Home /News /national /

ਕਿਸਾਨ ਤੋਂ 5 ਲੱਖ ਰੁਪਏ ਰਿਸ਼ਵਤ ਲੈਂਦੇ 2 ਪਟਵਾਰੀ ਕਾਬੂ

ਕਿਸਾਨ ਤੋਂ 5 ਲੱਖ ਰੁਪਏ ਰਿਸ਼ਵਤ ਲੈਂਦੇ 2 ਪਟਵਾਰੀ ਕਾਬੂ

ਕਿਸਾਨ ਤੋਂ 5 ਲੱਖ ਰੁਪਏ ਰਿਸ਼ਵਤ ਲੈਂਦੇ 2 ਪਟਵਾਰੀ ਕਾਬੂ

ਕਿਸਾਨ ਤੋਂ 5 ਲੱਖ ਰੁਪਏ ਰਿਸ਼ਵਤ ਲੈਂਦੇ 2 ਪਟਵਾਰੀ ਕਾਬੂ

ਇਸ ਰਕਮ ਲਈ ਜ਼ਮੀਨ ਮਾਲਕ ਤੋਂ 20 ਲੱਖ ਰੁਪਏ ਦੀ ਰਿਸ਼ਵਤ ਤੈਅ ਕੀਤੀ ਗਈ ਸੀ। ਪਹਿਲਾਂ ਪੰਜ ਲੱਖ ਰੁਪਏ ਦਿੱਤੇ ਜਾਣੇ ਸਨ। ਜਦੋਂ 2.5 ਕਰੋੜ ਰੁਪਏ ਮਿਲਣੇ ਸਨ ਤਾਂ 15 ਲੱਖ ਰੁਪਏ ਦਿੱਤੇ ਜਾਣੇ ਸਨ। ਹਿਸਾਰ ਦੇ ਪਟਵਾਰੀ ਸ਼ਿਵਕੁਮਾਰ ਅਤੇ ਪੰਚਕੂਲਾ ਦੇ ਪਟਵਾਰੀ ਅਸ਼ੋਕ ਨੇ ਇੱਕ ਦੂਜੇ ਨਾਲ ਮਿਲੀਭੁਗਤ ਕਰਕੇ ਪੈਸੇ ਹੜੱਪਣ ਦੀ ਯੋਜਨਾ ਬਣਾਈ ਸੀ।

ਹੋਰ ਪੜ੍ਹੋ ...
  • Share this:

ਹਰਿਆਣਾ ਦੇ ਕਰਨਾਲ ਵਿਚ ਐਂਟੀ ਕਰਪਸ਼ਨ ਬਿਊਰੋ ਦੀ ਟੀਮ ਨੇ ਦੋ ਪਟਵਾਰੀਆਂ ਨੂੰ ਪੰਜ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਦੋਵਾਂ ਉਤੇ ਜ਼ਮੀਨ ਐਕੁਆਇਰ ਦੇ ਬਦਲੇ ਪੈਸੇ ਲੈਣ ਦਾ ਦੋਸ਼ ਹੈ। ਜਾਣਕਾਰੀ ਮੁਤਾਬਕ ਹਿਸਾਰ ਅਤੇ ਪੰਚਕੂਲਾ 'ਚ ਜ਼ਮੀਨ ਐਕਵਾਇਰ ਹੋਈ ਹੈ।

ਮੁਲਜ਼ਮਾਂ ਨੇ ਜ਼ਮੀਨ ਐਕੁਆਇਰ ਕਰਨ ਬਦਲੇ ਜ਼ਮੀਨ ਮਾਲਕ ਨੂੰ ਢਾਈ ਕਰੋੜ ਰੁਪਏ ਦਿਵਾਉਣ ਦੀ ਗੱਲ ਕਹੀ ਸੀ।

ਇਸ ਰਕਮ ਲਈ ਜ਼ਮੀਨ ਮਾਲਕ ਤੋਂ 20 ਲੱਖ ਰੁਪਏ ਦੀ ਰਿਸ਼ਵਤ ਤੈਅ ਕੀਤੀ ਗਈ ਸੀ। ਪਹਿਲਾਂ ਪੰਜ ਲੱਖ ਰੁਪਏ ਦਿੱਤੇ ਜਾਣੇ ਸਨ। ਜਦੋਂ 2.5 ਕਰੋੜ ਰੁਪਏ ਮਿਲਣੇ ਸਨ ਤਾਂ 15 ਲੱਖ ਰੁਪਏ ਦਿੱਤੇ ਜਾਣੇ ਸਨ। ਹਿਸਾਰ ਦੇ ਪਟਵਾਰੀ ਸ਼ਿਵਕੁਮਾਰ ਅਤੇ ਪੰਚਕੂਲਾ ਦੇ ਪਟਵਾਰੀ ਅਸ਼ੋਕ ਨੇ ਇੱਕ ਦੂਜੇ ਨਾਲ ਮਿਲੀਭੁਗਤ ਕਰਕੇ ਪੈਸੇ ਹੜੱਪਣ ਦੀ ਯੋਜਨਾ ਬਣਾਈ ਸੀ।

ਦੱਸਿਆ ਜਾ ਰਿਹਾ ਹੈ ਕਿ ਕਰਨਾਲ ਸੈਕਟਰ 32-33 ਵਿਚ ਜ਼ਮੀਨ ਕੱਟੀ ਗਈ ਸੀ। ਮੁਲਜ਼ਮਾਂ ਨੇ ਜ਼ਮੀਨ ਮਾਲਕ ਨੂੰ ਫੋਨ ਉਤੇ ਦੱਸਿਆ ਕਿ ਤੁਹਾਨੂੰ ਮੁਆਵਜ਼ੇ ਦੀ ਜੋ ਰਕਮ ਮਿਲੀ ਸੀ, ਉਸ ’ਚ 2.5 ਕਰੋੜ ਰੁਪਏ ਹੋਰ ਮਿਲ ਸਕਦਾ ਹੈ। ਇਸ ਲਈ ਉਨ੍ਹਾਂ ਨੂੰ 20 ਲੱਖ ਰੁਪਏ ਦੇਣੇ ਹੋਣਗੇ।

ਇਸ 'ਤੇ ਜ਼ਮੀਨ ਮਾਲਕ ਨੂੰ ਸ਼ੱਕ ਹੋਇਆ ਅਤੇ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ। ਵਿਜੀਲੈਂਸ ਨੇ ਮੁਲਜ਼ਮ ਸ਼ਿਵ ਕੁਮਾਰ ਨੂੰ 5 ਲੱਖ ਰੁਪਏ ਲੈਂਦਿਆਂ ਕਾਬੂ ਕਰ ਲਿਆ। ਪੰਚਕੂਲਾ ਦੇ ਪਟਵਾਰੀ ਅਸ਼ੋਕ ਨੂੰ ਇਸ ਮਾਮਲੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Published by:Gurwinder Singh
First published:

Tags: Bribe, Bribery