ਕਰਨਾਟਕ ਹਾਈ ਕੋਰਟ ਨੇ ਸੈਨਿਕ ਵੈਲਫੇਅਰ ਬੋਰਡ ਦੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ ਨੂੰ ਪਾਸੇ ਰੱਖਦਿਆਂ ਫੈਸਲਾ ਸੁਣਾਇਆ ਹੈ। ਇਸ ਫੈਸਲੇ ਦੇ ਵਿੱਚ ਸਾਬਕਾ ਫੌਜੀਆਂ ਦੀਆਂ ਵਿਆਹੀਆਂ ਧੀਆਂ ਨੂੰ ਨਿਰਭਰ ਕਾਰਡਾਂ ਤੋਂ ਇਨਕਾਰ ਕੀਤਾ ਗਿਆ ਸੀ। ਅਦਾਲਤ ਨੇ ਕਿਹਾ ਕਿ ਜਿਸ ਤਰ੍ਹਾਂ ਇੱਕ ਪੁੱਤਰ ਵਿਆਹ ਤੋਂ ਪਹਿਲਾਂ ਜਾਂ ਬਾਅਦ ਵਿੱਚ ਪੁੱਤਰ ਰਹਿੰਦਾ ਹੈ, ਉਸੇ ਤਰ੍ਹਾਂ ਇੱਕ ਧੀ ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿੱਚ ਧੀ ਰਹਿੰਦੀ ਹੈ। ਜੇ ਵਿਆਹ ਤੋਂ ਬਾਅਦ ਪੁੱਤਰ ਦਾ ਦਰਜਾ ਨਹੀਂ ਬਦਲਦਾ ਤਾਂ ਧੀ ਦਾ ਦਰਜਾ ਵੀ ਵਿਆਹ ਤੋਂ ਬਾਅਦ ਵੀ ਨਹੀਂ ਬਦਲਣਾ ਚਾਹੀਦਾ।
ਕਰਨਾਟਕ ਹਾਈ ਕੋਰਟ ਦੇ ਸਿੰਗਲ ਜੱਜ ਬੈਂਚ ਨੇ 2 ਜਨਵਰੀ ਨੂੰ ਇਸ ਸਬੰਧੀ ਆਪਣਾ ਫੈਸਲਾ ਸੁਣਾਇਆ ਸੀ। ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਇਹ ਵੀ ਕਿਹਾ ਕਿ ਉਹ ਲਿੰਗ ਸਮੀਕਰਨ ਦੇ ਆਧਾਰ 'ਤੇ ਸਾਬਕਾ ਰੱਖਿਆ ਕਰਮਚਾਰੀਆਂ ਨੂੰ ਸਾਬਕਾ ਸੈਨਿਕ ਮੰਨਣਾ ਬੰਦ ਕਰੇ ਅਤੇ ਸਾਬਕਾ ਰੱਖਿਆ ਕਰਮਚਾਰੀਆਂ ਲਈ ਲਿੰਗ ਨਿਰਪੱਖ ਨਾਮਕਰਨ 'ਤੇ ਧਿਆਨ ਕੇਂਦਰਿਤ ਕਰੇ।
ਮੀਡੀਆ ਰਿਪੋਰਟਾਂ ਮੁਤਾਬਕ ਕਰਨਾਟਕ ਹਾਈ ਕੋਰਟ ਦੇ ਜੱਜ ਜਸਟਿਸ ਐਮ ਨਾਗਪ੍ਰਸੰਨਾ ਸਾਬਕਾ ਫੌਜੀ ਸੂਬੇਦਾਰ ਰਮੇਸ਼ ਖੰਡੱਪਾ ਦੀ 31 ਸਾਲਾ ਧੀ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰ ਰਹੇ ਸਨ। ਸੂਬੇਦਾਰ 2001 ਵਿੱਚ ਅਪਰੇਸ਼ਨ ਪਰਾਕਰਮ ਤੋਂ ਬਾਅਦ ਮਾਈਨਿੰਗ ਦੌਰਾਨ ਇੱਕ ਹਾਦਸੇ ਵਿੱਚ ਮਾਰਿਆ ਗਿਆ ਸੀ।
ਮਦਰਾਸ ਇੰਜੀਨੀਅਰ ਗਰੁੱਪ ਦੇ ਇੱਕ ਸਾਬਕਾ ਸੂਬੇਦਾਰ ਦੀ ਧੀ ਪ੍ਰਿਅੰਕਾ ਪਾਟਿਲ, ਜੋ ਕਿ 10 ਸਾਲ ਦੀ ਸੀ ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ।ਉਸ ਨੇ ਸੈਨਿਕ ਵੈਲਫੇਅਰ ਬੋਰਡ ਦੇ ਵੱਲੋਂ 2021 ਵਿੱਚ ਇੱਕ ਨਿਰਭਰ ਕਾਰਡ ਜਾਰੀ ਕਰਨ ਤੋਂ ਇਨਕਾਰ ਕਰਨ ਦੇ ਕਾਰਨ ਕਰਨਾਟਕ ਹਾਈ ਕੋਰਟ ਵਿੱਚ ਦਰਖਾਸਤ ਦਾਖਲ ਕੀਤੀ ਹੈ। ਉਹ ਵਿਆਹੀ ਹੋਈ ਸੀ ਜਿਸ ਕਾਰਨ ਉਸ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ।
ਪ੍ਰਿਅੰਕਾ ਪਾਟਿਲ ਨੇ ਸਾਲ 2020 ਦੇ ਵਿੱਚ ਸੂਬੇ ਦੇ ਸਰਕਾਰੀ ਡਿਗਰੀ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਦੌਰਾਨ ਸਾਬਕਾ ਸੈਨਿਕਾਂ ਦੇ ਰਿਸ਼ਤੇਦਾਰਾਂ ਲਈ ਕਰਨਾਟਕ ਸਰਕਾਰ ਦੁਆਰਾ ਕੀਤੇ ਗਏ 10 ਪ੍ਰਤੀਸ਼ਤ ਰਾਖਵੇਂਕਰਨ ਦਾ ਲਾਭ ਲੈਣ ਲਈ ਸਾਬਕਾ ਰੱਖਿਆ ਕਰਮਚਾਰੀਆਂ ਦੀ ਧੀ ਵਜੋਂ ਪਛਾਣ ਦੀ ਮੰਗ ਕੀਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Daughter, High court, Karnataka, Marriage, Son