾਰ ਬਾਅਦ ਦੁਪਹਿਰ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਮੁਲਜ਼ਮ ਡੀਡ ਰਾਈਟਰ ਨੂੰ ਨਿਆਂਇਕ ਹਿਰਾਸਤ ਵਿੱਚ ਜ਼ਿਲ੍ਹਾ ਜੇਲ੍ਹ ਭੇਜ ਦਿੱਤਾ, ਜਦੋਂਕਿ ਮੁਲਜ਼ਮ ਤਹਿਸੀਲਦਾਰ ਨੂੰ ਇੱਕ ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ।

  ਜਾਣਕਾਰੀ ਮੁਤਾਬਕ ਤਹਿਸੀਲਦਾਰ ਰਾਜਬਖਸ਼ ਤੋਂ ਬਾਅਦ ਨਿਖਿਲ ਸਿੰਗਲਾ ਕਰਨਾਲ 'ਚ ਤਾਇਨਾਤ ਹੋਏ ਸਨ। ਇਸ ਤੋਂ ਬਾਅਦ ਤਹਿਸੀਲਦਾਰ ਨੂੰ ਘਰੌਂਡਾ ਦਾ ਚਾਰਜ ਦਿੱਤਾ ਗਿਆ। ਬਾਅਦ ਵਿੱਚ ਇੰਦਰੀ ਅਤੇ ਕਰਨਾਲ ਦਾ ਵਾਧੂ ਚਾਰਜ ਦਿੱਤਾ ਗਿਆ।

  ਵਿਜੀਲੈਂਸ ਟੀਮ ਦੇ ਇੰਸਪੈਕਟਰ ਸਚਿਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਨੂੰ ਸੂਚਨਾ ਮਿਲੀ ਸੀ ਕਿ ਘਰੌਂਡਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਆਪਣੀ ਜ਼ਮੀਨ ਦੀ ਗਿਰਦਾਵਰੀ ਠੀਕ ਕਰਵਾਉਣੀ ਸੀ। ਇਸ ਸਬੰਧੀ ਉਹ ਕੁਝ ਸਮਾਂ ਪਹਿਲਾਂ ਤਹਿਸੀਲਦਾਰ ਨੂੰ ਮਿਲੇ ਸਨ।

  ਤਹਿਸੀਲਦਾਰ ਨੇ ਉਸ ਨੂੰ ਡੀਡ ਰਾਈਟਰ ਗੁਲਸ਼ਨ ਗੁਲਾਟੀ ਨੂੰ ਮਿਲਣ ਲਈ ਕਿਹਾ। ਇੱਥੇ ਜਦੋਂ ਉਸ ਦੀ ਮੁਲਾਕਾਤ ਗੁਲਸ਼ਨ ਗੁਲਾਟੀ ਨਾਲ ਹੋਈ ਤਾਂ ਉਸ ਨੇ ਉਸ ਨੂੰ ਕਾਫੀ ਦੇਰ ਤੱਕ ਚੱਕਰ ਕਢਵਾਏ। ਬਾਅਦ ਵਿੱਚ ਮੁਲਜ਼ਮ ਡੀਡ ਰਾਈਟਰ ਨੇ ਇਸ ਕੰਮ ਦੇ ਬਦਲੇ ਪੀੜਤਾਂ ਤੋਂ 25 ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ ਬਾਅਦ ਵਿੱਚ ਜਦੋਂ ਪੀੜਤ ਨੇ ਦੱਸਿਆ ਕਿ ਉਹ ਇੰਨੇ ਪੈਸੇ ਨਹੀਂ ਦੇ ਸਕਦਾ ਤੇ ਅੰਤ ਵਿੱਚ 20 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਹੋ ਗਿਆ।

  Published by:Gurwinder Singh
  First published:

  Tags: Bribe, Crime news