Home /News /national /

ਸਕੂਲ 'ਚ ਵਿਦਿਆਰਥਣ ਨੂੰ KISS ਕਰਨ ਵਾਲੇ ਹੈੱਡਮਾਸਟਰ 'ਤੇ ਕੇਸ ਦਰਜ, ਵੀਡੀਓ ਹੋਈ ਸੀ ਵਾਇਰਲ

ਸਕੂਲ 'ਚ ਵਿਦਿਆਰਥਣ ਨੂੰ KISS ਕਰਨ ਵਾਲੇ ਹੈੱਡਮਾਸਟਰ 'ਤੇ ਕੇਸ ਦਰਜ, ਵੀਡੀਓ ਹੋਈ ਸੀ ਵਾਇਰਲ

 ਪੀੜਤਾ ਦੇ ਕੱਪੜੇ ਪਹਿਨਣ 'ਤੇ ਵੀ ਜ਼ਬਰਦਸਤੀ ਦੀ ਕੋਸ਼ਿਸ਼ ਮੰਨੀ ਜਾਵੇਗੀ ਜਬਰਜ਼ਨਾਹ:HC

ਪੀੜਤਾ ਦੇ ਕੱਪੜੇ ਪਹਿਨਣ 'ਤੇ ਵੀ ਜ਼ਬਰਦਸਤੀ ਦੀ ਕੋਸ਼ਿਸ਼ ਮੰਨੀ ਜਾਵੇਗੀ ਜਬਰਜ਼ਨਾਹ:HC

  • Share this:

    ਕਰਨਾਟਕ ਦੇ ਇੱਕ ਸਕੂਲ ਵਿੱਚ ਵਿਦਿਆਰਥਣ ਨੂੰ ਚੁੰਮਣ ਵਾਲੇ ਹੈੱਡਮਾਸਟਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸਿੱਖਿਆ ਵਿਭਾਗ ਨੇ ਉਸ ਖਿਲਾਫ ਪ੍ਰੀਵੈਨਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ POCSO ਐਕਟ ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਹੈ।

    ਦੱਸ ਦਈਏ ਕਿ ਪਿਛਲੇ ਦਿਨੀਂ ਇਸ ਹੈੱਡਮਾਸਟ ਦਾ Kiss ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ। ਹੈੱਡਮਾਸਟਰ ਆਰ.ਐਨ. ਅਨਿਲ ਕੁਮਾਰ ਨੂੰ ਵੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਹ ਘਟਨਾ ਮੈਸੂਰ ਦੇ ਕੋਟਾ ਇਲਾਕੇ ਦੀ ਹੈ।

    ਮੀਡੀਆ ਰਿਪੋਰਟਾਂ ਮੁਤਾਬਕ ਪ੍ਰਾਈਵੇਟ ਸਕੂਲ ਦੀ ਪ੍ਰਬੰਧਕੀ ਕਮੇਟੀ ਨੇ ਹੰਗਾਮੀ ਮੀਟਿੰਗ ਸੱਦ ਕੇ ਹੈੱਡਮਾਸਟਰ ਨੂੰ ਨੌਕਰੀ ਤੋਂ ਬਰਖਾਸਤ ਕਰਨ ਦਾ ਫੈਸਲਾ ਕੀਤਾ ਹੈ। ਬਲਾਕ ਸਿੱਖਿਆ ਅਧਿਕਾਰੀ ਚੰਦਰਕਾਂਤ ਅਤੇ ਡਿਪਟੀ ਡਾਇਰੈਕਟਰ ਪਬਲਿਕ ਐਜੂਕੇਸ਼ਨ ਰਾਮਚੰਦਰ ਉਰਸ ਨੇ ਵੀ ਮੁਲਜ਼ਮ ਅਧਿਆਪਕ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ ਹੈ।

    ਸਕੂਲ ਦੇ ਵਿਦਿਆਰਥੀ ਨੇ ਵੀਡੀਓ ਰਿਕਾਰਡ ਕੀਤਾ ਸੀ

    ਇਹ ਘਟਨਾ ਪਿਛਲੇ ਹਫ਼ਤੇ ਵਾਪਰੀ ਹੈ। ਹੈੱਡਮਾਸਟਰ ਆਪਣੇ ਚੈਂਬਰ ਵਿੱਚ ਵਿਦਿਆਰਥਣ ਨੂੰ ਚੁੰਮ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਵਿਦਿਆਰਥੀਆਂ ਨੇ ਖਿੜਕੀ ਤੋਂ ਸ਼ੂਟ ਕੀਤਾ ਹੈ।

    ਇਸ ਘਟਨਾ ਨੂੰ ਲੈ ਕੇ ਲੋਕ ਕਾਫੀ ਗੁੱਸੇ 'ਚ ਹਨ। ਵੀਡੀਓ ਵਾਇਰਲ ਹੁੰਦੇ ਹੀ ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਨੇ ਹੈੱਡਮਾਸਟਰ ਖਿਲਾਫ ਕਾਰਵਾਈ ਦੀ ਮੰਗ ਕੀਤੀ।

    Published by:Gurwinder Singh
    First published:

    Tags: Crime news, Rape, Rape case, Rape victim