ਕਰਨਾਟਕ ਡਰਾਮਾ: ਭਾਜਪਾ ਕੋਲ ਸਰਕਾਰ ਬਣਾਉਣ ਲਈ ਹਨ ਇਹ ਸੰਭਾਵਨਾਵਾਂ...

Navleen Lakhi
Updated: May 16, 2018, 9:06 PM IST
ਕਰਨਾਟਕ ਡਰਾਮਾ: ਭਾਜਪਾ ਕੋਲ ਸਰਕਾਰ ਬਣਾਉਣ ਲਈ ਹਨ ਇਹ ਸੰਭਾਵਨਾਵਾਂ...
ਕਰਨਾਟਕ ਡਰਾਮਾ: ਭਾਜਪਾ ਕੋਲ ਸਰਕਾਰ ਬਣਾਉਣ ਲਈ ਹਨ ਇਹ ਸੰਭਾਵਨਾਵਾਂ...
Navleen Lakhi
Updated: May 16, 2018, 9:06 PM IST
ਭਾਜਪਾ ਵਿਧਾਇਕ ਦਲ ਨੇ ਬੀ. ਐੱਸ. ਯੇਦਿਯੁਰੱਪਾ ਨੂੰ ਆਪਣਾ ਆਗੂ ਚੁਣਿਆ ਹੈ। ਸਭ ਤੋਂ ਵੱਡੀ ਸਿੰਗਲ ਪਾਰਟੀ ਦੇ ਨੇਤਾ ਹੋਣ ਦੇ ਨਾਤੇ, BSY ਆਪਣੀ ਸਰਕਾਰ ਬਣਾਉਣਾ ਚਾਹੇਗੀ ਪਰ ਭਾਜਪਾ ਕਿੱਥੋਂ ਆਪਣਾ ਅੰਕ ਪੂਰਾ ਕਰੇਗੀ। ਜਿਨ੍ਹਾਂ 222 ਸੀਟਾਂ ਲਈ ਚੋਣਾਂ ਹੋਈਆਂ ਹਨ ਉਨ੍ਹਾਂ 'ਚੋਂ ਭਾਜਪਾ ਹਾਲੇ ਵੀ ਸੱਤ ਸੀਟਾਂ ਪਿੱਛੇ ਹੈ।

ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਭਾਜਪਾ ਕੋਲ ਹੁਣ ਇਹ ਤਿੰਨ ਸੰਭਾਵਨਾਵਾਂ ਹਨ:

ਓਪਰੇਸ਼ਨ ਲੋਟਸ ਦਾ ਮੁੜ ਆਉਣਾ:

2008 'ਚ ਭਾਜਪਾ ਵਿਧਾਨ ਸਭਾ ਚੋਣਾਂ 'ਚ ਆਪਣੀ ਸਰਕਾਰ ਬਣਾਉਣ ਦੇ ਬਹੁਤ ਨੇੜੇ ਸੀ। ਉਸ ਟਾਈਮ ਦੇ ਮੁੱਖ ਮੰਤਰੀ ਬੀ. ਐੱਸ.ਯੇਦਿਯੁਰੱਪਾ ਨੇ ਆਪਣੇ ਪੈਸੇ ਤੇ ਤਾਕਤ ਦਾ ਜ਼ੋਰ ਲਗਾ ਕੇ ਚਾਰ JD(S) ਤੇ ਤਿੰਨ ਕਾਂਗਰਸ  MLAs ਦਾ ਸਹਾਰਾ ਲਿਆ। ਇਸ ਤਰੀਕੇ ਨਾਲ ਭਾਜਪਾ ਆਪਣੇ ਇਰਾਦਿਆਂ 'ਚ ਸਫਲ ਰਹੀ ਤੇ ਬਹੁਮੱਤ ਹਾਸਿਲ ਕਰ ਪਾਈ। ਮੌਜੂਦਾ ਵਿਧਾਨ ਸਭਾ 'ਚ ਭਾਜਪਾ ਦੇ 104 ਵਿਧਾਇਕ ਹਨ।

BSY ਲਵੇਗਾ ਵਾਜਪਾਈ ਰੂਟ:

