ਕਰਨਾਟਕ ਚੋਣਾਂ:ਮੁਸਲਿਮ ਇਲਾਕਿਆਂ 'ਚ ਬੀਜੇਪੀ ਨੂੰ ਫ਼ਾਇਦਾ, ਕਾਂਗਰਸ ਨੂੰ ਨੁਕਸਾਨ


Updated: May 16, 2018, 11:27 AM IST
ਕਰਨਾਟਕ ਚੋਣਾਂ:ਮੁਸਲਿਮ ਇਲਾਕਿਆਂ 'ਚ ਬੀਜੇਪੀ ਨੂੰ ਫ਼ਾਇਦਾ, ਕਾਂਗਰਸ ਨੂੰ ਨੁਕਸਾਨ

Updated: May 16, 2018, 11:27 AM IST
ਇਸ ਵਾਰ ਕਰਨਾਟਕ ਚੋਣਾਂ ਵਿੱਚ ਬੀਜੇਪੀ ਨੇ ਮੁਸਲਮ ਇਲਾਕਿਆਂ ਵਿੱਚ ਭਾਰੀ ਜਿੱਤ ਦਰਜ ਕਰਕੇ ਕਾਂਗਰਸ ਨੂੰ ਪਛਾੜਿਆ ਹੈ। ਮੁਸਲਮ ਪ੍ਰਭਾਵ ਵਾਲੇ 17 ਸੀਟਾਂ ਵਿੱਚ ਬੀਜੇਪੀ ਨੇ ਇਸ ਵਾਰ 6 ਸੀਟਾਂ ਉੱਤੇ ਜਿੱਤ ਦਰਜ ਕੀਤੀ ਹੈ ਜਦਕਿ 2013 ਵਿੱਚ ਸਿਰਫ 3 ਸੀਟਾਂ ਦਾ ਫਾਇਦਾ ਮਿਲਿਆ ਸੀ। ਉੱਥੇ ਹੀ ਇਸ ਵਾਰ ਕਾਂਗਰਸ ਦੀ ਝੋਲੀ 10 ਸੀਟਾਂ ਆਈਆਂ ਹਨ ਜਦਕਿ 2013 ਵਿੱਚ ਉਸਨੂੰ 11 ਸੀਟਾਂ ਮਿਲੀਆ ਸਨ। ਕਾਂਗਰਸ ਨੂੰ ਇਸ ਵਾਰ ਇੱਕ ਸੀਟ ਦਾ ਨੁਕਸਾਨ ਹੋਇਆ ਹੈ।

ਕਾਂਗਰਸ ਦੇ ਬਾਦ ਮੁਸਲਮਾਨਾਂ ਲਈ ਬਦਲ ਵੱਜੋਂ ਦੇਖੀ ਜਾ ਰਹੀ ਜੇਡੀਐੱਸ ਨੂੰ ਸਿਰਫ ਇੱਕ ਸੀਟ ਹੀ ਮਿਲੀ ਹੈ। ਜਦਕਿ 2013 ਵਿੱਚ ਉਸਨੂੰ 2 ਸੀਟਾਂ ਮਿਲੀਆਂ ਸਨ। ਇਸ ਤਰ੍ਹਾਂ ਜੇਡੀਐੱਸ ਨੂੰ ਇੱਕ ਸੀਟ ਦਾ ਨੁਕਸਾਨ ਹੋਇਆ ਹੈ। ਇਸਦੇ ਇਲਾਵਾ ਬਾਕੀਆਂ ਦਾ ਖਾਤਾ ਹੀ ਨਹੀਂ ਖੁੱਲਿਆ ਜਦਕਿ ਪਿਛਲੀ ਚੋਣਾਂ ਵਿੱਚ ਇੱਕ ਸੀਟ ਹਿੱਸੇ ਆਈ ਸੀ।
First published: May 16, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