ਕਰਨਾਟਕ 'ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਪਰ ਇਨ੍ਹਾਂ ਚੋਣਾਂ ਤੋਂ ਪਹਿਲਾਂ ਹੀ ਭਾਜਪਾ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਕਿਉਂਕਿ ਇੱਥੇ ਇੱਥੇ ਇੱਕ ਵਪਾਰੀ ਨੇ ਸੁਸਾਈਡ ਨੋਟ ਦੇ ਵਿੱਚ ਆਪਣੀ ਮੌਤ ਪਿੱਛੇ ਭਾਜਪਾ ਵਿਧਾਇਕ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਦਰਅਸਲ ਐਤਵਾਰ ਨੂੰ 47 ਸਾਲਾ ਕਾਰੋਬਾਰੀ ਪ੍ਰਦੀਪ ਐੱਸ ਨੇ ਕਥਿਤ ਤੌਰ 'ਤੇ ਆਪਣੀ ਕਾਰ 'ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਪੁਲਿਸ ਦੇ ਮੁਤਾਬ ਵ੍ਹਾਈਟਫੀਲਡ ਦੇ ਰਹਿਣ ਵਾਲੇ ਪ੍ਰਦੀਪ ਐਸ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਅੰਗਰੇਜ਼ੀ ਵਿੱਚ ਅੱਠ ਪੰਨਿਆਂ ਦਾ ਸੁਸਾਈਡ ਨੋਟ ਛੱਡਿਆ ਹੈ। ਜਿਸ ਵਿੱਚ ਉਸ ਨੇ ਭਾਜਪਾ ਵਿਧਾਇਕ ਅਰਵਿੰਦ ਲਿੰਬਾਵਲੀ ਸਣੇ 6 ਲੋਕਾਂ ਨੂੰ ਇਹ ਕਦਮ ਚੁੱਕਣ ਲਈ ਜ਼ਿੰਮੇਵਾਰ ਠਹਿਰਾਇਆ ਹੈ। ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਸਪੱਸ਼ਟੀਕਰਨ ਦਿੰਦੇ ਹੋਏ ਭਾਜਪਾ ਵਿਧਾਇਕ ਨੇ ਕਿਹਾ ਕਿ ਇਹ ਇਲਜ਼ਾਮ ਪੂਰੀ ਤਰ੍ਹਾਂ ਬੇਬੁਨਿਆਦ ਹਨ। ਭਾਜਪਾ ਵਿਧਾਇਕ ਨੇ ਕਿਹਾ ਕਿ ਪਤਾ ਨਹੀਂ ਪ੍ਰਦੀਪ ਨੇ ਅਜਿਹਾ ਕਿਉਂ ਕੀਤਾ, ਉਹ ਪਹਿਲਾਂ ਮੇਰਾ ਸੋਸ਼ਲ ਮੀਡੀਆ ਹੈਂਡਲ ਕਰਦਾ ਸੀ।
The tribune ਦੇ ਵਿੱਚ ਨਸ਼ਰ ਹੋਈ ਖਬਰ ਦੇ ਮੁਤਾਬਕ ਲਿੰਬਾਵਲੀ ਨੇ ਟਾਈਮਸ ਆਫ ਇੰਡੀਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ “ਮੈਨੂੰ ਪਤਾ ਲੱਗਾ ਹੈ ਕਿ ਸੁਸਾਈਡ ਨੋਟ ਦੇ ਵਿੱਚ ਮੇਰਾ ਨਾਮ ਹੈ। ਪ੍ਰਦੀਪ 2010 ਤੋਂ 2013 ਦਰਮਿਆਨ ਮੇਰੇ ਸੋਸ਼ਲ ਮੀਡੀਆ ਨੂੰ ਹੈਂਡਲ ਕਰਦਾ ਸੀ। ਉਸ ਨੇ ਆਪਣਾ ਇੱਕ ਵਪਾਰਕ ਝਗੜਾ ਮੇਰੇ ਧਿਆਨ ਵਿੱਚ ਲਿਆਂਦਾ ਅਤੇ ਮੈਂ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਇਸ ਝਗੜੇ ਨੂੰ ਸੁਲਝਾਉਣ ਲਈ ਕਿਹਾ ਸੀ। ਮੈਂ ਇਹ ਵੀ ਨਹੀਂ ਪੁੱਛਿਆ ਕਿ ਉਸ ਨੇ ਕਿੰਨਾ ਨਿਵੇਸ਼ ਕੀਤਾ ਹੈ ਜਾਂ ਭਾਈਵਾਲਾਂ ਨੂੰ ਕੋਈ ਸੁਝਾਅ ਨਹੀਂ ਦਿੱਤਾ ਕਿ ਉਹਨਾਂ ਨੂੰ ਕਿੰਨਾ ਭੁਗਤਾਨ ਕਰਨ ਦੀ ਲੋੜ ਹੈ। ਭਾਜਪਾ ਵਿਧਾਇਕ ਨੇ ਦੱਸਿਆ ਕਿ ਬਾਅਦ ਵਿੱਚ ਪ੍ਰਦੀਪ ਨੇ ਆ ਕੇ ਮੇਰਾ ਧੰਨਵਾਦ ਵੀ ਕੀਤਾ ਸੀ। ਮੈਨੂੰ ਨਹੀਂ ਪਤਾ ਕਿ ਉਸ ਨੇ ਖੁਦਕੁਸ਼ੀ ਕਿਉਂ ਕੀਤੀ ਜਾਂ ਨੋਟ ਵਿੱਚ ਮੇਰਾ ਨਾਮ ਕਿਉਂ ਲਿਖਿਆ।
