Home /News /national /

ਫਸਲ ਨੂੰ ਬਾਂਦਰਾਂ ਤੋਂ ਬਚਾਉਣ ਲਈ ਕੁੱਤਿਆਂ ਨੂੰ ਬਣਾਇਆ ਟਾਈਗਰ

ਫਸਲ ਨੂੰ ਬਾਂਦਰਾਂ ਤੋਂ ਬਚਾਉਣ ਲਈ ਕੁੱਤਿਆਂ ਨੂੰ ਬਣਾਇਆ ਟਾਈਗਰ

ਫਸਲ ਨੂੰ ਬਾਂਦਰਾਂ ਤੋਂ ਬਚਾਉਣ ਲਈ ਕੁੱਤਿਆਂ ਨੂੰ ਬਣਾਇਆ ਟਾਈਗਰ

ਫਸਲ ਨੂੰ ਬਾਂਦਰਾਂ ਤੋਂ ਬਚਾਉਣ ਲਈ ਕੁੱਤਿਆਂ ਨੂੰ ਬਣਾਇਆ ਟਾਈਗਰ

ਇਹ ਘਟਨਾ ਸ਼ਿਵਮੋਗਾ ਦੀ ਹੈ। ਇਥੇ ਕਿਸਾਨਾਂ ਨੇ ਰੰਗ ਨਾਲ ਸੜਕ ਦੇ ਕੁੱਤਿਆਂ ਨੂੰ ਟਾਈਗਰ ਵਾਂਗ ਬਣਾ ਦਿੱਤਾ ਹੈ। ਉਨ੍ਹਾਂ ਦੇ ਸਰੀਰ ਉਤੇ ਪੀਲੇ ਅਤੇ ਕਾਲੇ ਰੰਗ ਦੀਆਂ ਅਜਿਹੀਆਂ ਲਾਈਨਾਂ ਬਣਾ ਦਿੱਤੀਆਂ, ਜਿਸ ਨਾਲ ਉਹ ਟਾਈਗਰ ਵਰਗੇ ਲੱਗ ਰਹੇ ਹਨ।

 • Share this:
   

  ਕਰਨਾਟਕਾ (Karnataka) ਵਿਚ ਬਾਂਦਰਾਂ ਤੋਂ ਆਪਣੀ ਫਸਲ ਨੂੰ ਬਚਾਉਣ ਲਈ ਕਿਸਾਨਾਂ ਨੇ ਅਨੌਖਾ ਢੰਗ ਅਪਣਾਇਆ ਹੈ। ਇਸ ਲਈ ਉਨ੍ਹਾਂ ਨੇ ਕੁੱਤਿਆਂ ਨੂੰ ਪੇਂਟ ਕਰਕੇ ਟਾਇਗਰ ਵਰਗਾ ਬਣਾ ਦਿੱਤਾ ਹੈ। ਇਹ ਘਟਨਾ ਸ਼ਿਵਮੋਗਾ ਦੀ ਹੈ। ਇਥੇ ਕਿਸਾਨਾਂ ਨੇ ਰੰਗ ਨਾਲ ਸੜਕ ਦੇ ਕੁੱਤਿਆਂ ਨੂੰ ਟਾਈਗਰ ਵਾਂਗ ਬਣਾ ਦਿੱਤਾ ਹੈ। ਉਨ੍ਹਾਂ ਦੇ ਸਰੀਰ ਉਤੇ ਪੀਲੇ ਅਤੇ ਕਾਲੇ ਰੰਗ ਦੀਆਂ ਅਜਿਹੀਆਂ ਲਾਈਨਾਂ ਬਣਾ ਦਿੱਤੀਆਂ, ਜਿਸ ਨਾਲ ਉਹ ਟਾਈਗਰ ਵਰਗੇ ਲੱਗ ਰਹੇ ਹਨ।

  ਡੇਕਲ ਹੇਰਲਡ ਦੀ ਰਿਪੋਰਟ ਦੇ ਅਨੁਸਾਰ, ਸ਼ਿਵਮੋਗਗਾ ਦੇ ਮਾਲਮੰਡ ਖੇਤਰ ਵਿੱਚ ਕਿਸਾਨ ਅਜਿਹਾ ਕਰ ਰਹੇ ਹਨ। ਦਰਅਸਲ, ਇਲਾਕੇ ਦੇ ਬਾਂਦਰ ਖੇਤੀ ਦਾ ਬਹੁਤ ਨੁਕਸਾਨ ਕਰ ਰਹੇ ਹਨ, ਜਿਸ ਕਾਰਨ ਕਿਸਾਨਾਂ ਨੂੰ ਇਹ ਕਦਮ ਚੁੱਕਣਾ ਪਿਆ। ਕਿਸਾਨ ਸ੍ਰੀਕਾਂਤ ਗੌੜਾ ਨੇ ਕਿਹਾ ਕਿ ਇਹ ਵਿਚਾਰ ਉਨ੍ਹਾਂ ਨੂੰ ਉੱਤਰੀ ਕਰਨਾਟਕ ਜਾਣ ਤੋਂ ਬਾਅਦ ਆਇਆ ਸੀ। ਉਹ ਚਾਰ ਸਾਲ ਪਹਿਲਾਂ ਭਟਕਲ ਗਿਆ ਸੀ ਜਿੱਥੇ ਲੋਕ ਬਾਂਦਰਾਂ ਨੂੰ ਖੇਤ ਤੋਂ ਦੂਰ ਰੱਖਣ ਲਈ ਨਕਲੀ ਸ਼ੇਰ ਦੀ ਵਰਤੋਂ ਕਰ ਰਹੇ ਸਨ। ਗੌੜਾ ਨੇ ਆਪਣੇ ਖੇਤਰ ਲਈ ਉਹੀ ਰਣਨੀਤੀ ਵਰਤੀ ਅਤੇ ਮਹਿਸੂਸ ਕੀਤਾ ਕਿ ਇਸਦਾ ਲਾਭ ਹੋਇਆ।
  First published:

  Tags: Dog, Karnataka, TIGER

  ਅਗਲੀ ਖਬਰ