Donkey Milk: ਨੌਕਰੀ ਕਰਨ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਕੰਮ ਪੂਰਾ ਨਾ ਹੋਣ ਉੱਤੇ ਮਾਲਿਕ ਦੀ ਡਾਂਟ ਕਾਰਨ ਮਨ ਕਰਦਾ ਹੈ ਕਿ ਨੌਕਰੀ ਹੀ ਛੱਡ ਦਿੱਤੀ ਜਾਵੇ। ਜਾਂ ਕਈ ਲੋਕ ਆਪਣੇ ਪੈਸ਼ਨ ਨੂੰ ਫਾਲੋ ਕਰਨ ਲਈ ਨੌਕਰੀ ਛੱਡ ਦਿੰਦੇ ਹਨ। ਕਰਨਾਟਕ ਦੇ 42 ਸਾਲਾ ਸ਼੍ਰੀਨਿਵਾਸ ਗੌੜਾ (Srinivasa Gowda) ਉਨ੍ਹਾਂ ਵਿੱਚੋਂ ਇੱਕ ਹਨ ਅਤੇ ਉਨ੍ਹਾਂ ਨੇ ਆਪਣੀ IT ਸੈਕਟਰ ਦੀ ਨੌਕਰੀ ਛੱਡ ਕੇ ਹੁਣ ਤੱਕ ਦਾ ਸਭ ਤੋਂ ਗੈਰ-ਰਵਾਇਤੀ ਉੱਦਮ ਚੁਣਿਆ ਹੈ।
ਗੌੜਾ ਨੇ ਦੱਖਣੀ ਕੰਨੜ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਗਧੇ ਦਾ ਫਾਰਮ ਖੋਲ੍ਹਿਆ ਹੈ, ਜੋ ਕਿ ਕਰਨਾਟਕ ਵਿੱਚ ਆਪਣੀ ਕਿਸਮ ਦਾ ਪਹਿਲਾ ਅਤੇ ਕੇਰਲ ਦੇ ਏਰਨਾਕੁਲਮ ਜ਼ਿਲ੍ਹੇ ਵਿੱਚ ਇੱਕ ਤੋਂ ਬਾਅਦ ਦੇਸ਼ ਵਿੱਚ ਦੂਜਾ ਗਧਾ ਫਾਰਮ ਹੈ। ਇਹ ਫਾਰਮ ਹਾਲ ਹੀ ਵਿੱਚ 8 ਜੂਨ ਨੂੰ ਸ਼ੁਰੂ ਕੀਤਾ ਗਿਆ ਸੀ।
ਇੱਕ ਬੀਏ ਗ੍ਰੈਜੂਏਟ, ਗੌੜਾ ਪਹਿਲਾਂ 2020 ਤੱਕ ਇੱਕ ਸਾਫਟਵੇਅਰ ਫਰਮ ਵਿੱਚ ਨੌਕਰੀ ਕਰਦੇ ਸਨ। ਫਿਰ ਉਨ੍ਹਾਂ ਨੇ ਨੌਕਰੀ ਛੱਡਣ ਤੇ ਆਪਣਾ ਕਾਰੋਬਾਰ ਕਰਨ ਦਾ ਫੈਸਲਾ ਕੀਤਾ। ਨੌਕਰੀ ਛੱਡਣ ਤੋਂ ਬਾਅਦ ਗੌੜਾ ਨੇ ਇਰਾ ਪਿੰਡ ਵਿੱਚ ਲਗਭਗ 2.3 ਏਕੜ ਦੇ ਪਲਾਟ 'ਤੇ ਆਈਸੀਰੀ ਫਾਰਮ ਸ਼ੁਰੂ ਕੀਤਾ। ਉਨ੍ਹਾਂ ਨੇ ਸ਼ੁਰੂ ਵਿੱਚ ਚੰਗੀ ਬ੍ਰੀਡਿੰਗ ਨਾਲ ਸ਼ੁਰੂਆਤ ਕੀਤੀ। ਫਾਰਮ ਵਿੱਚ ਪਹਿਲਾਂ ਹੀ ਬੱਕਰੀਆਂ ਤੋਂ ਇਲਾਵਾ ਖਰਗੋਸ਼ ਅਤੇ ਕੜਕਨਾਥ ਮੁਰਗੇ ਹਨ। ਅਤੇ ਹੁਣ, ਗਧੇ ਵੀ ਫਾਰਮ ਵਿੱਚ ਸ਼ਾਮਲ ਕਰ ਲਏ ਗਏ ਹਨ। ਗੌੜਾ ਮੁਤਾਬਕ ਗਧਾ ਫਾਰਮ ਦੀ ਸ਼ੁਰੂਆਤ 20 ਗਧੀਆਂ ਨਾਲ ਹੋਵੇਗੀ।
ਉਹ ਦਾਅਵਾ ਕਰਦੇ ਹਨ ਕਿ ਗਧਿਆਂ ਦੀਆਂ ਕਿਸਮਾਂ ਦੀ ਗਿਣਤੀ ਘਟ ਰਹੀ ਹੈ ਕਿਉਂਕਿ ਧੋਬੀ ਹੁਣ ਲਾਂਡਰੀ ਮਸ਼ੀਨਾਂ ਅਤੇ ਹੋਰ ਤਕਨਾਲੋਜੀ ਦੇ ਆਉਣ ਤੋਂ ਬਾਅਦ ਇਨ੍ਹਾਂ ਦੀ ਵਰਤੋਂ ਨਹੀਂ ਕਰ ਰਹੇ ਹਨ। ਜਦੋਂ ਗਧੇ ਦੇ ਫਾਰਮ ਦਾ ਵਿਚਾਰ ਪਹਿਲੀ ਵਾਰ ਪੇਸ਼ ਕੀਤਾ ਗਿਆ ਸੀ, ਤਾਂ ਗੌੜਾ ਨੇ ਕਿਹਾ ਕਿ ਬਹੁਤ ਸਾਰੇ ਲੋਕ ਇਸ ਵਿਚਾਰ ਤੋਂ ਅਸੰਤੁਸ਼ਟ ਸਨ। ਹਾਲਾਂਕਿ, ਉਹ ਮੰਨਦੇ ਹਨ ਕਿ ਗਧੇ ਦਾ ਦੁੱਧ ਸੁਆਦਲਾ, ਮਹਿੰਗਾ ਅਤੇ ਚਿਕਿਤਸਕ ਤੌਰ ਉੱਤੇ ਗੁਣਕਾਰੀ ਹੁੰਦਾ ਹੈ। ਗੌੜਾ ਦੇ ਅਨੁਸਾਰ, ਲੋਕ ਗਧੇ ਦਾ ਦੁੱਧ ਪੈਕਟਾਂ ਵਿੱਚ ਖਰੀਦ ਸਕਣਗੇ।
ਉਨ੍ਹਾਂ ਅਨੁਸਾਰ, 30 ਮਿਲੀਲੀਟਰ ਦੁੱਧ ਦੇ ਪੈਕੇਟ ਦੀ ਕੀਮਤ 150 ਰੁਪਏ ਹੋਵੇਗੀ ਅਤੇ ਇਹ ਮਾਲ, ਦੁਕਾਨਾਂ ਅਤੇ ਸੁਪਰਮਾਰਕੀਟਾਂ 'ਤੇ ਉਪਲਬਧ ਹੋਵੇਗਾ। ਜ਼ਿਕਰਯੋਗ ਹੈ ਕਿ ਗੌੜਾ ਮੁਤਾਬਕ ਉਨ੍ਹਾਂ ਨੂੰ ਪਹਿਲਾਂ ਹੀ 17 ਲੱਖ ਰੁਪਏ ਦੇ ਆਰਡਰ ਮਿਲ ਚੁੱਕੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Business idea, Career, Donkey, Milk