• Home
  • »
  • News
  • »
  • national
  • »
  • KARNATAKA AFTER THE DEATH OF THE MOTHER THE DAUGHTER S HEARTBEAT WAS GOING ON IN THE WOMB THE DOCTORS GOT HER LIFE

Karnataka: ਮਾਂ ਦੀ ਮੌਤ ਤੋਂ ਬਾਅਦ ਬੱਚੀ ਨੇ ਲਿਆ ਜਨਮ, ਡਾਕਟਰਾਂ ਨੇ ਇੰਝ ਬਚਾਈ ਜਾਨ

ਗਰਭਵਤੀ ਮਾਂ ਦੀ ਮੌਤ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਬੱਚੀ ਨੂੰ ਗਰਭ 'ਚੋਂ ਸੁਰੱਖਿਅਤ ਬਾਹਰ ਕੱਢ ਲਿਆ।

Karnataka: ਮਾਂ ਦੀ ਮੌਤ ਤੋਂ ਬਾਅਦ ਬੱਚੀ ਨੇ ਲਿਆ ਜਨਮ, ਡਾਕਟਰਾਂ ਨੇ ਇੰਝ ਬਚਾਈ ਜਾਨ

  • Share this:
    ਬੰਗਲੌ- ਕਰਨਾਟਕ ਦੇ ਗਦਗ ਜ਼ਿਲੇ 'ਚ ਡਾਕਟਰਾਂ ਅਤੇ ਹਸਪਤਾਲ ਦੇ ਸਟਾਫ ਨੇ ਗਰਭ 'ਚ ਪਲ ਰਹੀ ਬੱਚੀ ਨੂੰ ਜੀਵਨ ਦਾਨ ਦਿੱਤਾ ਹੈ। ਗਰਭਵਤੀ ਮਾਂ ਦੀ ਮੌਤ ਤੋਂ ਬਾਅਦ ਇੱਥੋਂ ਦੇ ਜ਼ਿਲ੍ਹਾ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਬੱਚੀ ਨੂੰ ਗਰਭ 'ਚੋਂ ਸੁਰੱਖਿਅਤ ਬਾਹਰ ਕੱਢ ਲਿਆ।

    ਜ਼ਿਲੇ ਦੇ ਰੋਨਾ ਤਾਲੁਕ ਦੇ ਮੁਸ਼ੀਗੇਰੀ ਪਿੰਡ ਦੀ ਰਹਿਣ ਵਾਲੀ ਗਰਭਵਤੀ ਅੰਨਪੂਰਨਾ ਨੂੰ ਅਚਾਨਕ ਘਰ 'ਚ ਮਿਰਗੀ ਦੇ ਦੋ ਦੌਰੇ ਪੈ ਗਏ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਔਰਤ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਔਰਤ ਨੂੰ ਜ਼ਿਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਬਦਕਿਸਮਤੀ ਨਾਲ ਰਸਤੇ 'ਚ ਹੀ ਉਸ ਦਾ ਬਲੱਡ ਪ੍ਰੈਸ਼ਰ ਘੱਟ ਗਿਆ ਅਤੇ ਉਸ ਦੀ ਮੌਤ ਹੋ ਗਈ।

    ਹਸਪਤਾਲ ਪਹੁੰਚਣ ਉਤੇ ਜਦੋਂ ਡਾਕਟਰਾਂ ਦੀ ਟੀਮ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਅਣਜੰਮੇ ਬੱਚੇ ਦੇ ਦਿਲ ਦੀ ਧੜਕਣ ਚੱਲ ਰਹੀ ਸੀ। ਇਸ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਦੇ ਡਾਕਟਰਾਂ ਦੀ ਟੀਮ, ਜਿਸ ਵਿੱਚ ਡਾਕਟਰ ਵਿਨੋਦ, ਡਾ: ਜੈਰਾਜ, ਡਾ: ਕੀਰਤਨ ਅਤੇ ਡਾ: ਸਮ੍ਰਿਤੀ ਸ਼ਾਮਲ ਸਨ, ਨੇ ਤੁਰੰਤ ਪਰਿਵਾਰ ਤੋਂ ਇਜਾਜ਼ਤ ਲੈ ਕੇ ਅਗਲੇ 15 ਮਿੰਟਾਂ ਵਿੱਚ ਆਪ੍ਰੇਸ਼ਨ ਰਾਹੀਂ ਬੱਚੀ ਨੂੰ ਜ਼ਿੰਦਾ ਬਾਹਰ ਕੱਢ ਲਿਆ। .

    ਡਾ. ਬਸਨਾਗੌੜਾ ਕਾਰਗੀਗੌੜਾ ਹਸਪਤਾਲ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਡਾਕਟਰਾਂ ਦੀ ਟੀਮ ਨੇ ਤੇਜ਼ੀ ਨਾਲ ਕੰਮ ਕੀਤਾ। ਜਦੋਂ ਉਸ ਨੂੰ ਪਤਾ ਲੱਗਾ ਕਿ ਅਣਜੰਮੇ ਬੱਚੇ ਦੇ ਦਿਲ ਦੀ ਧੜਕਣ ਚੱਲ ਰਹੀ ਹੈ ਤਾਂ ਉਨ੍ਹਾਂ ਨੇ ਆਪ੍ਰੇਸ਼ਨ ਰਾਹੀਂ ਮ੍ਰਿਤਕ ਔਰਤ ਦੀ ਕੁੱਖ 'ਚੋਂ ਬੱਚੇ ਨੂੰ ਬਾਹਰ ਕੱਢਣ ਦਾ ਜੋਖਮ ਭਰਿਆ ਫੈਸਲਾ ਲਿਆ। ਪਰਿਵਾਰ ਨੇ ਡਾਕਟਰਾਂ ਦੀ ਗੱਲ ਸਮਝਣ ਤੋਂ ਬਾਅਦ ਇਸ ਦੀ ਇਜਾਜ਼ਤ ਦਿੱਤੀ।

    ਮ੍ਰਿਤਕ ਔਰਤ ਅੰਨਪੂਰਨਾ ਦਾ ਪਤੀ ਨੇ ਰੋਂਦਿਆਂ ਹੋਏ ਦੱਸਿਆ ਕਿ ਸਾਡਾ ਵਿਆਹ 1 ਸਾਲ ਪਹਿਲਾਂ ਹੀ ਹੋਇਆ ਸੀ ਅਤੇ ਅਸੀਂ ਜ਼ਿੰਦਗੀ ਦਾ ਇਹ ਨਵਾਂ ਸਫਰ ਸ਼ੁਰੂ ਕੀਤਾ ਸੀ। ਹੁਣ ਉਹ ਮੈਨੂੰ ਇਸ ਤਰ੍ਹਾਂ ਛੱਡ ਗਈ। ਮੈਨੂੰ ਉਮੀਦ ਹੈ ਕਿ ਸਾਡੀ ਬੇਟੀ ਦੀ ਜ਼ਿੰਦਗੀ ਬਹੁਤ ਵਧੀਆ ਹੋਵੇਗੀ।
    Published by:Ashish Sharma
    First published:
    Advertisement
    Advertisement