ਬਾਬੂ ਨੇ ਦੱਸਿਆ ਕਿ, 'ਪ੍ਰਦੀਪ ਨੇ 2018 ਵਿੱਚ ਓਪਸ ਕਲੱਬ ਵਿੱਚ 1.5 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਉਸ ਨੂੰ 3 ਲੱਖ ਰੁਪਏ ਦਾ ਲਾਭ ਅਤੇ 1.5 ਲੱਖ ਰੁਪਏ ਹਰ ਮਹੀਨੇ ਤਨਖਾਹ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਸ ਨੇ ਦਾਅਵਾ ਕੀਤਾ ਕਿ ਲੰਬੇ ਸਮੇਂ ਤੋਂ ਪ੍ਰਦੀਪ ਨੂੰ ਕੁਝ ਨਹੀਂ ਦਿੱਤਾ ਗਿਆ। ਉਸ ਨੇ ਲਿੰਬਾਵਲੀ 'ਤੇ ਬਾਕੀ ਪੰਜਾਂ ਦਾ ਸਮਰਥਨ ਕਰਨ ਦਾ ਇਲਜ਼ਾਮ ਲਗਾਇਆ ਹੈ।
ਦੂਜੇ ਪਾਸੇ ਜਦੋਂ ਮਹਾਦੇਵਪੁਰਾ ਦੇ ਵਿਧਾਇਕ ਲਿੰਬਾਵਲੀ ਨੂੰ ਇਨ੍ਹਾਂ ਦਾਅਵਿਆਂ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ, 'ਪ੍ਰਦੀਪ ਮੇਰੇ ਦਫ਼ਤਰ ਛੱਡਣ ਤੋਂ ਬਾਅਦ ਵੀ ਪਾਰਟੀ ਦੇ ਕੰਮ 'ਚ ਸਰਗਰਮ ਸੀ ਕਿ ਉਹ ਕਾਰੋਬਾਰ ਸ਼ੁਰੂ ਕਰੇਗਾ ਅਤੇ ਇਸ ਲਈ ਮੇਰੇ ਸੰਪਰਕ ਦੇ ਵਿੱਚ ਸੀ। ਇੱਥੋਂ ਤੱਕ ਕਿ ਉਹ ਆਪਣੀ ਪਤਨੀ 'ਤੇ ਅਫੇਅਰ ਦਾ ਇਲਜ਼ਾਮ ਲਗਾਉਣ ਲਈ ਮੇਰੇ ਕੋਲ ਆਇਆ ਸੀ ਅਤੇ ਮੈਂ ਉਸ ਨੂੰ ਆਪਣੇ ਨਿੱਜੀ ਮਾਮਲੇ ਮੇਰੇ ਕੋਲ ਨਾ ਲਿਆਉਣ ਲਈ ਕਹਿ ਕੇ ਮੋੜ ਦਿੱਤਾ।
ਇਸ ਤੋਂ ਇਲਾਵਾ ਬਾਬੂ ਨੇ ਦੱਸਿਆ ਕਿ ਸ਼ਨੀਵਾਰ ਰਾਤ ਪ੍ਰਦੀਪ ਆਪਣੇ ਪਰਿਵਾਰ ਅਤੇ ਪਤਨੀ ਦੇ ਪਰਿਵਾਰ ਸਮੇਤ ਕਾਗਲੀਪੁਰਾ ਨੇੜੇ ਇੱਕ ਰਿਜ਼ੋਰਟ ਦੇ ਵਿੱਚ ਵੀ ਆਇਆ ਸੀ। ਐਤਵਾਰ ਸਵੇਰੇ ਪ੍ਰਦੀਪ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸੀਰਾ ਜਾਣਾ ਚਾਹੁੰਦਾ ਹੈ। ਪਰ ਪ੍ਰਦੀਪ ਵਾਪਸ ਅੰਬਾਲੀਪੁਰਾ ਸਥਿਤ ਆਪਣੀ ਰਿਹਾਇਸ਼ 'ਤੇ ਆ ਗਿਆ।
ਪ੍ਰਦੀਪ ਨੇ ਤਿੰਨ ਸੁਸਾਈਡ ਨੋਟ ਲਿਖੇ ਹਨ ਜਿਸ ਵਿੱਚ ਇੱਕ ਆਪਣੀ ਪਤਨੀ ਦੀ ਅਲਮਾਰੀ ਵਿੱਚ ਰੱਖਿਆ ਹੋਇਆ ਸੀ। ਇਸ ਤੋਂ ਬਾਅਦ ਉਹ ਰਿਜ਼ੋਰਟ ਪਰਤਿਆ ਅਤੇ ਖੁਦਕੁਸ਼ੀ ਨੋਟ ਦੀ ਦੂਜੀ ਕਾਪੀ ਆਪਣੇ ਰਿਸ਼ਤੇਦਾਰ ਦੀ ਕਾਰ ਦੇ ਵਾਈਪਰ ਬਲੇਡ 'ਤੇ ਚਿਪਕਾ ਦਿੱਤੀ, ਜਦਕਿ ਤੀਜੀ ਨੂੰ ਆਪਣੀ ਕਾਰ 'ਚ ਰੱਖ ਲਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BJP, Businessman, Karnatk, MLAs, Suicide