ਬੈਂਗਲੂਰੂ ਦੇ ਬਾਈਪਾਨਹੱਲੀ ਰੇਲਵੇ ਸਟੇਸ਼ਨ ਨੇੜੇ ਪਲਾਸਟਿਕ ਦੇ ਡਰੰਮ 'ਚੋਂ ਇਕ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਕਰਨਾਟਕ ਪੁਲਿਸ ਹਾਈ ਅਲਰਟ 'ਤੇ ਹੈ। ਇਸ ਲਾਸ਼ ਦੇ ਮਿਲਣ ਪੁਲਿਸ ਸੂਤਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕਤਲ ਪਿੱਛੇ ਇੱਕ ਸੀਰੀਅਲ ਕਿਲਰ ਗਿਰੋਹ ਦੇ ਹੱਥ ਹੋਣ ਦਾ ਸ਼ੱਕ ਹੈ। ਦਰਅਸਲ ਪੁਲਿਸ ਨੇ 13 ਮਾਰਚ ਨੂੰ 30 ਸਾਲਾ ਅਣਪਛਾਤੀ ਔਰਤ ਦੀ ਲਾਸ਼ ਬਰਾਮਦ ਕੀਤੀ ਸੀ।ਪੁਲਿਸ ਦੇ ਮੁਤਾਬਕ ਦਸੰਬਰ 2022 ਤੋਂ ਬਾਅਦ ਕਤਲ ਦੀ ਇਹ ਤੀਜੀ ਘਟਨਾ ਸਾਹਮਣੇ ਆਈ ਹੈ।
ਹੁਣ ਯਸ਼ਵੰਤਪੁਰ ਰੇਲਵੇ ਸਟੇਸ਼ਨ ਤੋਂ ਡਰੰਮ 'ਚ ਬੰਦ 20 ਸਾਲਾ ਇੱਕ ਕੁੜੀ ਦੀ ਲਾਸ਼ ਬਰਾਮਦ ਹੋਈ ਹੈ। ਲਾਸ਼ ਨੂੰ ਡਰੱਮ ਵਿੱਚ ਰੱਖ ਕੇ ਇਹ ਡਰੱਮ ਪਲੇਟਫਾਰਮ ਨੰਬਰ ਇੱਕ ਰੱਖਿਆ ਗਿਆ ਸੀ।ਸੀਸੀਟੀਵੀ ਫੁਟੇਜ ਵਿੱਚ ਇਹ ਸਾਹਮਣੇ ਆਇਆ ਹੈ ਕਿ ਬਾਈਪਾਨਹੱਲੀ ਰੇਲਵੇ ਸਟੇਸ਼ਨ ਦੇ ਮੁੱਖ ਗੇਟ ਕੋਲ ਡਰੰਮ ਡੰਪ ਕਰਨ ਵਾਲੇ ਤਿੰਨ ਵਿਅਕਤੀਆਂ ਨੂ ਦੇਖਿਆਂ ਗਿਆ ਹੈ।
ਪੁਲਿਸ ਨੂੰ ਸ਼ੱਕ ਹੈ ਕਿ ਇਹ ਸਾਈਕੋ ਕਿਲਰ ਗੈਂਗ ਹੈ। ਵਿਸ਼ੇਸ਼ ਟੀਮਾਂ ਬਣਾ ਕੇ ਪਹਿਲਾਂ ਵਾਲੇ ਕੇਸਾਂ ਦੀ ਮੁੜ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਔਰਤਾਂ ਦੀ ਪਛਾਣ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪੁਲਿਸ ਨੇ ਯਸ਼ਵੰਤਪੁਰ ਰੇਲਵੇ ਸਟੇਸ਼ਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਔਰਤਾਂ ਦੇ ਮਾਰੇ ਜਾਣ ਅਤੇ ਲਾਸ਼ਾਂ ਨੂੰ ਡਰੰਮਾਂ ਜਾਂ ਬੋਰੀਆਂ ਵਿੱਚ ਬੰਦ ਕੀਤੇ ਜਾਣ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਜਲਦ ਹੀ ਇਸ ਗੈਂਗ ਦਾ ਪਤਾ ਲਗਾ ਲਿਆ ਜਾਵੇਗਾ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bengaluru News, Crime news, Railway station