Home /News /national /

COVID-19: ਕਰਨਾਟਕ ਨੇ ਕੇਰਲਾ ਨਾਲ ਲੱਗਦੇ ਬਾਰਡਰ ਫਿਰ ਕੀਤੇ ਸੀਲ, ਲੋਕਾਂ ਦੀਆਂ ਮੁਸ਼ਕਲਾਂ ਵਧੀਆਂ

COVID-19: ਕਰਨਾਟਕ ਨੇ ਕੇਰਲਾ ਨਾਲ ਲੱਗਦੇ ਬਾਰਡਰ ਫਿਰ ਕੀਤੇ ਸੀਲ, ਲੋਕਾਂ ਦੀਆਂ ਮੁਸ਼ਕਲਾਂ ਵਧੀਆਂ

COVID-19: ਕਰਨਾਟਕ ਨੇ ਕੇਰਲਾ ਨਾਲ ਲੱਗਦੇ ਬਾਰਡਰ ਫਿਰ ਕੀਤੇ ਸੀਲ, ਲੋਕਾਂ ਦੀਆਂ ਮੁਸ਼ਕਲਾਂ ਵਧੀਆਂ (ਸੰਕੇਤਕ ਫੋਟੋ)

COVID-19: ਕਰਨਾਟਕ ਨੇ ਕੇਰਲਾ ਨਾਲ ਲੱਗਦੇ ਬਾਰਡਰ ਫਿਰ ਕੀਤੇ ਸੀਲ, ਲੋਕਾਂ ਦੀਆਂ ਮੁਸ਼ਕਲਾਂ ਵਧੀਆਂ (ਸੰਕੇਤਕ ਫੋਟੋ)

 • Share this:

  ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਹੋਏ ਵਾਧੇ ਦੇ ਮੱਦੇਨਜ਼ਰ ਕਰਨਾਟਕ ਸਰਕਾਰ ਨੇ ਫਿਰ ਕੇਰਲਾ ਤੋਂ ਆਉਣ-ਜਾਣ ਵਾਲੇ ਯਾਤਰੀਆਂ ‘ਤੇ ਸਖਤੀ ਵਧਾ ਦਿੱਤੀ ਹੈ। ਕਰਨਾਟਕ ਸਰਕਾਰ ਨੇ ਕੇਰਲ ਨਾਲ ਲੱਗਦੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਹਨ। ਅਜਿਹੀ ਸਥਿਤੀ ਵਿਚ ਮੰਗਲੁਰੂ ਅਤੇ ਦੱਖਣੀ ਕੰਨੜ ਦੇ ਵੱਖ-ਵੱਖ ਇਲਾਕਿਆਂ ਵਿਚ ਆਉਣ-ਜਾਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਇਕ ਵਾਰ ਫਿਰ ਵਧ ਗਈਆਂ ਹਨ।

  ਰਾਸ਼ਟਰੀ ਰਾਜ ਮਾਰਗ ਸਮੇਤ ਕਈ ਸੜਕਾਂ ਦੇ ਸੀਲ ਹੋਣ ਕਾਰਨ ਸਵੇਰ ਤੋਂ ਹੀ ਸਰਹੱਦੀ ਇਲਾਕਿਆਂ ਵਿਚ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਵੇਖੀਆਂ ਗਈਆਂ। ਕੋਵਿਡ -19 ਮੁਕਤ ਹੋਣ ਦਾ ਪ੍ਰਮਾਣ ਪੱਤਰ ਦੇ ਕੇ ਹੀ ਦਾਖਲੇ ਦੀ ਆਗਿਆ ਦਿੱਤੀ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਚਾਰ ਸੜਕਾਂ ਨੂੰ ਛੱਡ ਕੇ ਦੱਖਣੀ ਕੰਨੜ ਪ੍ਰਸ਼ਾਸਨ ਨੇ ਸਾਰੀਆਂ ਹੱਦਾਂ ਬੰਦ ਕਰ ਦਿੱਤੀਆਂ ਹਨ।

  ਸਰਹੱਦ 'ਤੇ ਤਾਇਨਾਤ ਕਰਨਾਟਕ ਦੇ ਅਧਿਕਾਰੀਆਂ ਦੇ ਅਨੁਸਾਰ, ਜਿਹੜੇ ਲੋਕ ਰਾਜ ਵਿੱਚ ਦਾਖਲ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਯਾਤਰਾ ਤੋਂ 72 ਘੰਟੇ ਪਹਿਲਾਂ ਆਰਟੀ-ਪੀਸੀਆਰ ਜਾਂਚ ਦਾ ਪ੍ਰਮਾਣ ਪੱਤਰ ਦਿਖਾਉਣਾ ਹੋਵੇਗਾ।

  ਮੰਗਲੁਰੂ ਤਾਲੁਕ ਵਿਚ ਤਲਾਪਡੀ, ਬੰਤਵਾਲ ਵਿਚ ਸਰਾਡਕਾ, ਪੁਤੂਰ ਤਾਲੁਕ ਵਿਚ ਨੇਤਨਿਗੇ-ਮੁਦਨਰੂ ਅਤੇ ਸੁਲਿੱਆ ਵਿਚ ਜਲਸੂਰ ਦੀ ਸਰਹੱਦ 'ਤੇ ਤਾਇਨਾਤ ਸਿਹਤ ਅਤੇ ਪੁਲਿਸ ਕਰਮਚਾਰੀ ਸਰਟੀਫਿਕੇਟ ਦੀ ਪੜਤਾਲ ਕਰਨ ਤੋਂ ਬਾਅਦ ਲੋਕਾਂ ਨੂੰ ਕਰਨਾਟਕ ਵਿਚ ਦਾਖਲ ਹੋਣ ਦੇ ਰਹੇ ਹਨ।

  Published by:Gurwinder Singh
  First published:

  Tags: China coronavirus, Corona vaccine, Coronavirus