Home /News /national /

ਅਦਾਲਤ ਨੇ ਸੁਣਾਇਆ ਮੁੜ ਇਕੱਠੇ ਰਹਿਣ ਦਾ ਫੈਸਲਾ, ਪਤੀ ਨੇ ਕੋਰਟ 'ਚ ਹੀ ਵੱਢਿਆ ਪਤਨੀ ਦਾ ਗਲਾ

ਅਦਾਲਤ ਨੇ ਸੁਣਾਇਆ ਮੁੜ ਇਕੱਠੇ ਰਹਿਣ ਦਾ ਫੈਸਲਾ, ਪਤੀ ਨੇ ਕੋਰਟ 'ਚ ਹੀ ਵੱਢਿਆ ਪਤਨੀ ਦਾ ਗਲਾ

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

ਰਿਪੋਰਟ ਮੁਤਾਬਕ ਸ਼ਿਵਕੁਮਾਰ ਨੇ ਆਪਣੀ ਪਤਨੀ ਚਿਤਰਾ 'ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਹਸਨ ਜ਼ਿਲੇ ਵਿਚ ਫੈਮਿਲੀ ਕੋਰਟ 'ਚ 1 ਘੰਟੇ ਦੀ ਕਾਊਂਸਲਿੰਗ ਤੋਂ ਬਾਅਦ ਬਾਹਰ ਆਈ। ਉਹ ਔਰਤ ਦਾ ਪਿੱਛਾ ਕਰਦੇ ਹੋਏ ਵਾਸ਼ਰੂਮ ਤੱਕ ਗਿਆ ਅਤੇ ਤੇਜ਼ ਛੁਰੇ ਨਾਲ ਉਸ ਦੇ ਗਲੇ 'ਤੇ ਵਾਰ ਕਰ ਦਿੱਤਾ, ਜਿਸ ਕਾਰਨ ਚਿਤਰਾ ਦਾ ਕਾਫੀ ਖੂਨ ਵਹਿ ਗਿਆ। ਔਰਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਹੋਰ ਪੜ੍ਹੋ ...
 • Share this:
  ਕਰਨਾਟਕ ਦੀ ਇਕ ਫੈਮਿਲੀ ਕੋਰਟ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਗਲਾ ਵੱਢ ਦਿੱਤਾ, ਜਿੱਥੇ ਦੋਵੇਂ ਤਲਾਕ ਦੀ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਇੱਕ ਕਾਉਂਸਲਿੰਗ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਗਏ ਸਨ।

  ਪਤਨੀ ਉਤੇ ਹਮਲਾ ਕਰਨ ਤੋਂ ਬਾਅਦ ਉਕਤ ਵਿਅਕਤੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ। ਔਰਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

  ਘਟਨਾ ਤੋਂ ਕੁਝ ਮਿੰਟ ਪਹਿਲਾਂ ਇੱਕ ਕਾਉਂਸਲਿੰਗ ਸੈਸ਼ਨ ਵਿੱਚ ਜੋੜੇ ਨੇ ਆਪਣੇ ਮਤਭੇਦਾਂ ਨੂੰ ਭੁੱਲਣ ਅਤੇ ਇੱਕ ਨਵੀਂ ਸ਼ੁਰੂਆਤ ਕਰਨ ਅਤੇ ਆਪਣੇ 7 ਸਾਲਾਂ ਦੇ ਵਿਆਹ ਨੂੰ ਬਚਾਉਣ ਲਈ ਇਕੱਠੇ ਹੋਣ ਲਈ ਸਹਿਮਤੀ ਦਿੱਤੀ ਸੀ।

  ਅੰਗਰੇਜ਼ੀ ਨਿਊਜ਼ ਵੈੱਬਸਾਈਟ NDTV.in 'ਚ ਛਪੀ ਰਿਪੋਰਟ ਮੁਤਾਬਕ ਸ਼ਿਵਕੁਮਾਰ ਨੇ ਆਪਣੀ ਪਤਨੀ ਚਿਤਰਾ 'ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਹਸਨ ਜ਼ਿਲ੍ਹੇ ਵਿਚ ਫੈਮਿਲੀ ਕੋਰਟ 'ਚ 1 ਘੰਟੇ ਦੀ ਕਾਊਂਸਲਿੰਗ ਤੋਂ ਬਾਅਦ ਬਾਹਰ ਆਈ। ਉਹ ਔਰਤ ਦਾ ਪਿੱਛਾ ਕਰਦੇ ਹੋਏ ਵਾਸ਼ਰੂਮ ਤੱਕ ਗਿਆ ਅਤੇ ਤੇਜ਼ ਛੁਰੇ ਨਾਲ ਉਸ ਦੇ ਗਲੇ 'ਤੇ ਵਾਰ ਕਰ ਦਿੱਤਾ, ਜਿਸ ਕਾਰਨ ਚਿਤਰਾ ਦਾ ਕਾਫੀ ਖੂਨ ਵਹਿ ਗਿਆ।

  ਜਦੋਂ ਦੋਸ਼ੀ ਪਤੀ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਚਿਤਰਾ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ।

  ਡਾਕਟਰਾਂ ਨੇ ਦੱਸਿਆ ਕਿ ਉਸ ਦੇ ਗਲੇ ਵਿਚ ਡੂੰਘਾ ਜ਼ਖ਼ਮ ਹੋਣ ਕਾਰਨ ਉਸ ਦਾ ਕਾਫੀ ਖੂਨ ਵਹਿ ਗਿਆ ਸੀ। ਪੁਲਿਸ ਨੇ ਦੋਸ਼ੀ ਪਤੀ ਸ਼ਿਵਕੁਮਾਰ ਖਿਲਾਫ ਪਤਨੀ ਦੀ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਵਿਅਕਤੀ ਅਦਾਲਤ ਦੇ ਅੰਦਰ ਤੇਜ਼ਧਾਰ ਹਥਿਆਰ ਲੈ ਕੇ ਜਾਣ ਵਿਚ ਕਾਮਯਾਬ ਕਿਵੇਂ ਹੋਇਆ।

  ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, “ਇਹ ਘਟਨਾ ਅਦਾਲਤ ਦੇ ਅਹਾਤੇ ਵਿੱਚ ਵਾਪਰੀ। ਦੋਸ਼ੀ ਸਾਡੀ ਹਿਰਾਸਤ ਵਿਚ ਹੈ। ਅਸੀਂ ਉਹ ਹਥਿਆਰ ਬਰਾਮਦ ਕਰ ਲਿਆ ਹੈ, ਜਿਸ ਦੀ ਵਰਤੋਂ ਉਸ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਕੀਤੀ ਸੀ। ਅਸੀਂ ਜਾਂਚ ਕਰਾਂਗੇ ਕਿ ਕਾਉਂਸਲਿੰਗ ਸੈਸ਼ਨ ਤੋਂ ਬਾਅਦ ਕੀ ਹੋਇਆ ਅਤੇ ਉਹ ਅਦਾਲਤ ਦੇ ਅੰਦਰ ਹਥਿਆਰ ਲੈ ਕੇ ਜਾਣ ਵਿਚ ਕਿਵੇਂ ਕਾਮਯਾਬ ਹੋਇਆ। ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੀ ਇਹ ਪਹਿਲਾਂ ਤੋਂ ਯੋਜਨਾਬੱਧ ਕਤਲ ਸੀ।
  Published by:Gurwinder Singh
  First published:

  Tags: Crime, Crime news

  ਅਗਲੀ ਖਬਰ