1996 'ਚ ਅਟਲ ਬਿਹਾਰੀ ਵਾਜਪਾਈ ਨੇ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਨੂੰ ਪ੍ਰਧਾਨ ਮੰਤਰੀ ਦੀ ਸਹੁੰ ਚੁਕਾਈ ਸੀ। ਭਾਜਪਾ ਕੋਲ ਗਿਣਤੀ ਨਹੀਂ ਸੀ ਪਰ ਉਸ ਨੇ ਫੇਰ ਵੀ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਸੀ। ਵਾਜਪਾਈ ਨੇ ਵਿਸ਼ਵਾਸ ਵੋਟ ਦਾ ਸਾਹਮਣਾ ਕੀਤਾ ਤੇ ਇੱਕ ਭਾਵੁਕ ਭਾਸ਼ਣ ਦਿੱਤਾ ਜਿਸ ਨੂੰ ਰਾਸ਼ਟਰੀ ਟੀਵੀ ਉੱਤੇ ਪ੍ਰਸਾਰਿਤ ਕੀਤਾ ਗਿਆ।

ਦੋ-ਦਿਨਾਂ ਦੀ ਬਹਿਸ (debate) ਤੋਂ ਬਾਅਦ, ਸਾਬਕਾ ਪ੍ਰਧਾਨ ਮੰਤਰੀ ਨੇ ਵੋਟਰਾਂ ਦਾ ਸਾਹਮਣਾ ਨਾ ਕਰਨ ਦਾ ਫੈਸਲਾ ਕੀਤਾ ਅਤੇ ਆਪਣਾ ਅਸਤੀਫ਼ਾ ਦੇਣ ਲਈ ਸਿੱਧਾ ਰਾਸ਼ਟਰਪਤੀ ਭਵਨ ਚਲੇ ਗਏ। ਕੀ BSY ਵੀ ਵਾਜਪੇਈ ਦੇ ਇਸ ਰੂਟ ਨੂੰ ਲੈ ਕੇ ਵਿਧਾਨ ਸਭਾ ਦਾ ਸਾਹਮਣਾ ਕਰੇਗਾ। ਉਨ੍ਹਾਂ ਦਾ ਟਾਰਗੇਟ ਭਾਜਪਾ ਦੇ ਕੱਟੜ ਵੋਟ ਬੈਂਕ ਹੋਵੇਗਾ, ਖਾਸ ਕਰਕੇ ਲਿੰਗਯਾਤਸ।

ਜਾਂ ਭਾਜਪਾ ਹਾਰ ਮਨ ਲਵੇਗੀ:

ਤੀਜਾ ਵਿਕਲਪ ਹੋ ਸਕਦਾ ਹੈ ਕਿ ਭਾਜਪਾ ਸਰਕਾਰ ਬਣਾਉਣ ਤੋਂ ਮਨ੍ਹਾਂ ਕਰ ਦੇਵੇ ਜੇ ਉਨ੍ਹਾਂ ਨੂੰ ਲੱਗਿਆ ਕਿ ਅਸੈਂਬਲੀ 'ਚ ਉਨ੍ਹਾਂ ਕੋਲ ਪੂਰੇ ਨੰਬਰ ਨਹੀਂ ਹੈਗੇ।  ਪਰ ਭਾਜਪਾ ਅਗਲੇ ਸਾਲ ਚੋਣਾਂ 'ਚ 28 ਲੋਕ ਸਭਾ ਸੀਟਾਂ' ਤੇ ਨਜ਼ਰ ਰੱਖ ਸਕਦੀ ਹੈ। JDS ਤੇ ਕਾਂਗਰਸ ਦਾ ਚੋਣਾਂ ਤੋਂ ਪਹਿਲਾਂ ਦਾ ਗੱਠਜੋੜ ਮੋਦੀ ਸਰਕਾਰ ਲਈ ਕੇਂਦਰ ਵਿੱਚ ਸਰਕਾਰ ਬਣਾਉਣ ਲਈ ਖ਼ਤਰਾ ਬਣ ਸਕਦਾ ਹੈ।
First published: May 16, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