ਬੰਗਲੌਰ- ਕਰਨਾਟਕ 'ਚ ਵੀਰਵਾਰ ਨੂੰ ਇਕ ਰੈਲੀ ਦੌਰਾਨ ਭਾਜਪਾ ਦਾ ਇਕ ਵਿਧਾਇਕ ਭਗਵਾਨ ਰਾਮ (Lord Ram) ਮਾਲਾ ਪਹਿਨਾਉਣ ਲਈ ਉਨ੍ਹਾਂ ਦੀ ਮੂਰਤੀ 'ਤੇ ਚੜ੍ਹ ਗਏ। ਇਸ ਤੋਂ ਬਾਅਦ ਕੋਈ ਵੀ ਮੌਕਾ ਨਾ ਗੁਆਉਂਦੇ ਹੋਏ ਸੂਬੇ ਦੀ ਵਿਰੋਧੀ ਧਿਰ ਕਾਂਗਰਸ ਨੇ ਭਗਵਾਨ ਰਾਮ ਦਾ ਅਪਮਾਨ ਕਰਨ ਵਾਲੇ ਭਾਜਪਾ ਵਿਧਾਇਕ ਦੀ ਆਲੋਚਨਾ ਦੀ ਮੁਹਿੰਮ ਛੇੜ ਦਿੱਤੀ ਹੈ। ਇਸ ਘਟਨਾ ਦੀ ਇੱਕ ਫੋਟੋ ਕਰਨਾਟਕ ਕਾਂਗਰਸ ਦੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਹੈ। ਇਸ ਘਟਨਾ ਦੀ ਇਕ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਰਨਾਟਕ ਦੇ ਬਿਦਰ ਜ਼ਿਲੇ 'ਚ ਬਸਵਕਲਿਆਣ ਸੀਟ ਤੋਂ ਵਿਧਾਇਕ ਸ਼ਰਾਨੂ ਸਲਗਰ (Sharanu Salagar) ਭਗਵਾਨ ਰਾਮ ਦੀ ਮੂਰਤੀ ਨੂੰ ਮਾਲਾ ਪਾਉਣ ਲਈ ਖੁਦ ਮੂਰਤੀ 'ਤੇ ਚੜ੍ਹ ਗਏ।
ಶ್ರೀರಾಮನ ಕಾಲಿನ ಮೇಲೆ ನಿಂತ ಬಸವಕಲ್ಯಾಣ ಶಾಸಕರು ಎಂದು ವೈರಲ್ ಆದ ಪೋಟೋದ ಅಸಲಿಯತ್ತು ಇಲ್ಲಿದೆ.
ಶಾಸಕರು ಪ್ರತಿಮೆಗೆ ಹೂವಿನ ಹಾರ ಹಾಕಲು ಮೇಲೆ ಏರಿದ್ದು, ಬಳಿಕ ಕೆಳಗಿಳಿದು ಪ್ರತಿಮೆಗೆ ನಮಸ್ಕರಿಸಿ, ಆರತಿ ಬೆಳಗಿದ್ದಾರೆ.#KarnatakaElections2023 #Basavakalyan #sharanusalagar #Karnataka @salagar_sharanu pic.twitter.com/lCKh1a2CpV
— Ritam ಕನ್ನಡ (@RitamAppKannada) March 31, 2023
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਵਿਧਾਇਕ ਸਾਲਗਰ ਭਗਵਾਨ ਰਾਮ ਦੀ ਮੂਰਤੀ 'ਤੇ ਚੜ੍ਹ ਕੇ ਉਨ੍ਹਾਂ 'ਤੇ ਵੱਡੀ ਮਾਲਾ ਪਾਉਂਦੇ ਨਜ਼ਰ ਆ ਰਹੇ ਹਨ ਅਤੇ ਉਹ ਕੁਝ ਸਕਿੰਟਾਂ ਲਈ ਉੱਥੇ ਹੀ ਰੁਕ ਗਏ ਹਨ। ਉਹ ਮੂਰਤੀ 'ਤੇ ਹੱਥ ਜੋੜ ਕੇ ਤਸਵੀਰਾਂ ਖਿਚਵਾਉਂਦੇ ਵੀ ਨਜ਼ਰ ਆ ਰਹੇ ਹਨ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਪਾਰਟੀ ਨੇ ਭਾਜਪਾ ਦੇ ਹਿੰਦੂਤਵ ਅਤੇ ਭਗਵਾਨ ਰਾਮ ਦੀ ਭਗਤੀ ਦੇ ਦਾਅਵੇ 'ਤੇ ਸਵਾਲ ਚੁੱਕੇ ਹਨ। ਕਾਂਗਰਸ ਨੇ ਦੋਸ਼ ਲਾਇਆ ਕਿ ਭਾਜਪਾ ਆਗੂ ਨੇ ਭਗਵਾਨ ਰਾਮ ਦਾ ਅਪਮਾਨ ਕੀਤਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਚੋਣ ਕਮਿਸ਼ਨ (Election Commission) ਨੇ ਬੁੱਧਵਾਰ ਨੂੰ ਕਰਨਾਟਕ ਵਿਧਾਨ ਸਭਾ ਚੋਣਾਂ ਦੀ ਤਰੀਕ ਦਾ ਐਲਾਨ ਕੀਤਾ। ਕਰਨਾਟਕ ਵਿੱਚ 10 ਮਈ ਨੂੰ ਚੋਣਾਂ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ।
ਦਸ ਦਈਏ ਕਿ ਇਸ ਵਾਰ ਵਿਧਾਨ ਸਭਾ ਚੋਣਾਂ 'ਚ ਭਾਜਪਾ ਅਤੇ ਕਾਂਗਰਸ ਵਿਚਾਲੇ ਇਕ-ਦੂਜੇ ਦੀ ਟੱਕਰ ਹੋਣ ਦੀ ਉਮੀਦ ਹੈ। ਹਾਲਾਂਕਿ ਦੋਵੇਂ ਪਾਰਟੀਆਂ ਨੇ ਅਜੇ ਆਪਣੇ ਅਧਿਕਾਰਤ ਚੋਣ ਮਨੋਰਥ ਪੱਤਰ ਜਾਰੀ ਕਰਨੇ ਹਨ, ਅਜਿਹੇ ਕਈ ਮੁੱਖ ਮੁੱਦੇ ਹਨ ਜੋ ਰਾਜ ਵਿੱਚ ਵੋਟਿੰਗ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BJP, Congress Party, Karnataka, Lord RAM, Viral video