ਹੈਲਥ ਵਰਕਰ ਦੀ ਮੌਤ, 16 ਘੰਟੇ ਪਹਿਲਾਂ ਲਗਵਾਈ ਸੀ ਕੋਰੋਨਾ ਵੈਕਸੀਨ, ਕਾਰਨ ਦੀ ਅਧਿਕਾਰਤ ਪੁਸ਼ਟੀ ਨਹੀਂ

News18 Punjabi | News18 Punjab
Updated: January 20, 2021, 5:50 PM IST
share image
ਹੈਲਥ ਵਰਕਰ ਦੀ ਮੌਤ, 16 ਘੰਟੇ ਪਹਿਲਾਂ ਲਗਵਾਈ ਸੀ ਕੋਰੋਨਾ ਵੈਕਸੀਨ, ਕਾਰਨ ਦੀ ਅਧਿਕਾਰਤ ਪੁਸ਼ਟੀ ਨਹੀਂ
ਹੈਲਥ ਵਰਕਰ ਦੀ ਮੌਤ, 16 ਘੰਟੇ ਪਹਿਲਾਂ ਲਗਵਾਈ ਸੀ ਕੋਰੋਨਾ ਵੈਕਸੀਨ, ਕਾਰਨ ਦੀ ਅਧਿਕਾਰਤ ਪੁਸ਼ਟੀ ਨਹੀਂ (ਸੰਕੇਤਕ ਫੋਟੋ)

ਸਿਹਤ ਕਰਮਚਾਰੀ ਨੂੰ 19 ਜਨਵਰੀ ਨੂੰ ਸਵੇਰੇ ਕਰੀਬ 11.30 ਵਜੇ ਟੀਕਾ ਲਗਾਇਆ ਗਿਆ ਸੀ। 20 ਜਨਵਰੀ ਨੂੰ ਸਵੇਰੇ 2.30 ਵਜੇ ਸਿਹਤ ਕਰਮਚਾਰੀ ਨੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ। ਸਵੇਰੇ ਸਾਢੇ ਪੰਜ ਵਜੇ ਜਦੋਂ ਉਸ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਤਦ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

  • Share this:
  • Facebook share img
  • Twitter share img
  • Linkedin share img
ਕਰਨਾਟਕ ਵਿਚ ਕੋਰੋਨਾਵਾਇਰਸ ਵੈਕਸੀਨ ਲਗਵਾਉਣ ਵਾਲੇ ਇਕ ਸਿਹਤ ਕਰਮਚਾਰੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰਨਾਟਕ ਦੇ ਨਿਰਮਲ ਜ਼ਿਲ੍ਹੇ ਵਿਚ ਟੀਕਾਕਰਨ ਦੇ 16 ਘੰਟੇ ਬਾਅਦ ਇਕ ਸਿਹਤ ਕਰਮਚਾਰੀ ਦੀ ਮੌਤ ਹੋ ਗਈ। ਮੁਢਲੀ ਜਾਂਚ ਵਿੱਚ ਮੌਤ ਦਾ ਕਾਰਨ ਵੈਕਸੀਨ ਨਾਲ ਸਬੰਧਤ ਨਹੀਂ ਦੱਸਿਆ ਗਿਆ।

ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰਾਂ ਦੀ ਟੀਮ ਸਿਹਤ ਕਰਮਚਾਰੀ ਦਾ ਪੋਸਟਮਾਰਟਮ ਕਰੇਗੀ। ਜ਼ਿਲ੍ਹੇ ਦੀ ਏਈਐਫਆਈ ਕਮੇਟੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਹ ਇਸ ਰਾਜ ਦੀ ਏਈਐਫਆਈ ਕਮੇਟੀ ਨੂੰ ਸੌਂਪੇਗੀ। ਜਿਸ ਤੋਂ ਬਾਅਦ ਸੂਬਾ ਕਮੇਟੀ ਆਪਣੀ ਰਿਪੋਰਟ ਕੇਂਦਰ ਨੂੰ ਭੇਜੇਗੀ। ਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਨਿਰਮਲ ਜ਼ਿਲ੍ਹੇ ਦੇ ਸਿਹਤ ਕਰਮਚਾਰੀ ਨੂੰ 19 ਜਨਵਰੀ ਨੂੰ ਸਵੇਰੇ ਕਰੀਬ 11.30 ਵਜੇ ਟੀਕਾ ਲਗਾਇਆ ਗਿਆ ਸੀ। 20 ਜਨਵਰੀ ਨੂੰ ਸਵੇਰੇ 2.30 ਵਜੇ ਸਿਹਤ ਕਰਮਚਾਰੀ ਨੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ। ਸਵੇਰੇ ਸਾਢੇ ਪੰਜ ਵਜੇ ਜਦੋਂ ਉਸ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਤਦ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਦੱਸ ਦਈਏ ਕਿ ਟੀਕਾਕਰਨ ਮੁਹਿੰਮ ਦੇਸ਼ ਵਿੱਚ 16 ਜਨਵਰੀ ਤੋਂ ਸ਼ੁਰੂ ਹੋਈ ਸੀ। ਆਖਰੀ ਅਪਡੇਟ ਦੇ ਅਨੁਸਾਰ ਦੇਸ਼ ਵਿੱਚ ਹੁਣ ਤੱਕ 4 ਲੱਖ 54 ਹਜ਼ਾਰ 49 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਟੀਕਾਕਰਨ ਤੋਂ ਬਾਅਦ ਉੱਤਰ ਪ੍ਰਦੇਸ਼ ਅਤੇ ਕਰਨਾਟਕ ਵਿੱਚ ਦੋ ਸਿਹਤ ਕਰਮਚਾਰੀਆਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਸੀ। ਇਨ੍ਹਾਂ ਦੋਵਾਂ ਦੀ ਜਾਂਚ ਅਤੇ ਪੋਸਟ ਮਾਰਟਮ ਰਿਪੋਰਟ ਵਿੱਚ ਟੀਕੇ ਦੇ ਮਾੜੇ ਪ੍ਰਭਾਵਾਂ ਦਾ ਖੁਲਾਸਾ ਨਹੀਂ ਹੋਇਆ।
ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਉਪਲਬਧ ਅੰਕੜਿਆਂ ਅਨੁਸਾਰ ਟੀਕਾਕਰਨ ਤੋਂ ਬਾਅਦ ਸਿਰਫ 0.18 ਪ੍ਰਤੀਸ਼ਤ ਮਾੜੇ ਪ੍ਰਭਾਵਾਂ (ਏਈਐਫਆਈ) ਦੇ ਕੇਸ ਸਾਹਮਣੇ ਆਏ ਹਨ ਅਤੇ ਸਿਰਫ 0.002 ਪ੍ਰਤੀਸ਼ਤ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।
Published by: Gurwinder Singh
First published: January 20, 2021, 5:47 PM IST
ਹੋਰ ਪੜ੍ਹੋ
ਅਗਲੀ ਖ਼ਬਰ